15 ਤੋਂ 28 ਸਤੰਬਰ ਤੱਕ ਹੋਵੇਗਾ ਟੂਰਨਾਮੈਂਟ | Asia Cup
- ਭਾਰਤ ਪਾਕਿਸਤਾਨ ਨਾਲ ਭਿੜੇਗਾ 19 ਸਤੰਬਰ ਨੂੰ | Asia Cup
ਦੁਬਈ (ਏਜੰਸੀ)। ਪਿਛਲੀ ਚੈਂਪੀਅਨ ਭਾਰਤ ਏਸ਼ੀਆ (Asia Cup) ਕੱਪ ਕ੍ਰਿਕਟ ਟੂਰਨਾਮੈਂਟ ‘ਚ 19 ਸਤੰਬਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਵਿਰੁੱਧ ਕਰੇਗੀ 2017 ਦੀ ਚੈਂਪੀਅੰਜ਼ ਟਰਾਫ਼ੀ ਤੋਂ ਬਾਅਦ ਇਹ ਦੂਸਰਾ ਮੌਕਾ ਹੋਵੇਗਾ ਜਦੋਂ ਭਾਰਤ-ਪਾਕਿਸਤਾਨ ਆਮ੍ਹਣੇ-ਸਾਮ੍ਹਣੇ ਹੋਣਗੇ ਚੈਂਪੀਅੰਜ਼ ਟਰਾਫ਼ੀ ਦੇ ਫ਼ਾਈਨਲ ਮੁਕਾਬਲੇ ‘ਚ ਭਾਰਤ-ਪਾਕਿਸਤਾਨ ਦਰਮਿਆਨ ਮੁਕਾਬਲਾ ਹੋਇਆ ਸੀ ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਸੀ ਉਸ ਮੁਕਾਬਲੇ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਏਸ਼ੀਆ ਕੱਪ ‘ਚ ਆਮ੍ਹਣੇ-ਸਾਹਮ੍ਹਣੇ ਹੋਣਗੇ। (Asia Cup)
ਟੂਰਨਾਮੈਂਟ ‘ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦਾ ਖੇਡਣਾ ਤੈਅ ਹੈ ਜਦੋਂਕਿ ਕੁਆਲੀਫਾਇਰ ਦੀ ਜਗ੍ਹਾ ਭਰਨ ਲਈ ਯੂ.ਏ.ਈ., ਸਿੰਗਾਪੁਰ, ਓਮਾਨ, ਨੇਪਾਲ, ਮਲੇਸ਼ੀਆ ਅਤੇ ਹਾਂਗਕਾਂਗ ਮੁਕਾਬਲੇ ‘ਚ ਹੈ ਗਰੁੱਪ ਏ ‘ਚ ਭਾਰਤ, ਪਾਕਿਸਤਾਨ ਅਤੇ ਕੁਆਲੀਫਾਇਰ ਜਦੋਂਕਿ ਗਰੁੱਪ ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਨੂੰ ਜਗ੍ਹਾ ਮਿਲੀ ਹੈ ਟੂਰਨਾਮੈਂਟ ਦਾ ਪਹਿਲਾ ਮੈਚ ਦੁਬਈ ‘ਚ 15 ਸਤੰਬਰ ਨੂੰ ਸ਼੍ਰੀਲੰਕਾ ਅਤੇ ਬੰਲੰਗਵਾਦੇਸ਼ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾ 28 ਸਤੰਬਰ ਨੂੰ ਹੋਵੇਗਾ ਦੋਵੇਂ ਗਰੁੱਪਾਂ ਤੋਂਂ ਚੋਟੀ ਦੀਆਂ ਦੋ-ਦੋਟੀਮਾਂ ਸੁਪਰ ਚਾਰ ਲਈ ਕੁਆਲੀਫਾਈ ਕਰਨਗੀਆਂ ਜਿਸ ਤੋਂ ਬਾਅਦ ਫਾਈਨਲ ਹੋਵੇਗਾ। (Asia Cup)