Abohar News: ਐਡਵੋਕੇਟ ਵਿਵੇਕ ਇੰਸਾਂ ਦੀ ਧੀ ਬਣੀ ਆਰਮੀ ਅਫਸਰ, ਪਿੰਡ ਢਾਬਾਂ ਕੋਕਰੀਆਂ ਤੇ ਇਲਾਕੇ ’ਚ ਛਾਈ ਖੁਸ਼ੀ ਦੀ ਲਹਿਰ

Abohar News
ਅਬੋਹਰ : ਆਰਮੀ ਅਫਸਰ ਬਣਨ ’ਤੇ ਆਪਣੀ ਹੋਣਹਾਰ ਧੀ ਸਿਮਰਨ ਨੂੰ ਸਟਾਰ ਲਾ ਕੇ ਅਸ਼ੀਰਵਾਦ ਦਿੰਦੇ ਹੋਏ ਉਸ ਦੇ ਪਿਤਾ ਐਡਵੋਕੇਟ ਵਿਵੇਕ ਇੰਸਾਂ ਤੇ ਮਾਤਾ ਮੋਨਿਕਾ ਇੰਸਾਂ।

ਅਬੋਹਰ, (ਮੇਵਾ ਸਿੰਘ)। ਤਹਿਸੀਲ ਅਬੋਹਰ ਅਤੇ ਹਲਕਾ ਵਿਧਾਨ ਸਭਾ ਬੱਲੂਆਣਾ ਦੇ ਪਿੰਡ ਢਾਬਾਂ ਕੋਕਰੀਆਂ ਦੇ ਵਸਨੀਕ ਐਡਵੋਕੇਟ ਵਿਵੇਕ ਗੁੱਲਬਧਰ ਉਰਫ ਵਿੱਕੀ ਇੰਸਾਂ ਦੀ ਹੋਣਹਾਰ ਧੀ ਸਿਮਰਨ ਨੇ ਆਰਮੀ ਅਫਸਰ ਬਣਨ ਦੀ ਆਪਣੀ ਟਰੇਨਿੰਗ ਪੂਰੀ ਕਰ ਲਈ ਹੈ। ਜਿਸ ਕਰਕੇ ਉਨ੍ਹਾਂ ਦੇ ਪਿਤਾ ਐਡਵੋਕੇਟ ਵਿਵੇਕ ਇੰਸਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਤੇ ਸਾਰੇ ਪਿੰਡ ਢਾਬਾਂ ਕੋਕਰੀਆਂ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। Abohar News

ਇਸ ਦੇ ਨਾਲ ਹੀ ਐਡਵੋਕੇਟ ਵਿਵੇਕ ਇੰਸਾਂ ਦੇ ਪੁੱਤਰ ਦਾਨਵੀਰ ਵੀ ਦਿੱਲੀ ਕੋਰਟ ਵਿਚ ਜੱਜ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੇ ਹਨ। ਆਪਣੀ ਲਾਡਲੀ ਤੇ ਹੋਣਹਾਰ ਧੀ ਸਿਮਰਨ ਦੇ ਆਰਮੀ ਅਫਸਰ ਬਣਨ ’ਤੇ ਉਨ੍ਹਾਂ ਦੀ ਮਾਤਾ ਮੋਨਿਕਾ ਇੰਸਾਂ ਤੇ ਪਿਤਾ ਵਿਵੇਕ ਗੁੱਲਬਧਰ ਨੇ ਸਿਮਰਨ ਦੇ ਸਟਾਰ ਲਾ ਕੇ ਉਸ ਦੀ ਹੌਂਸਲਾ ਅਫਜਾਈ ਕੀਤੀ ਗਈ। Abohar News

ਇਲਾਕੇ ਲਈ ਮਿਸ਼ਾਲ ਬਣੀ ਇਸ ਸ਼ਾਨਦਾਰ ਉਪਲੱਬਧੀ ’ਤੇ ਬਾਰ ਐਸ਼ੋਸੀਏਸਨ ਦੇ ਪ੍ਰਧਾਨ ਲਖਵਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਬਰਿੰਦਰ ਸਿੰਘ ਹੇਅਰ, ਸੈਕਟਰੀ ਗੌਰੀ ਸ਼ੰਕਰ ਮੱਕੜ, ਜੁਆਇੰਟ ਸਕੱਤਰ ਦਿਨੇਸ਼ ਰਜੋਰਾ, ਕੈਸ਼ੀਅਰ ਰਾਜਿੰਦਰ ਕਾਂਟੀਵਾਲ, ਐਸ.ਪੀ. ਸਿੰਘ ਬਰਾੜ, ਸੁਰੀਨ ਕੜਵਾਸਰਾ, ਰਵੀ ਕੜਵਾਸਰਾ, ਰਾਜ ਕਮੁਾਰ ਕੋਂਡਲ, ਸੰਦੀਪ ਬਜਾਜ, ਪ੍ਰਤਾਪ ਸਿੰਘ ਤਿੰਨਾਂ, ਹਰਪ੍ਰੀਤ ਸਿੰਘ, ਸੰਦੀਪ ਠਠਈ, ਗੋਗਲ ਮਿੱਡਾ, ਸਰਵਣ ਕੁਮਾਰ, ਦੇਸ ਰਾਜ ਕੰਬੋਜ, ਕੰਵਰ ਸੈਨ, ਮੁਕੇਸ ਕੁਮਾਰ ਲੱਕੀ, ਗੁਰਜਿੰਦਰ ਸਿੰਘ ਕਾਲੜਾ, ਗੌਤਮ ਕਪੂਰ, ਪ੍ਰਭਜੋਤ ਸਿੰਘ ਕਾਲੜਾ, ਗੌਰਵ ਮੁਟਨੇਜਾ, ਧੀਰਜ ਛਾਬੜਾ, ਸ਼ਾਮ ਸੁੰਦਰ, ਕਪਿਲ ਦੇਵ ਆਦਿ ਵਕੀਲਾਂ ਨੇ ਐਡਵੋਕੇਟ ਵਿਵੇਕ ਇੰਸਾਂ ਨੂੰ ਵਧਾਈ ਦਿੱਤੀਆਂ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ 38 IAS ਅਤੇ ਇੱਕ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਜਾਣਕਾਰੀ ਦਿੰਦਿਆਂ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਆਰਮੀ ਅਫਸਰ ਬਣੀ ਬੇਟੀ ਸਿਮਰਨ ਵੱਲੋਂ ਆਪਣੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ’ਚ ਪੂਰੀ ਕੀਤੀ ਹੈ। ਉਨ੍ਹਾਂ ਵਿਸ਼ੇਸ ਤੌਰ ’ਤੇ ਕਿਹਾ ਕਿ ਉਨ੍ਹਾਂ ਦੀ ਬੇਟੀ ਆਰਮੀ ਅਫਸਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ ਸਦਕਾ ਹੀ ਬਣ ਸਕੀ ਹੈ, ਇਸ ਲਈ ਉਹ ਆਪਦੇ ਮੁਰਸ਼ਿਦ-ਏ-ਕਾਮਲ ਦਾ ਦਿਲੋਂ ਲੱਖ ਲੱਖ ਵਾਰ ਸ਼ਕਰਾਨਾ ਕਰਦੇ ਹਨ।