ਨੰਬਰ ਵੰਨ ਇੰਗਲੈਂਡ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ
ਏਜੰਸੀ, ਮੈਨਚੇਸਟਰ
ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਆਈਸੀਸੀ ਵਿਸ਼ਵ ਕੱਪ ਦੀ ਅੰਕ ਸੂਚੀ ‘ਚ ਹੇਠਲੇ ਸਥਾਨ ਦੀ ਟੀਮ ਅਫਗਾਨਿਸਤਾਨ ਨੂੰ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਪੂਰੀ ਤਰ੍ਹਾਂ ਦਰੜਨ ਦੇ ਇਰਾਦੇ ਨਾਲ ਉਤਰੇਗੀ। ਮੀਂਹ ਤੋਂ ਪ੍ਰਭਾਵਿਤ ਆਪਣੇ ਪਿਛਲੇ ਮੁਕਾਬਲੇ ‘ਚ ਦੱਖਣੀ ਹੱਥੋਂ ਹਾਰ ਕੇ ਟੂਰਨਾਮੈਂਟ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰ ਚੁੱਕੀ ਅਫਗਾਨਿਸਤਾਨ ਦਾ ਅਗਲਾ ਮੈਚ ਜੇਤੂ ਰੱਥ ‘ਤੇ ਸਵਾਰ ਮੇਜ਼ਬਾਨ ਇੰਗਲੈਂਡ ਨਾਲ ਮੰਗਲਵਾਰ ਨੂੰ ਮੈਨਚੇਸਟਰ ‘ਚ ਹੋਵੇਗਾ। ਇਸ ਮੁਕਾਬਲੇ ‘ਚ ਇੰਗਲੈਂਡ ਮਜ਼ਬੂਤ ਦਾਅਵੇਦਾਰ ਹੈ ਜਦੋਂਕਿ ਅਫਗਾਨਿਸਤਾਨ ਨੂੰ ਟੂਰਨਾਮੈਂਟ ‘ਚ ਬਣੇ ਰਹਿਣ ਲਈ ਕੋਈ ਕਰਿਸ਼ਮਾ ਕਰਨਾ ਹੋਵੇਗਾ।
ਇਹ ਮੁਕਾਬਲਾ ਅਫਗਾਨਿਸਤਾਨ ਲਈ ਟੂਰਨਾਮੈਂਟ ‘ਚ ਅੱਗੇ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਕਰੇਗਾ ਅਫਗਾਨ ਟੀਮ ਨੂੰ ਵਿਸ਼ਵ ਕੱਪ ‘ਚ ਬਣੇ ਰਹਿਣ ਲਈ ਇਸ ਮੁਕਾਬਲੇ ‘ਚ ਹਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ। ਅਫਗਾਨਿਸਤਾਨ ਨੇ ਹੁਣ ਤੱਕ ਚਾਰ ਮੁਕਾਬਲੇ ਖੇਡੇ ਹਨ ਅਤੇ ਇਸ ਟੂਰਨਾਮੈਂਟ ‘ਚ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਹੈ ਜਦੋਂਕਿ ਮੇਜ਼ਬਾਨ ਇੰਗਲੈਂਡ ਨੇ ਚਾਰ ਮੁਕਾਬਲਿਆਂ ‘ਚ ਤਿੰਨ ਮੈਚ ਜਿੱਤੇ ਹਨ ਅਤੇ ਉਸ ਨੂੰ ਇਕਮਾਤਰ ਹਾਰ ਪਾਕਿਸਤਾਨ ਹੱਥੋਂ ਮਿਲੀ ਹੈ। ਇੰਗਲੈਂਡ ਨੇ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ। ਉਸ ਨੇ ਬੰਗਲਾਦੇਸ਼ ਨੂੰ 106 ਦੌੜਾਂ ਦੇ ਵੱਡੇ ਫਰਕ ਅਤੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਇੰਗਲੈਂਡ ਲਈ ਚੰਗੀ ਗੱਲ ਹੈ ਕਿ ਜੇਸਨ ਰਾਏ ਦੀ ਗੈਰਮੌਜ਼ੂਦਗੀ ‘ਚ ਓਪਨਿੰਗ ਕਰਨ ਉੱਤਰੇ ਜੋ ਰੂਟ ਆਪਣੀ ਫਾਰਮ ‘ਚ ਹਨ ਅਤੇ ਉਨ੍ਹਾਂ ਨੇ ਪਿਛਲੇ ਮੈਚ ‘ਚ ਸੈਂਕੜਾ ਬਣਾਇਆ ਸੀ।
ਹਾਲਾਂਕਿ ਰੂਟ ਅਫਗਾਨਿਸਤਾਨ ਖਿਲਾਫ ਨੰਬਰ ਤਿੰਨ ਦੇ ਸਥਾਨ ‘ਤੇ ਉਤਰਨਗੇ ਕਿਉਂਕਿ ਰਾਏ ਦੀ ਜਗ੍ਹਾ ਜੇਮਸ ਵਿੰਸ ਨੂੰ ਅੰਤਿਮ ਇਲੈਵਨ ‘ਚ ਸਥਾਨ ਮਿਲ ਸਕਦਾ ਹੈ। ਅਫਗਾਨਿਸਤਾਨ ਕੋਲ ਚੰਗੇ ਸਪਿੱਨ ਗੇਂਦਬਾਜ਼ ਹਨ ਜੋ ਮੈਚ ਦਾ ਰੁਖ ਮੋੜ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ‘ਚ ਬੇਹੱਦ ਸੁਧਾਰ ਦੀ ਜਰੂਰਤ ਹੈ। ਅਫਗਾਨਿਸਤਾਨ ਦੀ ਟੀਮ ਨੂੰ ਵਿਕਟ ‘ਤੇ ਟਿਕ ਕੇ ਪੂਰੇ 50 ਓਵਰ ਖੇਡਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਉਦੋਂ ਉਹ ਮੇਜ਼ਬਾਨ ਸਾਹਮਣੇ ਕੋਈ ਚੁਣੌਤੀ ਪੇਸ਼ ਕਰ ਸਕਣਗੇ ਇੰਗਲੈਂਡ ਤੇ ਅਫਗਾਨਿਸਤਾਨ ਦਰਮਿਆਨ ਹੁਣ ਤੱਕ ਸਿਰਫ ਇੱਕ ਮੁਕਾਬਲਾ ਹੋਇਆ ਹੈ ਜੋ 2015 ਦੇ ਪਿਛਲੇ ਵਿਸ਼ਵ ਕੱਪ ‘ਚ ਹੋਇਆ ਸੀ ਅਤੇ ਇੰਗਲੈਂਡ ਨੇ ਇਹ ਮੈਚ ਡਕਵਰਥ ਲੁਈਸ ਨਿਯਮ ਤਹਿਤ 9 ਵਿਕਟਾਂ ਨਾਲ ਜਿੱਤਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।