ਰਾਸ਼ਿਦ ਖਾਨ ਤੇ ਫਾਰੂਕੀ ਨੂੰ ਮਿਲੀਆਂ 4-4 ਵਿਕਟਾਂ | Afghanistan vs New Zealand
- ਓਪਨਰ ਬੱਲੇਬਾਜ਼ ਗੁਰਬਾਜ਼ ਦਾ ਅਰਧਸੈਂਕੜਾ
- ਕੀਵੀ ਟੀਮ ਸਿਰਫ 75 ਦੌੜਾਂ ’ਤੇ ਆਲਆਊਟ
- ਅਫਗਾਨਿਸਤਾਨ ਨੇ ਪਹਿਲੀ ਵਾਰ ਨਿਊਜੀਲੈਂਡ ਨੂੰ ਹਰਾਇਆ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਇੱਕ ਹੋਰ ਵੱਡਾ ਉਲਟਫੇਰ ਹੋ ਗਿਆ ਹੈ। ਅਫਗਾਨਿਸਤਾਨ ਨੇ ਨਿਊਜੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਅਫਗਾਨਿਸਤਾਨ ਦੀ ਨਿਊਜੀਲੈਂਡ ’ਤੇ ਕਿਸੇ ਵੀ ਫਾਰਮੈਟ ’ਚ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਇੱਕਰੋਜ਼ਾ ਵਿਸ਼ਵ ਕੱਪ ਤੇ ਟੀ20 ’ਚ ਹੋਏ 4 ਦੇ 4 ਮੁਕਾਬਲੇ ਨਿਊਜੀਲੈਂਡ ਨੇ ਜਿੱਤੇ ਸਨ। ਇਸ ਤੋਂ ਪਹਿਲਾਂ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ’ਚ ਸ਼ਨਿੱਚਰਵਾਰ ਨੂੰ ਨਿਊਜੀਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਅਫਗਾਨਿਸਤਾਨ ਦੇ ਬੱਲੇਬਾਜਾਂ ਨੇ 20 ਓਵਰਾਂ ’ਚ 6 ਵਿਕਟਾਂ ’ਤੇ 159 ਦੌੜਾਂ ਬਣਾਈਆਂ। (Afghanistan vs New Zealand)
ਜਵਾਬ ’ਚ ਨਿਊਜੀਲੈਂਡ ਦੀ ਟੀਮ 15.2 ਓਵਰਾਂ ’ਚ 75 ਦੌੜਾਂ ’ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਲਈ ਰਹਿਮਾਨੁੱਲਾ ਗੁਰਬਾਜ ਨੇ 80 ਦੌੜਾਂ ਦੀ ਪਾਰੀ ਖੇਡੀ। ਗੁਰਬਾਜ ਨੇ ਟੀ-20 ਇੰਟਰਨੈਸ਼ਨਲ ’ਚ ਆਪਣਾ 9ਵਾਂ ਅਰਧ ਸੈਂਕੜਾ ਲਾਇਆ। ਗੁਰਬਾਜ ਤੇ ਇਬਰਾਹਿਮ ਜਦਰਾਨ ਵਿਚਾਲੇ 103 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਵੀ ਹੋਈ। ਗੇਂਦਬਾਜੀ ’ਚ ਕਪਤਾਨ ਰਾਸ਼ਿਦ ਖਾਨ ਤੇ ਫਜਲਹਾਕ ਫਾਰੂਕੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4-4 ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਯੂਗਾਂਡਾ ਨੂੰ 125 ਦੌੜਾਂ ਨਾਲ ਹਰਾਇਆ ਸੀ। ਟੀਮ ਗਰੁੱਪ ਸੀ ’ਚ ਸਿਖਰ ’ਤੇ ਹੈ।
