ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਲਾਈਨਮੈਂਨ ਯੂਨੀ...

    ਲਾਈਨਮੈਂਨ ਯੂਨੀਅਨ ਦੇ ਕਾਰਕੁੰਨ ਅੱਗੇ-ਅੱਗੇ, ਪੁਲਿਸ ਡੰਡੇ ਲੈ ਕੇ ਪਿੱਛੇ-ਪਿੱਛੇ

    Linemen Union

    ਪੁਲਿਸ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਅੱਗਿਓ ਡੰਡੇ ਦੇ ਜੋਰ ਤੇ ਧਰਨਾਕਾਰੀ ਕੀਤੇ ਤਿੱਤਰ ਬਿੱਤਰ | Linemen Union

    • ਕਈ ਧਰਨਾਕਾਰੀ ਟਾਵਰ ਤੇ ਚੜ੍ਹੇ | Linemen Union

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਭਰਤੀ ਦੀ ਮੰਗ ਲੈ ਕੇ ਧਰਨੇ ਤੇ ਬੈਠੇ ਅਪ੍ਰੇਟਿਸਸ਼ਿਪ ਲਾਈਮੈਨ ਯੂਨੀਅਨ ਦੇ ਕਾਰਕੁੰਨਾਂ ਨੂੰ ਪੁਲਿਸ ਨੇ ਭਜਾ ਭਜਾ ਕੇ ਕੁੱਟਿਆ ਅਤੇ ਉਨ੍ਹਾਂ ਦੇ ਧਰਨੇ ਨੂੰ ਉਖਾੜ ਦਿੱਤਾ ਗਿਆ। ਯੂਨੀਅਨ ਦੇ ਇਹ ਕਾਰਕੁੰਨ ਪਿਛਲੇ ਦਿਨ ਤੋਂ ਧਰਨੇ ਤੇ ਬੈਠੇ ਸਨ ਅਤੇ ਅੱਜ ਜਦੋਂ ਪੁਲਿਸ ਵੱਲੋਂ ਇਨ੍ਹਾਂ ਦੇ ਧਰਨੇ ਨੂੰ ਘੇਰਨ ਦਾ ਯਤਨ ਕੀਤਾ ਤਾ ਨੌਜਵਾਨਾਂ ਵੱਲੋਂ ਆਪਣਾ ਰੋਸ਼ ਪ੍ਰਦਰਸ਼ਨ ਅਤੇ ਨਾਅਰੇਬਾਰੀ ਤੇਜ਼ ਕਰ ਦਿੱਤੀ।

    Linemen Union

    ਇਸ ਦੌਰਾਨ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਲਾਠੀਚਾਰਜ਼ ਕਰ ਦਿੱਤਾ ਅਤੇ ਨੌਜਵਾਨਾਂ ਨੂੰ ਧਰਨੇ ਤੋਂ ਤਿੱਤਰ ਬਿੱਤਰ ਕਰਦਿਆ ਦੂਰ ਤੱਕ ਖੁਦ ਡੀਐਸਪੀ ਇਨ੍ਹਾਂ ਪਿੱਛੇ ਭੱਜੇ। ਇਸ ਦੌਰਾਨ ਪੁਲਿਸ ਵੱਲੋਂ ਕਈਆਂ ਦੇ ਡੰਡਾ ਵੀ ਫੇਰਿਆ ਅਤੇ ਕਈਆਂ ਨੂੰ ਕਾਬੂ ਕਰ ਲਿਆ। ਪਤਾ ਲੱਗਾ ਹੈ ਕਿ ਰੋਸ਼ ਵਜੋਂ ਕਈ ਨੌਜਵਾਨ ਸ਼ਕਤੀ ਵਿਹਾਰ ਟਾਵਰ ਤੇ ਆਪਣੀ ਮੌਤ ਦੀ ਪਰਵਾਹ ਨਾ ਕਰਦਿਆ ਚੜ੍ਹ ਗਏ। ਖ਼ਬਰ ਲਿਖੇ ਜਾਣ ਤੱਕ ਨੌਜਵਾਨਾਂ ਵਿੱਚ ਪੁਲਿਸ ਦੀ ਇਸ ਕਾਰਵਾਈ ਦਾ ਭਾਰੀ ਰੋਸ਼ ਪਾਇਆ ਜਾ ਰਿਹਾ ਸੀ।

    ਇਹ ਵੀ ਪੜ੍ਹੋ : ਭੂਚਾਲ ਨਾਲ ਕੰਬਿਆ ਧਰਤੀ ਦਾ ਇਹ ਕੋਨਾ

    LEAVE A REPLY

    Please enter your comment!
    Please enter your name here