Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ

Afghanistan Team

ਬੰਬਾਂ ਦੇ ਧੂੰਏਂ ਤੇ ਹੌਲਨਾਕ ਮੰਜਰ ਵਾਲੇ ਮੁਲਕ ਅਫਗਾਨਿਸਤਾਨ ਦੇ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਦਅਮਨੀ ਦੇ ਬਾਵਜ਼ੂਦ ਉਨ੍ਹਾਂ ਦੇ ਦਿਲਾਂ ’ਚ ਅਮਨ-ਅਮਾਨ, ਖੇਡਣ-ਕੁੱਦਣ, ਅੱਗੇ ਵਧਣ ਤੇ ਆਮ ਜ਼ਿੰਦਗੀ ਜਿਉਣ ਲਈ ਪ੍ਰਚੰਡ ਜਜ਼ਬਾ ਹੈ ਕ੍ਰਿਕਟ ਜਗਤ ’ਚ ਨਵੀਂ ਤੇ ਫਾਡੀ ਰਹਿਣ ਵਾਲੀ ਟੀਮ ਨੇ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਕੇ ਨਾ ਸਿਰਫ ਕ੍ਰਿਕਟ ਜਗਤ ਸਗੋਂ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਫਗਾਨ ਖਿਡਾਰੀਆਂ ਨੇ ਵਿਸ਼ਵ ਚੈਂਪੀਅਨ ਜੇਤੂ ਅਸਟਰੇਲੀਆ ਨੂੰ ਚਿੱਤ ਕਰਕੇ ਫਾਈਨਲ ’ਚ ਜਗ੍ਹਾ ਬਣਾਈ ਹੈ ਪਿਛਲੇ ਸਾਲਾਂ ਤੋਂ ਅਫ਼ਗਾਨ ਖਿਡਾਰੀ ਜਿਸ ਤਰ੍ਹਾਂ ਕ੍ਰਿਕਟ ਦੇ ਮੈਦਾਨ ’ਚ ਡਟੇ ਹੋਏ ਸਨ। (Afghanistan Team)

ਇਹ ਵੀ ਪੜ੍ਹੋ : T20 World Cup Semi Final: ਭਾਰਤ-ਇੰਗਲੈਂਡ ਸੈਮੀਫਾਈਨਲ ਤੋਂ ਪਹਿਲਾਂ ਅੱਜ ਗੁਆਨਾ ’ਚ ਭਾਰੀ ਮੀਂਹ, ਰੱਦ ਹੋਇਆ ਤਾਂ ਭਾਰਤ ਖੇਡੇਗਾ ਫਾਈਨਲ

ਉਸ ਨੂੰ ਵੇਖ ਕੇ ਵਿਸ਼ਵਾਸ ਹੀ ਨਹੀਂ ਆ ਰਿਹਾ ਸੀ ਕਿ ਇਹ ਉਸ ਮੁਲਕ ਦੇ ਖਿਡਾਰੀ ਹਨ ਜਿੱਥੇ ਖੇਡਾਂ ਖੇਡਣਾ ਤਾਂ ਦੂਰ ਲੋਕ ਆਪਣੀ ਜਾਨ ਬਚਾਉਣ ’ਚ ਹੀ ਉਲਝੇ ਰਹਿੰਦੇ ਹਨ ਨਾ ਕੋਈ ਸਟੇਡੀਅਮ, ਨਾ ਕੋਈ ਜ਼ਿਆਦਾ ਪੈਸਾ, ਪਰ ਇਨ੍ਹਾਂ ਨੇ ਜ਼ਿੰਦਗੀ ਜਿਉਣ ਤੇ ਮਾਣਨ ਲਈ ਆਪਣੀ ਇੱਛਾ ਦੀ ਚਮਕ ਨੂੰ ਫਿੱਕਾ ਨਹੀਂ ਪੈਣ ਦਿੱਤਾ ਇੱਥੇ ਮੋਢੇ ’ਤੇ ਹਥਿਆਰ ਟੰਗੀ ਤਾਂ ਜ਼ਰੂਰ ਨਜ਼ਰ ਆਉਂਦੇ ਹਨ ਪਰ ਬੱਲਾ ਤੇ ਗੇਂਦ ਤਾਂ ਸੁਫਨਾ ਹੀ ਸੀ ਅਫਗਾਨ ਦੀ ਜਿੱਤ ਭਾਰਤ ਸਮੇਤ ਹੋਰਨਾਂ ਮੁਲਕਾਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸੋਮਾ ਹੈ ਆਮ ਤੌਰ ’ਤੇ ਨੌਜਵਾਨ ਪੀੜ੍ਹੀ ਕਾਮਯਾਬੀ ਲਈ ਵੱਧ ਤੋਂ ਵੱਧ ਸਹੂਲਤਾਂ ਨੂੰ ਜ਼ਰੂਰੀ ਮੰਨਦੀ ਹੈ ਪਰ ਅਫਗਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਦ੍ਰਿੜ ਇੱਛਾ-ਸ਼ਕਤੀ ਤੇ ਜਜ਼ਬਾ ਹੋਵੇ ਤਾਂ ਵਸੀਲਿਆਂ ਦੀ ਘਾਟ ਕੋਈ ਮਾਇਨੇ ਨਹੀਂ ਰੱਖਦੀ। (Afghanistan Team)

LEAVE A REPLY

Please enter your comment!
Please enter your name here