Faridkot News: ਫਰੀਦਕੋਟ ’ਚ ਨਹਿਰ ਨੇੜੇ ਮਿਲੀ ਘਰੋਂ ਗਾਇਬ ਹੋਈ ਔਰਤ ਦੀ ਐਕਟਿਵਾ, ਪੁਲਿਸ ਜਾਂਚ ’ਚ ਜੁਟੀ

Faridkot News
Faridkot News: ਫਰੀਦਕੋਟ ’ਚ ਨਹਿਰ ਨੇੜੇ ਮਿਲੀ ਘਰੋਂ ਗਾਇਬ ਹੋਈ ਔਰਤ ਦੀ ਐਕਟਿਵਾ, ਪੁਲਿਸ ਜਾਂਚ ’ਚ ਜੁਟੀ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਦੇ ਭੋਲੂਵਾਲਾ ਰੋਡ ਤੋਂ ਇੱਕ ਦਿਨ ਪਹਿਲਾਂ ਭੇਦ ਭਰੇ ਹਾਲਾਤਾਂ ਵਿੱਚ ਗਾਇਬ ਹੋਈ 35 ਸਾਲਾ ਔਰਤ ਦੀ ਐਕਟਿਵਾ ਇੱਥੋਂ ਦੇ ਮਚਾਕੀ ਮਲ ਸਿੰਘ ਰੋਡ ਦੇ ਨਹਿਰ ਪੁੱਲ ਨੇੜੇਓ ਬਰਾਮਦ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਔਰਤ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਹੁਣ ਪੁਲਿਸ ਵੱਲੋਂ ਗੋਤਾਖੋਰਾਂ ਦੀ ਮੱਦਦ ਦੇ ਨਾਲ ਇਸ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਦਿਨ ਪਹਿਲਾਂ ਗਲੀ ਦੇ ਇਕ ਨੌਜਵਾਨ ਨਾਲ ਸੋਸ਼ਲ ਮੀਡੀਆ ਹੈਂਡਲ ਤੇ ਕੀਤੀ ਗਈ ਚੈਟ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਔਰਤ ਆਪਣੇ ਘਰੋਂ ਗਾਇਬ ਹੋ ਗਈ ਸੀ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਕੇ ਉਸਦੀ ਭਾਲ ਕੀਤੀ ਜਾ ਰਹੀ ਸੀ।

ਜਾਣਕਾਰੀ ਦੇ ਮੁਤਾਬਕ ਭੋਲੂਵਾਲਾ ਰੋਡ ਦੀ ਰਹਿਣ ਵਾਲੀ 35 ਸਾਲਾ ਰਮਨ ਬਜਾਜ ਪਤਨੀ ਜਤਿੰਦਰ ਕੁਮਾਰ ਦਾ ਆਪਣੀ ਗਲੀ ਵਿੱਚ ਹੀ ਰਹਿਣ ਵਾਲੇ ਇੱਕ ਪਰਿਵਾਰ ਦੇ ਨਾਲ ਉਨ੍ਹਾਂ ਦੇ ਲੜਕੇ ਨਾਲ ਚੈਟ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਉਸ ਪਰਿਵਾਰ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ। ਇਸ ਮਸਲੇ ਨੂੰ ਲੈ ਕੇ ਬੀਤੇ ਕੱਲ੍ਹ ਸ਼ਾਮ ਨੂੰ ਉਕਤ ਪਰਿਵਾਰ ਨੇ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਸੀ ਜਿਸ ਤੋਂ ਬਾਅਦ ਰਮਨ ਬਜਾਜ ਐਕਟਿਵਾ ਲੈ ਕੇ ਘਰੋਂ ਚਲੀ ਗਈ ਅਤੇ ਵਾਪਸ ਨਹੀਂ ਪਰਤੀ। ਪਰਿਵਾਰਕ ਮੈਂਬਰਾਂ ਵੱਲੋਂ ਦੇਰ ਰਾਤ ਤੱਕ ਭਾਲ ਕੀਤੇ ਜਾਣ ਤੋਂ ਬਾਅਦ ਜਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਇਸ ਮਾਮਲੇ ਵਿੱਚ ਉਨ੍ਹਾਂ ਨੇ ਵੀ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ:Patiala News: ਕਰਨਲ ਕੁੱਟਮਾਰ ਮਾਮਲਾ : ਪਰਿਵਾਰ ਨੇ ਸੀਬੀਆਈ ਜਾਂਚ ਮੰਗੀ

ਇਸ ਦੌਰਾਨ ਅੱਜ ਸ਼ਾਮ ਇਸ ਔਰਤ ਦੀ ਐਕਟਵਾ ਮਚਾਕੀ ਮਲ ਸਿੰਘ ਪੁੱਲ ਦੇ ਨੇੜਿਓਂ ਬਰਾਮਦ ਹੋਈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਔਰਤ ਦੇ 2 ਬੱਚੇ ਹਨ ਜਿੰਨ੍ਹਾਂ ’ਚ ਇਕ 15 ਸਾਲਾਂ ਲੜਕੀ ਅਤੇ 12 ਸਾਲਾਂ ਲੜਕਾ ਹੈ। ਇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਰਮਨ ਬਜਾਜ ਦੇ ਘਰਵਾਲੇ ਜਤਿੰਦਰ ਕੁਮਾਰ ਅਤੇ ਭਰਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਦੇ ਰਹਿਣ ਵਾਲੇ ਮੰਨੂ ਨਾਮਕ ਨੌਜਵਾਨ ਦੇ ਪਰਿਵਾਰ ਦੇ ਨਾਲ ਵਿਵਾਦ ਤੋਂ ਬਾਅਦ ਰਮਨ ਬਜਾਜ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਈ ਸੀ ਜਿਸ ਤੋਂ ਬਾਅਦ ਉਹ ਘਰੋਂ ਚਲੀ ਗਈ ਅਤੇ ਅੱਜ ਉਸਦੀ ਨਹਿਰ ਨੇੜਿਓ ਐਕਟਿਵਾ ਮਿਲੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਇਹ ਵੀ ਸ਼ੱਕ ਜਤਾਇਆ ਗਿਆ ਕਿ ਰਮਨ ਨੂੰ ਧੱਕੇ ਨਾਲ ਨਹਿਰ ਵਿ4ਚ ਸੁਟਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਤੋਂ ਮੁਲਜਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । Faridkot News

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲੇ ਪਹਿਲਾਂ ਦੂਜੀ ਧਿਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਦੇਰ ਰਾਤ ਇਸ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਦੇ ਘਰੋਂ ਗਾਇਬ ਹੋਣ ਦੀ ਵੀ ਸੂਚਨਾ ਦਿੱਤੀ ਹੁਣ ਪੁਲਿਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਅਤੇ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।