22 ਮਹੀਨੇ ਬਾਅਦ ਦਿੱਲੀ ‘ਚ 81 ਰੁਪਏ ‘ਤੇ ਪਹੁੰਚਿਆ ਪੈਟਰੋਲ

Diesel Petrol

22 ਮਹੀਨੇ ਬਾਅਦ ਦਿੱਲੀ ‘ਚ 81 ਰੁਪਏ ‘ਤੇ ਪਹੁੰਚਿਆ ਪੈਟਰੋਲ

ਨਵੀਂ ਦਿੱਲੀ। ਪੈਟਰੋਲ ਦੀਆਂ ਕੀਮਤਾਂ ‘ਚ ਅੱਜ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਕਾਰਨ ਇਸ ਦੀ ਕੀਮਤ ਰਾਸ਼ਟਰੀ ਰਾਜਧਾਨੀ ‘ਚ ਲਗਭਗ 22 ਮਹੀਨਿਆਂ ਬਾਅਦ 81 ਰੁਪਏ ਪ੍ਰਤੀ ਲੀਟਰ ਪਹੁੰਚ ਗਈ। ਡੀਜ਼ਲ ਲਗਾਤਾਰ 20 ਵੇਂ ਦਿਨ ਸਥਿਰ ਰਿਹਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 10 ਪੈਸੇ ਵੱਧ ਕੇ 81 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ 25 ਅਕਤੂਬਰ, 2018 ਤੋਂ ਬਾਅਦ 81 ਰੁਪਏ ਵਿਚ ਪਹਿਲੀ ਵਾਰ ਦਿੱਲੀ ਪਹੁੰਚੀ ਹੈ। ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਇਸ ਦੀ ਕੀਮਤ ਵੀ 10 ਪੈਸੇ ਵਧ ਕੇ ਕ੍ਰਮਵਾਰ 82.53 ਰੁਪਏ, 87.68 ਰੁਪਏ ਅਤੇ 84.09 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ ਦਿੱਲੀ ਵਿਚ 73.56 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ। ਕੋਲਕਾਤਾ ‘ਚ ਇਸ ਦੀ ਕੀਮਤ 77.06 ਰੁਪਏ, ਚੇਨਈ ਵਿਚ 78.86 ਰੁਪਏ ਅਤੇ ਮੁੰਬਈ ਵਿਚ 80.11 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਰਹੀ।

Petrol, Diesel, Prices Continue, Rise

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.