Afghanistan vs Australia: ਟੀ20 ਵਿਸ਼ਵ ਕੱਪ ’ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਅਸਟਰੇਲੀਆ ਨੂੰ ਹਰਾ ਮਚਾਈ ਸਨਸਨੀ

Afghanistan vs Australia

ਅਫਗਾਨਿਸਤਾਨ ਨੇ ਪਹਿਲੀ ਵਾਰ ਅਸਟਰੇਲੀਆ ਨੂੰ ਹਰਾਇਆ

  • ਵਿਸ਼ਵ ਕੱਪ ’ਚ 21 ਦੌੜਾਂ ਨਾਲ ਹਰਾਇਆ
  • 149 ਦੌੜਾਂ ਦਾ ਪਿੱਛਾ ਨਹੀਂ ਕਰ ਸਕੇ ਕੰਗਾਰੂ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਅੱਜ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ। ਅਫਗਾਨਿਸਤਾਨ ਨੇ ਅਸਟਰੇਲੀਆ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਹੈ। ਕੇਨਸਿੰਗਟਨ ’ਚ ਖੇਡੇ ਜਾ ਰਹੇ ਸੁਪਰ-8 ਮੁਕਾਬਲੇ ’ਚ ਅਫਗਾਨਿਸਤਾਨ ਨੇ ਅਸਟਰੇਲੀਆ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਅਸਟਰੇਲੀਆ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਅਫਗਾਨਿਸਤਾਨ ਦੀ ਟੀਮ ਨੂੰ 148 ਦੌੜਾਂ ’ਤੇ ਰੋਕ ਦਿੱਤਾ। (Afghanistan vs Australia)

ਪਰ ਕਪਤਾਨ ਮਿਸ਼ੇਲ ਮਾਰਸ਼ ਦੀ ਟੀਮ ਛੋਟੇ ਟੀਚੇ ਦਾ ਪਿੱਛਾ ਵੀ ਨਹੀਂ ਕਰ ਸਕੀ ਤੇ ਸਿਰਫ 127 ਦੌੜਾਂ ’ਤੇ ਹੀ ਆਲਆਊਟ ਹੋ ਗਈ। ਨਵੀਨ ਉਲ ਹੱਕ ਤੇ ਗੁਲਬਦੀਨ ਨਈਬ ਇਸ ਜਿੱਤ ਦੇ ਹੀਰੋ ਰਹੇ। ਗੁਲਬਦੀਨ ਨੇ 4 ਓਵਰਾਂ ’ਚ 4 ਵਿਕਟਾਂ ਲਈਆਂ ਤੇ 20 ਦੌੜਾਂ ਦਿੱਤੀਆਂ। ਨਵੀਨ ਨੇ ਆਪਣੇ 4 ਓਵਰਾਂ ’ਚ 3 ਅਸਟਰੇਲੀਆਈ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਅਫਗਾਨਿਸਤਾਨ ਨੇ ਕ੍ਰਿਕੇਟ ਦੇ ਕਿਸੇ ਵੀ ਫਾਰਮੈਟ ’ਚ ਪਹਿਲੀ ਵਾਰ ਅਸਟਰੇਲੀਆਈ ਟੀਮ ਨੂੰ ਹਰਾਇਆ ਹੈ। ਅਸਟਰੇਲੀਆ ਦੀ ਹਾਰ ਨਾਲ ਹੀ ਭਾਰਤ ਨੂੰ ਹੁਣ ਸੈਮੀਫਾਈਨਲ ’ਚ ਪਹੁੰਚਣ ਲਈ ਅਸਟਰੇਲੀਆ ਨੂੰ ਹਰਾਉਣਾ ਹੋਵੇਗਾ। (Afghanistan vs Australia)

