ਅਡਾਨੀ ਇੰਟਰਪ੍ਰਾਈਜਿਜ਼ ਅਮਰੀਕੀ ਸਟਾਕ ਐਕਸਚੇਂਜ ਦੇ ਸਥਿਰਤਾ ਸੂਚਕਾਂਕ ਤੋਂ ਬਾਹਰ

Adani Enterprises

9 ਦਿਨ ’ਚ 70 ਫ਼ੀਸਦੀ ਡਿੱਗਿਆ ਸ਼ੇਅਰ

ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Enterprises) ਦੀਆਂ ਮੁਸ਼ਕਿਲਾਂ ਸ਼ੁੱਕਰਵਾਰ ਨੂੰ ਵੀ ਨਹੀਂ ਰੁਕੀਆਂ। ਇੱਕ ਪਾਸੇ ਜਿੱਥੇ ਕੰਪਨੀ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਦਰਜ਼ ਕੀਤੀ ਗਈ। ਉੱਥੇ ਦੂਜੇ ਪਾਸੇ ਸੰਸਦ ’ਚ ਵਿਰੋਧੀ ਧਿਰਾਂ ਅਡਾਨੀ ਗਰੁੱਪ ਦੀ ਜਾਂਚ ਦੀ ਮੰਗ ’ਤੇ ਅੜੀਆਂ ਹੋਈਆਂ ਹਨ। ਇਸ ਮੁੱਦੇ ’ਤੇ ਸੰਸਦ ’ਚ ਜੰਮ ਕੇ ਹੰਗਾਮਾ ਹੋਇਆ। ਹੰਗਾਮੇ ਦੌਰਾਨ ਲੋਕ ਸਭਾ 2 ਅਤੇ ਰਾਜਸਭਾ ਢਾਈ ਵਜੇ ਤੱਕ ਮੁਲਤਵੀ ਕਰਨੀ ਪਈ।

ਇਸ ਮੁੱਦੇ ’ਤੇ ਵਿਰੋਧੀ ਧਿਰ ਸਰਕਾਰ ਨੂੰ ਕੋਈ ਰਾਹਤ ਨਹੀਂ ਦੇਣਾ ਚਾਹੁੰਦੀ। ਵਿਰੋਧੀ ਧਿਰ ਇਸ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ ਜਾਂ ਸੁਪਰੀਮ ਕੋਰਟ ਦੀ ਅਗਵਾਈ ’ਚ ਜਾਂਚ ’ਤੇ ਅੜ ਗਿਆ ਹੈ। ਇਸ ਦਰਮਿਆਨ ਅਡਾਨੀ ਇੰਟਰਪ੍ਰਾਈਜਜ਼ ਦੇ ਸ਼ੇਅਰ 35 ਫ਼ੀਸਦੀ ਡਿੱਗ ਗਏ। ਇੱਕ ਸ਼ੇਅਰ ਦੀ ਕੀਮਤ ਇੱਕ ਹਜ਼ਾਰ ਰੁਪਏ ਦੇ ਕਰੀਬ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਕੰਪਨੀ ਦੇ ਸ਼ੇਅਰ ’ਚ ਮਾਤਰ ਨੌਂ ਦਿਨ ਦੀ ਘੱਟ ਮਿਆਦ ’ਚ ਹੀ 70 ਫ਼ੀਸਦੀ ਗਿਰਾਵਟ ਆ ਗਈ। ਅਡਾਨੀ ਇੰਟਰਪ੍ਰਾਈਜਜ਼ ਲਈ ਸਭ ਤੋਂ ਵੱਡਾ ਝਟਕਾ ਇਹ ਰਿਹਾ ਕਿ ਹੁਣ ਉਸ ਨੂੰ ਅਮਰੀਕੀ ਸਟਾਕ ਐਕਸਚੇਂਜ ਡਾਊ ਜੋਂਸ ਨੇ ਵੀ ਸਸਟੇਨਬਿਲਟੀ ਇੰਡੈਕਸ ਤੋਂ ਬਾਹਰ ਕਰ ਦਿੱਤਾ। (Adani Enterprises)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।