ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਨਸ਼ੇੜੀ ਪਿਉ ਨੇ ...

    ਨਸ਼ੇੜੀ ਪਿਉ ਨੇ ਜਵਾਨ ਧੀ ਨੂੰ ਗੋਲੀ ਮਾਰ ਕੇ ਕੀਤਾ ਗੰਭੀਰ ਜਖਮੀ

    Killed, Gun Attack, Iraq

    ਨਸ਼ੇੜੀ ਪਿਉ ਨੇ ਜਵਾਨ ਧੀ ਨੂੰ ਗੋਲੀ ਮਾਰ ਕੇ ਕੀਤਾ ਗੰਭੀਰ ਜਖਮੀ

    ਜਲਾਲਾਬਾਦ,(ਰਜਨੀਸ਼ ਰਵੀ) | ਸਬ ਡਵੀਜਨ ਜਲਾਲਾਬਾਦ ਦੇ ਥਾਣਾ ਵੈਰੋ ਕੇ ਅਧੀਨ ਆਉਂਦੇ ਪਿੰਡ ਬਾਹਮਣੀ ਵਾਲਾ ਵਿਖੇ ਇੱਕ ਪਿਉ ਵੱਲੋਂ ਧੀ ਨੂੰ ਗੋਲੀ ਮਾਰ ਕੇ ਗੰਭੀਰ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ । ਇਸ ਘਟਨਾ ਵਿੱਚ ਜਖ਼ਮੀ ਲੜਕੀ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ ।

    ਜਾਂਚ ਅਧਿਕਾਰੀ ਏਐਸਆਈ ਚੰਦਰਸ਼ੇਖਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤਪਾਲ ਕੌਰ ਪੁੱਤਰੀ ਨਿਰੰਜਨ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ ਨੂੰ ਉਸਦੇ ਪਿਤਾ ਨਿੰਰਜਨ ਸਿੰਘ ਨੇ ਗੋਲੀ ਮਾਰ ਨੇ ਜਖਮੀ ਕਰ ਦਿੱਤਾ ਗੋਲੀ ਲੜਕੀ ਦੇ ਖੱਬੇ ਪੱਟ ਵਿੱਚ ਲੱਗੀ ਉਨ੍ਹਾਂ ਅੱਗੇ ਦੱਸਿਆ ਕਿ ਕਾਰਵਾਈ ਕਰਦੇ ਹੋਏ ਇਰਾਦਾ ਕਤਲ ਅਤੇ ਅਸਲਾ ਐਕਟ ਧਾਰਾ ਤਹਿਤ ਨਿੰਰਜਨ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ । ਇਸ ਘਟਨਾ ਸਬੰਧੀ ਹੋਰ ਜਾਣਕਾਰੀ ਦੇਦਿਆ ਪੀੜਤ ਨੇ ਦੱਸਿਆ ਕਿ ਉਹਨਾ ਦਾ ਪਿਤਾ ਨਸ਼ਿਆ ਦਾ ਆਦੀ ਹੈ ਅਤੇ ਨਸ਼ੇ ਕਰਨ ਪੈਸਿਆ ਦੀ ਮੰਗ ਕਰਦਾ ਹੈ ਨਾ ਦੇਣ ਤੇ ਕੁਟ ਮਾਰ ਅਤੇ ਤੰਗ ਪ੍ਰੇਸਾਨ ਕਰਦਾ ਹੈ । ਲੜਕੀ ਵਲੋ ਉਸ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।