ਆਦਰਸ਼ ਸਕੂਲ ਯੂਨੀਅਨ ਨੇ ਲਿਆ ਫ਼ੈਸਲਾ, ਕਰੇਗੀ ਇਹ ਕੰਮ

Adarsh School Union

ਮਈ ਦਿਹਾੜੇ ਦਾ ਇਤਿਹਾਸ ਕਿਰਤੀ ਲੋਕਾਂ ਲਈ ਬਹੁਤ ਹੀ ਸ਼ਾਨਾਮੱਤਾ ਤੇ ਗੌਰਵਮਈ : ਆਗੂ | Adarsh School Union

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਆਦਰਸ਼ ਸਕੂਲ ਯੂਨੀਅਨ ਪੰਜਾਬ (ਪੀਪੀਪੀ ਤਰਜ਼) 30 ਅਪ੍ਰੈਲ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਭੀਖੀ ਵਿਖੇ ਮਈ ਦਿਹਾੜਾ ਮਨਾਉਣਗੇ। ਜਿਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਆਦਰਸ਼ ਸਕੂਲਾਂ ਦੇ ਮੁਲਾਜ਼ਮ ਵੱਡੀ ਤਾਦਾਦ ਦੇ ਵਿੱਚ ਸ਼ਿਰਕਤ ਕਰਨਗੇ। (Adarsh School Union)

ਇਹ ਜਾਣਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਜੁਆਇੰਟ ਸੈਕਟਰੀ ਅਮਨਦੀਪ ਸਿੰਘ ਸ਼ਾਸਤਰੀ, ਮੀਡੀਆ ਇੰਚਾਰਜ ਮੁਹੰਮਦ ਸਲੀਮ, ਦੀਪਕ ਸਿੰਗਲਾ, ਰਛਪਾਲ ਸਿੰਘ, ਅਮਰਪਾਲ ਜੋਸ਼ੀ, ਜਗਤਾਰ ਗੰਢੂਆਂ ਤੇ ਹਰਵਿੰਦਰ ਭੁਪਾਲ ਨੇ ਗੱਲਬਾਤ ਕਰਦਿਆਂ ਦਿੱਤੀ ਹੈ।

ਇਹ ਵੀ ਪੜ੍ਹੋ : ਖੁਲਾਸਾ : ਪਤਨੀ ਨੇ ਭਤੀਜੇ ਤੇ ਉਸਦੇ ਦੋਸਤ ਨਾਲ ਮਿਲ ਕੇ ਕੀਤਾ ਸੀ ਆਪਣੇ ਪਤੀ ਦਾ ਗਲ ਘੁੱਟ ਕੇ ਕਤਲ

ਆਗੂਆਂ ਨੇ ਕਿਹਾ ਹੈ ਕਿ ਮਈ ਦਿਹਾੜੇ ਦਾ ਇਤਿਹਾਸ ਕਿਰਤੀ ਲੋਕਾਂ ਲਈ ਬਹੁਤ ਹੀ ਸ਼ਾਨਾਮੱਤਾ ਤੇ ਗੌਰਵਮਈ ਹੈ। ਜਿਸ ਤੋਂ ਲੋਕਾਈ ਨੂੰ ਜੀਵਨ ਵਿੱਚ ਅੱਗੇ ਵੱਧਣ ਦੀ ਪ੍ਰੇਰਣਾ ਮਿਲਦੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਅਜਿਹੇ ਸੰਘਰਸ਼ਸ਼ੀਲ ਦਿਵਸ ਮਨਾਕੇ ਸਾਨੂੰ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਹਕੂਮਤ ਪਾਸੋਂ ਮਨਾਉਣ ਲਈ ਹੋਰ ਬਲ ਤੇ ਊਰਜਾ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਯੂਨੀਅਨ ਆਪਣੀਆਂ ਭਖਦੀਆਂ ਹਿੱਤਾਂ/ਮੰਗਾਂ ਨੂੰ ਹੋਰ ਉਭਾਰ ਕੇ ਤੁਰੰਤ ਪੂਰੀਆਂ ਕਰਨ ਦੀ ਪੁਰਜ਼ੋਰ ਮੰਗ ਕਰਨਗੇ। ਆਗੂਆਂ ਨੇ ਸਮੁੱਚੇ ਸਕੂਲਾਂ ਦੇ ਮੁਲਾਜ਼ਮਾਂ ਨੂੰ ਦੁਪਹਿਰ ਦੋ ਵਜੇ ਉਕਤ ਦਿਨ ਅਤੇ ਉਪਰੋਕਤ ਮਿਤੀ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਅਮਿੱਤ ਮਹਿਤਾ, ਕੁਲਵੀਰ ਜਖੇਪਲ, ਮਨਪ੍ਰੀਤ ਗੰਢੂਆਂ, ਗੁਰਜੀਤ ਸਿੰਘ ਭੁਪਾਲ, ਅਮਨ ਮੋਗਾ, ਭਗਵੰਤ ਸਿੰਘ ਆਦਿ ਆਗੂ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