ਮੋਗਾ ’ਚ ਵੀ ਲਿਆ ਗਿਆ ਹੈ NIA ਵੱਲੋਂ ਐਕਸ਼ਨ | NIA Raid
ਓਟਾਵਾ (ਏਜੰਸੀ)। NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 2023 ’ਚ ਖਾਲਿਸਤਾਨੀ ਸਮਰਥਕਾਂ ਵੱਲੋਂ ਓਟਾਵਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਕੀਤੇ ਗਏ ਹਿੰਸਕ ਹਮਲਿਆਂ ਦੀ ਜਾਂਚ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਪੰਜਾਬ ਦੇ ਬਾਬਾ ਬਕਾਲਾ ਸਬ-ਡਿਵੀਜਨ ’ਚ ਵਿਧਾਇਕ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ ਹੈ। ਪਹਿਲਾ ਛਾਪਾ ਅੰਮ੍ਰਿਤਪਾਲ ਸਿੰਘ ਦੇ ਚਾਚਾ ਪਰਗਟ ਸਿੰਘ ਦੀ ਰਿਹਾਇਸ਼ ’ਤੇ ਮਾਰਿਆ ਗਿਆ। ਦੂਜਾ ਛਾਪਾ ਉਸ ਦੇ ਸਾਲੇ ਦੇ ਘਰ ਤੇ ਮਾਰਿਆ ਗਿਆ, ਬਾਅਦ ’ਚ ਤੀਜਾ ਛਾਪਾ ਕਿਸੇ ਹੋਰ ਰਿਸ਼ਤੇਦਾਰ ਦੇ ਘਰ ਮਾਰਿਆ ਗਿਆ। ਹੋਰ ਅੱਪਡੇਟ ਲਈ ਵੇਖਦੇ ਰਹੋ ‘ਸੱਚ ਕਹੂੰ’ ਵੈੱਬਸਾਈਟ।
Read This : NIA : ਸਵੇਰੇ-ਸਵੇਰੇ ਪੰਜਾਬ ਤੇ ਹਰਿਆਣਾ ਸਮੇਤ 4 ਸੂਬਿਆਂ ’ਚ NIA ਦਾ ਛਾਪਾ
ਮੋਗਾ ’ਚ ਵੀ NIA ਦਾ ਪਿਆ ਹੈ ਛਾਪਾ | NIA Raid
ਐਨਆਈਏ ਦੀ ਟੀਮ ਸਵੇਰੇ 6 ਵਜੇ ਮੋਗਾ ਦੇ ਹਲਕਾ ਬਾਘਾਪੁਰਾਣਾ ਦੇ ਸਮਾਲਸਰ ਕਸਬੇ ’ਚ ਕਵੀ ਮੱਖਣ ਸਿੰਘ ਮੁਸਾਫਿਰ ਦੇ ਘਰ ਪਹੁੰਚੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇੱਥੇ ਛਾਪੇਮਾਰੀ ਕਿਸ ਮਕਸਦ ਲਈ ਕੀਤੀ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਛਾਪਾ ਵੀ ਅੰਮ੍ਰਿਤਪਾਲ ਸਿੰਘ ਨਾਲ ਹੀ ਸਬੰਧਿਤ ਹੈ।