ਸ਼ਰਧਾ ਦੇ ਮੁਲਜ਼ਮ ਆਫ਼ਤਾਬ ’ਤੇ ਤਲਵਾਰਾਂ ਨਾਲ ਹਮਲਾ

ਸ਼ਰਧਾ ਦੇ ਮੁਲਜ਼ਮ ਆਫ਼ਤਾਬ ’ਤੇ ਤਲਵਾਰਾਂ ਨਾਲ ਹਮਲਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਣਪਛਾਤੇ ਲੋਕਾਂ ਨੇ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਖੇਤਰ ਵਿੱਚ ਹਾਈ-ਪ੍ਰੋਫਾਈਲ ਸ਼ਰਧਾ ਵਾਕਰ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਲਿਜਾ ਰਹੀ ਇੱਕ ਪੁਲਿਸ ਵੈਨ ’ਤੇ ਹਮਲਾ ਕਰ ਦਿੱਤਾ, ਜਿੱਥੇ ਉਸਨੂੰ ਪੋਲੀਗ੍ਰਾਫ ਟੈਸਟ ਲਈ ਲਿਆਂਦਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੇ ਬਾਹਰ ਕਥਿਤ ਤੌਰ ’ਤੇ ਕੁਝ ਹਮਲਾਵਰਾਂ ਨੇ ਤਲਵਾਰਾਂ ਨਾਲ ਲੈਸ ਹੋ ਕੇ ਪੁਲਿਸ ਵੈਨ ’ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਆਫ਼ਤਾਬ ਨੂੰ ਪੋਲੀਗ੍ਰਾਫ਼ ਟੈਸਟ ਲਈ ਲਿਜਾਇਆ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਕੁਝ ਹਮਲਾਵਰਾਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਤਲਵਾਰਾਂ ਵੀ ਬਰਾਮਦ ਕੀਤੀਆਂ ਹਨ।

ਕੀ ਹੈ ਮਾਮਲਾ

ਪੁਲਿਸ ਨੇ ਕਿਹਾ ਕਿ ਆਫਤਾਬ ਨੇ ਕਥਿਤ ਤੌਰ ’ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਦੇ 35 ਟੁਕੜਿਆਂ ਵਿੱਚ ਹੈਕ ਕਰ ਦਿੱਤੇ ਸਨ ਅਤੇ ਲੰਬੇ ਸਮੇਂ ਵਿੱਚ ਉਸਨੂੰ ਦਿੱਲੀ ਵਿੱਚ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤਾ ਸੀ। ਪੁਲਿਸ ਨੇ ਆਫਤਾਬ ਨੂੰ ਦਿੱਲੀ ਤੋਂ ਗਿ੍ਰਫਤਾਰ ਕੀਤਾ ਸੀ। 8 ਨਵੰਬਰ ਨੂੰ ਮੁੰਬਈ ਦੇ ਮਾਨਿਕਪੁਰ ਥਾਣੇ ਦੇ ਸਟਾਫ ਨੇ ਮਹਿਲਾ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਲੀ ਦੇ ਮਹਿਰੌਲੀ ਥਾਣੇ ਨੂੰ ਦਿੱਤੀ ਸੀ। ਉਕਤ ਲਾਪਤਾ ਔਰਤ ਛੱਤਰਪੁਰ ਪਹਾੜੀ ਇਲਾਕੇ ’ਚ ਆਫਤਾਬ ਨਾਲ ਰਹਿੰਦੀ ਸੀ ਅਤੇ ਇਲਾਕੇ ’ਚੋਂ ਲਾਪਤਾ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਇਸੇ ਕਾਰਨ ਮਹਿਲਾ ਦੇ ਲਾਪਤਾ ਹੋਣ ਦੀ ਰਿਪੋਰਟ 9 ਨਵੰਬਰ ਨੂੰ ਮਹਿਰੌਲੀ ਥਾਣੇ ’ਚ ਦਰਜ ਕਰਵਾਈ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here