ਜਿੱਤ ਦੇ ਹੀਰੋ | Afghanistan vs New Zealand
ਰਹਿਮਾਨਉੱਲ੍ਹਾ ਗੁਰਬਾਜ | Afghanistan vs New Zealand
ਰਹਿਮਾਨਉੱਲ੍ਹਾ ਗੁਰਬਾਜ ਨੇ 56 ਗੇਂਦਾਂ ’ਚ 80 ਦੌੜਾਂ ਦੀ ਪਾਰੀ ਖੇਡੀ। ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਇਬਰਾਹਿਮ ਜਾਦਰਾਨ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਅਹਿਮ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਵੀ ਦਿੱਤੀ।
ਫਜਲਹਕ ਫਾਰੂਕੀ | Afghanistan vs New Zealand
ਫਜਲਹਕ ਫਾਰੂਕੀ ਨੇ ਸ਼ਾਨਦਾਰ ਗੇਂਦਬਾਜੀ ਕੀਤੀ। ਉਸ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਵਿਕਟ ਹਾਸਲ ਕੀਤੀ। ਆਪਣੇ ਸਪੈੱਲ ’ਚ ਉਸ ਨੇ ਹਰ ਓਵਰ ’ਚ ਇੱਕ ਵਿਕਟ ਲਈ। ਇਸ ਨਾਲ ਉਨ੍ਹਾਂ ਨੇ ਗਤੀ ਬਰਕਰਾਰ ਰੱਖੀ ਤੇ ਨਿਊਜੀਲੈਂਡ ਕਿਸੇ ਵੀ ਸਾਂਝੇਦਾਰੀ ਦਾ ਫਾਇਦਾ ਨਹੀਂ ਉਠਾ ਸਕਿਆ।
ਰਾਸ਼ਿਦ ਖਾਨ | Afghanistan vs New Zealand
ਕਪਤਾਨ ਰਾਸ਼ਿਦ ਖਾਨ ਨੇ ਮੱਧ ਓਵਰਾਂ ’ਚ ਸ਼ਾਨਦਾਰ ਗੇਂਦਬਾਜੀ ਕੀਤੀ। ਉਸ ਨੇ ਪਾਵਰਪਲੇ ਤੋਂ ਤੁਰੰਤ ਬਾਅਦ ਵਿਕਟ ਲੈ ਲਈ। ਇਸ ਦੇ ਨਾਲ ਹੀ 9ਵੇਂ ਓਵਰ ’ਚ ਮਾਈਕਲ ਬ੍ਰੇਸਵੈੱਲ ਤੇ ਮਾਰਕ ਚੈਪਮੈਨ ਦੇ ਵਿਕਟਾਂ ਨਾਲ ਨਿਊਜੀਲੈਂਡ ਦੇ ਮਿਡਲ ਆਰਡਰ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ ਗਿਆ। (Afghanistan vs New Zealand)
