ਨਵੀਂ ਦਿੱਲੀ: ਆਧਾਰ ਕਾਰਡ ਤੁਹਾਡੀ ਜ਼ਿੰਦਗੀ ਦਾ ਆਧਾਰ ਬਣਦਾ ਜਾ ਰਿਹਾ ਹੈ। ਪਹਿਲੀ ਜੁਲਾਈ 2017 ਤੋਂ ਕਈ ਅਹਿਮ ਚੀਜ਼ਾਂ ਲਈ ਆਧਾਰ ਦੇਣ ਨੂੰ ਜ਼ਰੂਰੀ ਬਣਾ ਦਿੱਤਾ ਗਿਆ ਹੈ। ਆਨਲਾਈਨ ਰਿਟਰਨ ਭਰਨ ਤੋਂ ਲੈ ਕੇ ਪਾਸਪੋਰਟ ਬਣਵਾਉਣ ਅਤੇ ਸਕਾਰਲਸ਼ਿਪ ਲੈਣ ਤੱਕ ਲਈ ਆਧਾਰ ਨੰਬਰ ਦੇਣਾ ਪਵੇਗਾ। ਹਾਲਾਂਕਿ, ਕਈ ਸਰਕਾਰੀ ਸਕੀਮਾਂ ਦਾ ਫਾਇਦਾ 30 ਸਤੰਬਰ ਤੱਕ ਬਿਨਾਂ ਆਧਾਰ ਵੀ ਮਿਲਦਾ ਰਹੇਗਾ।
ਪੈਨ ਨਾਲ ਆਧਾਰ ਨੂੰ ਜੋੜਨਾ ਜ਼ਰੂਰੀ
ਪੈਨ ਨੂੰ ਆਧਾਰ ਨਾਲ ਜੋੜਨਾ ਹੁਣ ਜਰੂਰੀਕਰ ਦਿੱਤਾ ਗਿਆ ਹੈ। ਚਾਰਟਡ ਅਕਾਊਂਟੈਂਟ ਹਿਮਾਂਸ਼ੂ ਕੁਮਾਰ ਮੁਤਾਬਕ ਇਸ ਨਾਲ ਸਰਕਾਰ ਤੇ ਖਪਤਕਾਰ ਦੋਵਾਂ ਨੂੰ ਫਾਇਦਾ ਹੈ। ਪੈਨ ਨਾਲ ਦੋ ਮਿੰਟ ਵਿੱਚ ਇਨਕਮ ਟੈਕਸ ਰਿਟਰਨ ਆਨਲਾਈਨ ਦਾਖਲ ਕੀਤੀ ਜਾ ਸਕੇਗੀ। ਉੱਥੇ, ਕਈ ਲੋਕ ਦੋ-ਤਿੰਨ ਪੈਨ ਰੱਖਦੇ ਹਨ ਅਤੇ ਟੈਕਸ ਚੋਰੀ ਲਈ ਫਰਜ਼ੀਵਾੜਾ ਕਰਦੇ ਹਨ। ਇਸ ‘ਤੇ ਰੋਕ ਲੱਗੇਗੀ।