ਅਬੋਹਰ (ਮੇਵਾ ਸਿੰਘ)। Abohar News : ਤਹਿਸੀਲ ਅਬੋਹਰ ਅਤੇ ਹਲਕਾ ਵਿਧਾਨ ਸਭਾ ਬੱਲੂਆਣਾ ਦੇ ਪਿੰਡ ਢਾਬਾਂ ਕੋਕਰੀਆਂ ਦੇ ਵਸਨੀਕ ਐਡਵੋਕੇਟ ਵਿਵੇਕ ਗੁੱਲਬਧਰ ਉਰਫ ਵਿੱਕੀ ਇੰਸਾਂ ਦੀ ਹੋਣਹਾਰ ਧੀ ਸਿਮਰਨ ਨੇ ਆਰਮੀ ਅਫਸਰ ਬਣਨ ਦੀ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ, ਜਿਸ ਕਰਕੇ ਉਨ੍ਹਾਂ ਦੇ ਪਿਤਾ ਐਡਵੋਕੇਟ ਵਿਵੇਕ ਇੰਸਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਤੇ ਸਾਰੇ ਪਿੰਡ ਢਾਬਾਂ ਕੋਕਰੀਆਂ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਦੇ ਨਾਲ ਹੀ ਐਡਵੋਕੇਟ ਵਿਵੇਕ ਇੰਸਾਂ ਦੇ ਪੁੱਤਰ ਦਾਨਵੀਰ ਵੀ ਦਿੱਲੀ ਕੋਰਟ ਵਿੱਚ ਜੱਜ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੇ ਹਨ। ਆਪਣੀ ਲਾਡਲੀ ਤੇ ਹੋਣਹਾਰ ਧੀ ਸਿਮਰਨ ਦੇ ਆਰਮੀ ਅਫਸਰ ਬਣਨ ’ਤੇ ਉਨ੍ਹਾਂ ਦੀ ਮਾਤਾ ਮੋਨਿਕਾ ਇੰਸਾਂ ਤੇ ਪਿਤਾ ਵਿਵੇਕ ਗੁੱਲਬਧਰ ਨੇ ਸਿਮਰਨ ਦੇ ਸਟਾਰ ਲਾਕੇ ਉਸ ਦੀ ਹੌਂਸਲਾ ਅਫਜਾਈ ਕੀਤੀ। ਇਲਾਕੇ ਲਈ ਮਿਸ਼ਾਲ ਬਣੀ ਇਸ ਸ਼ਾਨਦਾਰ ਉਪਲਬਧੀ ’ਤੇ ਬਾਰ ਐਸੋਸੀਏਸਨ ਦੇ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਬਰਿੰਦਰ ਸਿੰਘ ਹੇਅਰ, ਸੈਕਟਰੀ ਗੌਰੀ ਸ਼ੰਕਰ ਮੱਕੜ, ਜੁਆਇੰਟ ਸਕੱਤਰ ਦਿਨੇਸ਼ ਰਜੌਰਾ, ਕੈਸ਼ੀਅਰ ਰਾਜਿੰਦਰ ਕਾਂਟੀਵਾਲ, ਐੱਸਪੀ ਸਿੰਘ ਬਰਾੜ, ਸੁਰੀਨ ਕੜਵਾਸਰਾ, ਰਵੀ ਕੜਵਾਸਰਾ, ਰਾਜ ਕਮੁਾਰ ਕੋਂਡਲ, ਸੰਦੀਪ ਬਜਾਜ, ਪ੍ਰਤਾਪ ਸਿੰਘ ਤਿੰਨਾਂ, ਹਰਪ੍ਰੀਤ ਸਿੰਘ, ਸੰਦੀਪ ਠਠਈ, ਗੋਗਲ ਮਿੱਡਾ, ਸਰਵਣ ਕੁਮਾਰ, ਦੇਸ ਰਾਜ ਕੰਬੋਜ, ਕੰਵਰ ਸੈਨ, ਮੁਕੇਸ਼ ਕੁਮਾਰ ਲੱਕੀ, ਗੁਰਜਿੰਦਰ ਸਿੰਘ ਕਾਲੜਾ, ਗੌਤਮ ਕਪੂਰ, ਪ੍ਰਭਜੋਤ ਸਿੰਘ ਕਾਲੜਾ, ਗੌਰਵ ਮੁਟਨੇਜਾ, ਧੀਰਜ ਛਾਬੜਾ, ਸ਼ਾਮ ਸੁੰਦਰ, ਕਪਿਲ ਦੇਵ ਆਦਿ ਵਕੀਲਾਂ ਨੇ ਐਡਵੋਕੇਟ ਵਿਵੇਕ ਇੰਸਾਂ ਨੂੰ ਵਧਾਈ ਦਿੱਤੀਆਂ। Abohar News
ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੋਇਆ ਸੰਭਵ | Abohar News
ਜਾਣਕਾਰੀ ਦਿੰਦਿਆਂ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਆਰਮੀ ਅਫਸਰ ਬਣੀ ਬੇਟੀ ਸਿਮਰਨ ਵੱਲੋਂ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਵਿੱਚ ਪੂਰੀ ਕੀਤੀ ਹੈ। ਉਨ੍ਹਾਂ ਵਿਸ਼ੇਸ ਤੌਰ ’ਤੇ ਕਿਹਾ ਕਿ ਉਨ੍ਹਾਂ ਦੀ ਬੇਟੀ ਆਰਮੀ ਅਫਸਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਸਦਕਾ ਹੀ ਬਣ ਸਕੀ ਹੈ, ਇਸ ਲਈ ਉਹ ਆਪਣੇ ਮੁਰਸ਼ਿਦੇ-ਕਾਮਲ ਦਾ ਦਿਲੋਂ ਲੱਖ-ਲੱਖ ਵਾਰ ਸ਼ੁਕਰਾਨਾ ਕਰਦੇ ਹਨ।
Read Also : ਪੰਜਾਬ ‘ਚ ਪੰਚਾਇਤ ਸੰਮਤੀਆਂ ਸਬੰਧੀ ਆਈ ਨਵੀਂ ਜਾਣਕਾਰੀ, ਹੁਣ ਇਸ ਤਰ੍ਹਾਂ ਹੋਵੇਗਾ ਕੰਮਕਾਜ