ਇਹ ਵੀ ਪੜ੍ਹੋ : T 20 World Cup : ਅਮਰੀਕਾ ਟੀਮ ’ਚ ਕੌਣ ਹਨ ਭਾਰਤੀ ਮੂਲ ਦੇ ਖਿਡਾਰੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਹਰਾਇਆ
ਟਰਨਿੰਗ ਪੁਆਇੰਟ | Afghanistan vs New Zealand
ਗੁਰਬਾਜ-ਜਾਦਰਾਨ ਦੀ ਸਾਂਝੇਦਾਰੀ : ਰਹਿਮਾਨੁੱਲਾ ਗੁਰਬਾਜ ਤੇ ਇਬਰਾਹਿਮ ਜਾਦਰਾਨ ਵਿਚਕਾਰ 103 ਦੌੜਾਂ ਦੀ ਸਾਂਝੇਦਾਰੀ ਨੇ ਅਫਗਾਨਿਸਤਾਨ ਨੂੰ ਤਾਕਤ ਦਿੱਤੀ। ਇਸ ਕਾਰਨ ਹੇਠਲੇ ਦਰਜੇ ਦੇ ਖਿਡਾਰੀਆਂ ਨੂੰ ਡੈੱਥ ਓਵਰਾਂ ’ਚ ਖੇਡਣ ਦੀ ਆਜਾਦੀ ਮਿਲੀ। ਇਸ ਸਾਂਝੇਦਾਰੀ ਦੀ ਬਦੌਲਤ ਹੀ ਅਜਮਤੁੱਲਾ ਉਮਰਜਈ ਨੂੰ ਤੀਜੇ ਨੰਬਰ ’ਤੇ ਆਉਣ ਦਾ ਮੌਕਾ ਮਿਲਿਆ। ਉਸ ਨੇ 13 ਗੇਂਦਾਂ ’ਚ 22 ਦੌੜਾਂ ਦੀ ਪਾਰੀ ਖੇਡੀ।
ਫਾਰੂਕੀ ਦਾ ਪਾਵਰ ਪਲੇ ਸਪੈਲ : ਨਿਊਜੀਲੈਂਡ ਦੀ ਪਾਰੀ ’ਚ ਪਾਵਰ ਪਲੇਅ ’ਚ ਫਜਲਹਕ ਫਾਰੂਕੀ ਦੇ 3 ਓਵਰ ਟੀਮ ਲਈ ਸ਼ਾਨਦਾਰ ਰਹੇ। ਫਾਰੂਕੀ ਨੇ ਇਨ੍ਹਾਂ 3 ਓਵਰਾਂ ’ਚ 3 ਵਿਕਟਾਂ ਲਈਆਂ। ਜਿਸ ’ਚੋਂ ਪਹਿਲੀ ਵਿਕਟ ਪਹਿਲੀ ਹੀ ਗੇਂਦ ’ਤੇ ਡਿੱਗੀ। ਇਸ ਨਾਲ ਰਾਸ਼ਿਦ ਖਾਨ ਨੂੰ ਪਾਵਰਪਲੇ ਤੋਂ ਬਾਅਦ ਗੇਂਦਬਾਜੀ ਕਰਨ ’ਚ ਮਦਦ ਮਿਲੀ ਤੇ ਬਾਅਦ ’ਚ ਉਨ੍ਹਾਂ ਨੇ ਵਿਕਟਾਂ ਵੀ ਲਈਆਂ।
ਕਪਤਾਨ ਰਾਸ਼ਿਦ ਖਾਨ ਦਾ ਸਪੈੱਲ : ਫਜਲਹੱਕ ਦੇ ਸਪੈੱਲ ਤੋਂ ਬਾਅਦ ਕਪਤਾਨ ਰਾਸ਼ਿਦ ਖਾਨ ਨੇ ਨਿਊਜੀਲੈਂਡ ਦੇ ਬਾਕੀ ਬੱਲੇਬਾਜਾਂ ਨੂੰ ਆਊਟ ਕਰ ਦਿੱਤਾ। ਰਾਸ਼ਿਦ ਨੇ 9ਵੇਂ ਓਵਰ ’ਚ ਲਗਾਤਾਰ 2 ਵਿਕਟਾਂ ਲੈ ਕੇ ਟੀਮ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ।
ਨਿਊਜੀਲੈਂਡ ਦੀ ਹਾਰ ਦੇ 3 ਕਾਰਨ | Afghanistan vs New Zealand