ਅਫਗਾਨਿਸਤਾਨ ਨੇ ਅਸਟਰੇਲੀਆ ਨੂੰ 21 ਦੌੜਾਂ ਨਾਲ ਹਰਾਇਆ | Afghanistan vs Australia

ਅਫਗਾਨਿਸਤਾਨ ਦੀ ਟੀਮ ਨੇ ਇਤਿਹਾਸ ਰਚਿਆ ਹੈ, ਰਾਸ਼ਿਦ ਖਾਨ ਦੀ ਟੀਮ ਨੇ ਆਪਣੇ ਕੌਮਾਂਤਰੀ ਕ੍ਰਿਕੇਟ ’ਚ ਪਹਿਲੀ ਵਾਰ ਅਸਟਰੇਲੀਆ ਨੂੰ ਹਰਾਇਆ ਹੈ। ਪਿਛਲੇ ਸਾਲ ਹੋਏ ਇੱਕਰੋਜ਼ਾ ਵਿਸ਼ਵ ਕੱਪ 2023 ’ਚ ਉਹ ਜਿੱਤ ਤੱਕ ਪਹੁੰਚੇ ਸਨ ਪਰ ਮੈਕਸਵੈੱਲ ਨੇ ਉਨ੍ਹਾਂ ਤੋਂ ਜਿੱਤ ਖੋਹ ਲਈ ਸੀ। ਪਰ ਇਸ ਵਾਰ ਅਫਗਾਨਿਸਤਾਨ ਨੇ ਕੋਈ ਗਲਤੀ ਨਹੀਂ ਕੀਤੀ। ਦੋਵਾਂ ਟੀਮਾਂ ਵਿਚਕਾਰ ਇੱਕਰੋਜ਼ਾ ’ਚ ਚਾਰ ਅਤੇ ਟੀ-20 ’ਚ ਦੋ ਮੈਚ ਖੇਡੇ ਗਏ ਹਨ। ਅਫਗਾਨਿਸਤਾਨ ਦੀ ਟੀਮ ਇੱਕਰੋਜ਼ਾ ’ਚ ਕਦੇ ਵੀ ਅਸਟਰੇਲੀਆ ਖਿਲਾਫ ਨਹੀਂ ਜਿੱਤ ਸਕੀ ਹੈ।

ਪਰ ਟੀ-20 ਦੇ ਦੂਜੇ ਮੈਚ ’ਚ ਅਫਗਾਨਿਸਤਾਨ ਨੇ ਅਸਟਰੇਲੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਅਫਗਾਨਿਸਤਾਨ ਨੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 148 ਦੌੜਾਂ ਬਣਾਈਆਂ। ਰਹਿਮਾਨਉੱਲ੍ਹਾ ਗੁਰਬਾਜ ਨੇ 60 ਦੌੜਾਂ ਤੇ ਇਬਰਾਹਿਮ ਜਦਰਾਨ ਨੇ 51 ਦੌੜਾਂ ਬਣਾਈਆਂ। ਜਵਾਬ ’ਚ ਅਸਟਰੇਲੀਆ ਟੀਮ 19.2 ਓਵਰਾਂ ’ਚ 127 ਦੌੜਾਂ ’ਤੇ ਸਿਮਟ ਗਈ। ਗੁਲਬਦੀਨ ਨਾਇਬ ਨੇ ਚਾਰ ਵਿਕਟਾਂ ਲਈਆਂ। ਇਸ ਮੈਚ ’ਚ ਇਕ ਸਮੇਂ ਅਸਟਰੇਲੀਆ ਨੇ 32 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਗਲੇਨ ਮੈਕਸਵੈੱਲ ਨੇ ਮਾਰਕਸ ਸਟੋਇਨਿਸ ਦੇ ਨਾਲ 39 ਦੌੜਾਂ ਦੀ ਸਾਂਝੇਦਾਰੀ ਕੀਤੀ। (Afghanistan vs Australia)

