AFG vs BAN: ਅਫਗਾਨਿਸਤਾਨ ਨੇ ਰਚਿਆ ਇਤਿਹਾਸ, ਬੰਗਲਾਦੇਸ਼ ਨੂੰ ਹਰਾ ਸੈਮੀਫਾਈਨਲ ‘ਚ, ਵਿਸ਼ਵ ਚੈਂਪੀਅਨ ਅਸਟਰੇਲੀਆ ਬਾਹਰ

AFG vs BAN

ਬੰਗਲਾਦੇਸ਼ ਨੂੰ ਹਰਾ ਅਫਗਾਨਿਸਤਾਨ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ

  • ਸੁਪਰ-8 ਦੇ ਆਖਿਰੀ ਮੈਚ ’ਚ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾਇਆ | AFG vs BAN
  • 115 ਦੌੜਾਂ ਨਹੀਂ ਬਣਾ ਸਕੀ ਬੰਗਲਾਦੇਸ਼ | AFG vs BAN

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਆਖਿਰੀ ਮੁਕਾਬਲਾ ਅੱਜ ਅਫਗਾਨਿਸਤਾਨ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ। ਜਿਸ ਮੈਚ ’ਚ ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਜਿਸ ਵਿੱਚ ਓਪਨਰ ਗੁਰਬਾਜ਼ ਦੀਆਂ 43 ਦੌੜਾਂ ਦੀ ਮੱਦਦ ਨਾਲ ਬੰਗਲਾਦੇਸ਼ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਦੀ ਟੀਮ ਸਿਰਫ 105 ਦੌੜਾਂ ’ਤੇ ਆਲਆਊਟ ਹੋ ਗਈ। ਲਿਟਨ ਦਾਸ ਦਾ ਅਰਧਸੈਂਕੜਾ ਕਿਸੇ ਕੰਮ ਨਹੀਂ ਆਇਆ ਤੇ ਲਗਾਤਾਰ ਅੰਤਰਾਲ ’ਚ ਬੰਗਲਾਦੇਸ਼ ਦੀਆਂ ਵਿਕਟਾਂ ਡਿਗਦੀਆਂ ਰਹੀਆਂ। ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ ਆਪਣੇ 4 ਓਵਰਾਂ ’ਚ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਨਵੀਨ ਉਲ ਹੱਕ ਨੇ ਵੀ 4 ਵਿਕਟਾਂ ਲਈਆਂ। (AFG vs BAN)

ਇਹ ਵੀ ਪੜ੍ਹੋ : IND vs AUS: ਅਸਟਰੇਲੀਆ ਨੂੰ ਹਰਾ ਭਾਰਤੀ ਟੀਮ ਦਾ ODI ਵਿਸ਼ਵ ਕੱਪ ਦੀ ਹਾਰ ਦਾ ਬਦਲਾ ਪੂਰਾ

ਨਵੀਨ ਉਲ ਹੱਕ ਨੇ 18ਵੇਂ ਓਵਰ ਦੀਆਂ ਆਖਿਰੀ ਦੋ ਗੇਂਦਾਂ ’ਤੇ ਲਗਾਤਾਰ ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ ਹੈ। ਫਾਰੂਕੀ ਨੂੰ 1 ਵਿਕਟ ਮਿਲੀ। ਇਹ ਮੈਚ ਵੈਸਟਇੰਡੀਜ਼ ਦੇ ਸੇਂਟ ਵਿਸੇਂਟ ਸਟੇਡੀਅਮ ’ਚ ਖੇਡਿਆ ਗਿਆ ਹੈ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਇਤਿਹਾਸ ’ਚ ਪਹਿਲੀ ਵਾਰ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਹੁਣ ਅਫਗਾਨਿਸਤਾਨ ਦਾ ਮੁਕਾਬਲਾ ਪਹਿਲੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨਾਲ ਹੋਵੇਗਾ। ਅਫਗਾਨਿਸਤਾਨ ਦੀ ਜਿੱਤ ਨਾਲ ਹੀ ਵਿਸ਼ਵ ਚੈਂਪੀਅਨ ਅਸਟਰੇਲੀਆਈ ਟੀਮ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਿਲਕੁਲ ਖਤਮ ਹੋ ਗਈਆਂ ਤੇ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਕੰਗਾਰੂ ਟੀਮ ਰਨ ਰੇਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਈ ਹੈ। (AFG vs BAN)