ਖਰਾਬ ਫੀਲਡਿੰਗ : ਨਿਊਜੀਲੈਂਡ ਦੀ ਖਰਾਬ ਫੀਲਡਿੰਗ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਹੀ ਹੈ। ਟੀਮ ਨੇ ਇਬਰਾਹਿਮ ਜਦਰਾਨ ਨੂੰ 3 ਜੀਵਨਦਾਨ ਦਿੱਤੇ, ਜਿਸ ’ਚ 2 ਕੈਚ ਡਰਾਪ ਤੇ ਰਨਆਊਟ ਦਾ ਮੌਕਾ ਸ਼ਾਮਲ ਸੀ। ਟੀਮ ਦੀ ਖਰਾਬ ਫੀਲਡਿੰਗ ਕਾਰਨ ਸ਼ੁਰੂਆਤੀ ਓਵਰਾਂ ’ਚ ਕੋਈ ਵਿਕਟ ਨਹੀਂ ਨਿਕਲ ਸਕੀ ਤੇ ਅਫਗਾਨਿਸਤਾਨ ਨੇ ਵੱਡਾ ਸਕੋਰ ਬਣਾਇਆ।
ਗੁਰਬਾਜ਼ ਨੂੰ ਮਿਲਿਆ ਕਿਸਮਤ ਦਾ ਸਾਥ : ਅਫਗਾਨਿਸਤਾਨ ਦੇ ਬੱਲੇਬਾਜ ਰਹਿਮਾਨਉੱਲ੍ਹਾ ਗੁਰਬਾਜ ਦਾ ਕਿਸਮਤ ਨੇ ਸਾਥ ਦਿੱਤਾ। ਚੌਥੇ ਓਵਰ ’ਚ ਸੈਂਟਨਰ ਦੀ ਗੇਂਦ ’ਤੇ ਗੁਰਬਾਜ ਆਊਟ ਹੋ ਗਿਆ, ਗੇਂਦ ਸਟੰਪ ’ਤੇ ਲੱਗੀ, ਪਰ ਬੇਲ ਨਹੀਂ ਡਿੱਗੀ। ਇਸ ਦੇ ਨਾਲ ਹੀ 11ਵੇਂ ਓਵਰ ’ਚ ਮਾਈਕਲ ਬ੍ਰੇਸਵੈੱਲ ਨੇ ਉਸ ਦਾ ਕੈਚ ਲੈ ਕੇ ਬਾਊਂਡਰੀ ਤੋਂ ਬਾਹਰ ਚਲੇ ਗਏ।
ਫਾਈਟਰ ਆਫ ਦਾ ਮੈਚ | Afghanistan vs New Zealand
ਮੈਟ ਹੈਨਰੀ ਮੈਚ ਦੇ ਫਾਈਟਰ ਆਫ ਦਾ ਮੈਚ ਰਹੇ। ਹੈਨਰੀ ਨੇ ਵਿਕਟ ਲਈ ਮੌਕੇ ਬਣਾਏ ਪਰ ਖਰਾਬ ਫੀਲਡਿੰਗ ਕਾਰਨ ਕਾਮਯਾਬੀ ਨਹੀਂ ਮਿਲੀ। ਹਾਲਾਂਕਿ, 14 ਓਵਰਾਂ ਦੇ ਬਾਅਦ, ਇਹ ਮੈਟ ਹੈਨਰੀ ਸੀ ਜਿਸ ਨੇ ਇਬਰਾਹਿਮ ਜਦਰਾਨ ਤੇ ਅਜਮਤੁੱਲਾ ਓਮਰਜਈ ਦੀਆਂ ਸ਼ੁਰੂਆਤੀ ਵਿਕਟਾਂ ਲਈਆਂ। (Afghanistan vs New Zealand)
ਦੋਵਾਂ ਟੀਮਾਂ ਦੀ ਪਲੇਇੰਗ-11 | Afghanistan vs New Zealand
ਨਿਊਜੀਲੈਂਡ : ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ ਤੇ ਲਾਕੀ ਫਰਗੂਸਨ।
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ (ਵਿਕਟਕੀਪਰ), ਇਬਰਾਹਿਮ ਜਦਰਾਨ, ਨਜੀਬੁੱਲਾ ਜਦਰਾਨ, ਮੁਹੰਮਦ ਨਬੀ, ਗੁਲਬਦੀਨ ਨਾਇਬ, ਅਜਮਤੁੱਲਾ ਉਮਰਜਈ, ਰਾਸ਼ਿਦ ਖਾਨ (ਕਪਤਾਨ), ਕਰੀਮ ਜਨਤ, ਨੂਰ ਅਹਿਮਦ, ਨਵੀਨ-ਉਲ-ਹੱਕ ਤੇ ਫਜਲਹਕ ਫਾਰੂਕੀ।