ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Abohar News: ...

    Abohar News: ਝਗੜੇ ਤੋਂ ਬਾਅਦ ਨਸ਼ੇ ਦੀ ਹਾਲਤ ’ਚ ਘਰ ਨੂੰ ਲਾਈ ਅੱਗ

    Abohar News
    ਅਬੋਹਰ : ਘਰ ਨੂੰ ਲੱਗੀ ਅੱਗ ਦਾ ਦ੍ਰਿਸ਼।

    Abohar News: (ਮੇਵਾ ਸਿੰਘ) ਅਬੋਹਰ। ਤਹਿਸੀਲ ਅਬੋਹਰ ਦੇ ਪਿੰਡ ਬਕੈਨਵਾਲਾ ਨਿਵਾਸੀ ਇੱਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿੱਚ ਅੱਜ ਆਪਣੇ ਹੀ ਘਰ ਵਿੱਚ ਅੱਗ ਲਾ ਦਿੱਤੀ। ਜਾਣਕਾਰੀ ਅਨੁਸਾਰ ਗੋਪੀ ਰਾਮ ਪੁੱਤਰ ਕਸ਼ਮੀਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੋਪੀ ਰਾਮ ਸ਼ਰਾਬ ਪੀਣ ਦਾ ਆਦੀ ਹੈ ਤੇ ਪਿਛਲੇ 2 ਦਿਨਾਂ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਹੈ। ਸਵੇਰੇ-ਸਵੇਰੇ ਉਸਦਾ ਆਪਣੀ ਪਤਨੀ ਨਾਲ ਸ਼ਰਾਬ ਦੇ ਨਸ਼ੇ ਕਾਰਨ ਝਗੜਾ ਹੋ ਗਿਆ।

    ਇਹ ਵੀ ਪੜ੍ਹੋ: Ludhiana News: ਪਲਾਟ ਦੇ ਇੰਤਕਾਲ ਬਦਲੇ ਕਿਸ਼ਤਾਂ ’ਚ ਲਈ 65 ਹਜ਼ਾਰ ਰੁਪਏ ਦੀ ਰਿਸ਼ਵਤ

    ਇਸ ਤੋਂ ਬਾਅਦ ਉਸ ਦੀ ਪਤਨੀ ਤਾਂ ਨਰੇਗਾ ਦੇ ਕੰਮ ’ਤੇ ਚਲੀ ਗਈ ਤੇ ਬੱਚੇ ਸਕੂਲ ਚਲੇ ਗਏ। ਇਸ ਤੋਂ ਬਾਅਦ ਉਸਨੇ ਘਰੇਲੂ ਝਗੜੇ ਕਾਰਨ ਗੁੱਸੇ ਵਿੱਚ ਆਕੇ ਘਰ ਵਿੱਚ ਕੋਈ ਜਲਨਸੀਲ ਪਦਾਰਥ ਛਿੜਕ ਕੇ ਕਮਰੇ ਵਿੱਚ ਅੱਗ ਲਾ ਦਿੱਤੀ, ਜਿਸ ਨਾਲ ਕਮਰੇ ਵਿੱਚ ਰੱਖਿਆ ਬੈੱਡ, ਕੂਲਰ, ਬਿਸਤਰੇ, ਬਰਤਨ, ਕੱਪੜੇ ਆਦਿ ਸੜ ਕੇ ਸੁਆਹ ਹੋ ਗਏ। ਘਰ ਦੇ ਵਿੱਚ ਧੂੰਆਂ ਉੱਠਦਾ ਦੇਖ ਗੁਆਂਢੀਆਂ ਨੇ ਦੇਖਿਆ ਤਾਂ ਘਰ ਦਾ ਸਮਾਨ ਸੜ ਰਿਹਾ ਸੀ, ਇਸ ਤੋਂ ਬਾਅਦ ਗੁਆਂਢੀਆਂ ਤੇ ਹੋਰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਆਗੂ ’ਤੇ ਕਾਬੂ ਪਾਇਆ।

    LEAVE A REPLY

    Please enter your comment!
    Please enter your name here