Aman Jaiswal: ਮੁੰਬਈ: ਟੀਵੀ ਸ਼ੋਅ ‘ਧਰਤੀਪੁਤਰ ਨੰਦਿਨੀ’ ਫੇਮ ਅਮਨ ਜੈਸਵਾਲ ਦੀ ਸੜਕ ਹਾਦਸੇ ’ਚ ਮੌਤ
Aman Jaiswal: ਮੁੰਬਈ, (ਏਜੰਸੀ)। ਮੁੰਬਈ ਦੇ ਜੋਗੇਸ਼ਵਰੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਟੀਵੀ ਐਕਟਰ ਅਮਨ ਜੈਸਵਾਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਨ ਦੀ ਉਮਰ ਸਿਰਫ 23 ਸਾਲ ਸੀ। ਅਭਿਨੇਤਾ ਅਮਨ ਜੈਸਵਾਲ ਨੇ ਟੀਵੀ ਸ਼ੋਅ ਧਰਤੀਪੁਤਰ ਨੰਦਿਨੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਹ ਆਪਣੀ ਬਾਈਕ ‘ਤੇ ਆਡੀਸ਼ਨ ਲਈ ਜਾ ਰਿਹਾ ਸੀ ਕਿ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਬਾਲਾ ਸਾਹਿਬ ਠਾਕਰੇ ਟਰੌਮਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: Sirhind Feeder Canal Punjab: ਸਰਹਿੰਦ ਫੀਡਰ ਨਹਿਰ ਦੇ ਨੇੜੇ ਵੱਸਦੇ ਲੋਕਾਂ ਲਈ ਅਹਿਮ ਖਬਰ! ਹੋਣ ਜਾ ਰਿਹੈ ਇਹ ਮਹੱਤਵਪ…
ਦੱਸ ਦੇਈਏ ਕਿ ਅਮਨ ਜੈਸਵਾਲ ਯੂਪੀ ਦੇ ਬਲੀਆ ਦਾ ਰਹਿਣ ਵਾਲਾ ਸੀ। ਅਮਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਕਈ ਟੀਵੀ ਸ਼ੋਅਜ਼ ਵਿੱਚ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ। ਹਾਲਾਂਕਿ, ਉਸਨੂੰ 2023 ਵਿੱਚ ਪ੍ਰਸਾਰਿਤ ਹੋਏ ਟੀਵੀ ਸ਼ੋਅ ‘ਧਰਤੀਪੁਤਰ ਨੰਦਿਨੀ’ ਤੋਂ ਪਛਾਣ ਮਿਲੀ। ਫਿਲਹਾਲ ਮੁੰਬਈ ਪੁਲਿਸ ਨੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਦੀ ਦਰਦਨਾਕ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਸਦਮਾ ਦਿੱਤਾ ਹੈ। ਟੀਵੀ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। Aman Jaiswal