ਇਹ ਵੀ ਪੜ੍ਹੋ : IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

ਨਾਇਬ ਨੇ ਸਟੋਇਨਿਸ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇੱਥੋਂ ਮੈਚ ਬਦਲ ਗਿਆ। ਜਦੋਂ ਮੈਕਸਵੈੱਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 11ਵਾਂ ਅਰਧ ਸੈਂਕੜਾ ਜੜਿਆ, ਤਾਂ ਇਸਨੇ ਉਸਨੂੰ 2023 ਇੱਕਰੋਜ਼ਾ ਵਿਸ਼ਵ ਕੱਪ ਦੀ ਯਾਦ ਦਿਵਾ ਦਿੱਤੀ, ਜਦੋਂ ਮੈਕਸਵੈੱਲ ਨੇ ਅਫਗਾਨਿਸਤਾਨ ’ਤੇ ਅਸਟਰੇਲੀਆ ਨੂੰ ਜਿੱਤ ਦਿਵਾਉਣ ਲਈ ਸ਼ਾਨਦਾਰ ਪਾਰੀ ਖੇਡੀ ਸੀ। ਲੱਗ ਰਿਹਾ ਸੀ ਕਿ ਅਜਿਹਾ ਦੁਬਾਰਾ ਹੋਵੇਗਾ ਪਰ ਗੁਲਬਦੀਨ ਨੇ ਮੈਕਸਵੈੱਲ ਨੂੰ ਆਊਟ ਕਰਕੇ ਅਸਟਰੇਲੀਆ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਮੈਕਸਵੈੱਲ ਤੋਂ ਇਲਾਵਾ ਕੋਈ ਵੀ ਖਿਡਾਰੀ 15 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। (Afghanistan vs Australia)

ਟ੍ਰੈਵਿਸ ਹੈੱਡ (0), ਡੇਵਿਡ ਵਾਰਨਰ (3), ਕਪਤਾਨ ਮਿਸ਼ੇਲ ਮਾਰਸ਼ (12), ਮਾਰਕਸ ਸਟੋਇਨਿਸ (11), ਟਿਮ ਡੇਵਿਡ (2), ਮੈਥਿਊ ਵੇਡ (5), ਪੈਟ ਕਮਿੰਸ (3), ਐਸਟਨ ਐਗਰ (2) ਅਤੇ ਐਡਮ ਜੈਂਪਾ (9) ਕੁਝ ਖਾਸ ਨਹੀਂ ਕਰ ਸਕੇ। ਅਫਗਾਨਿਸਤਾਨ ਦੀ ਇਸ ਜਿੱਤ ਨੇ ਸੁਪਰ-8 ਗਰੁੱਪ-1 ’ਚ ਸੈਮੀਫਾਈਨਲ ’ਚ ਪਹੁੰਚਣ ਦੀ ਲੜਾਈ ਨੂੰ ਰੋਮਾਂਚਕ ਬਣਾ ਦਿੱਤਾ ਹੈ। ਹੁਣ ਅਸਟਰੇਲੀਆ ਤੇ ਅਫਗਾਨਿਸਤਾਨ ਦੋਵਾਂ ਦੇ ਦੋ-ਦੋ ਅੰਕ ਹਨ। ਅਸਟਰੇਲੀਆ ਨੇ ਆਪਣਾ ਆਖਰੀ ਸੁਪਰ-8 ਮੈਚ ਭਾਰਤ ਖਿਲਾਫ ਖੇਡਣਾ ਹੈ ਤੇ ਅਫਗਾਨਿਸਤਾਨ ਨੂੰ ਬੰਗਲਾਦੇਸ਼ ਖਿਲਾਫ ਖੇਡਣਾ ਹੈ। ਦੋਵਾਂ ਟੀਮਾਂ ਨੂੰ ਜਿੱਤਣਾ ਪਵੇਗਾ। ਜੇਕਰ ਦੋਵੇਂ ਹਾਰ ਜਾਂਦੇ ਹਨ, ਤਾਂ ਨੈੱਟ ਰਨ ਰੇਟ ਦੀ ਖੇਡ ਖੇਡ ’ਚ ਆ ਜਾਵੇਗੀ। (Afghanistan vs Australia)