IND Vs AFG : ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ 173 ਦੌੜਾਂ ਚੁਣੌਤੀਪੂਰਨ ਟੀਚਾ 

IND Vs AFG

ਅਰਸ਼ਦੀਪ ਨੇ 3 ਵਿਕਟਾਂ ਲਈਆਂ

ਇੰਦੌਰ। ਅਫਗਾਨਿਸਤਾਨ ਨੇ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤ ਨੂੰ ਜਿੱਤ ਲਈ 173 ਦੌੜਾਂ ਦਾ ਟੀਚਾ ਦਿੱਤਾ ਹੈ।ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨੀ ਟੀਮ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 172 ਦੌੜਾਂ ਬਣਾਈਆਂ। ਗੁਲਬਦੀਨ ਨਾਇਬ ਨੇ 35 ਗੇਂਦਾਂ ‘ਤੇ 57 ਦੌੜਾਂ ਦੀ ਪਾਰੀ ਖੇਡੀ। ਜਦਕਿ ਨਜੀਬੁੱਲਾ ਜ਼ਦਰਾਨ ਨੇ 23 ਦੌੜਾਂ ਬਣਾਈਆਂ। ਭਾਰਤ ਲਈ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ। ਜਦਕਿ ਅਕਸ਼ਰ ਪਟੇਲ ਅਤੇ ਰਵੀ ਬਿਸ਼ਨੋਈ ਨੇ 2-2 ਵਿਕਟਾਂ ਹਾਸਲ ਕੀਤੀਆਂ। ਸ਼ਿਵਮ ਦੂਬੇ ਨੂੰ ਕਾਮਯਾਬੀ ਮਿਲੀ।

ਇਹ ਵੀ ਪੜ੍ਹੋ: ਪੰਜਾਬ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਵਾਂਗੇ : ਚੀਮਾ

LEAVE A REPLY

Please enter your comment!
Please enter your name here