ਗ੍ਰਹਿ ਅਤੇ ਸਿਹਤ ਮੰਤਰੀ ਵਿੱਜ ਨੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
ਅਸ਼ਵਨੀ ਚਾਵਲਾ/ਚੰਡੀਗੜ੍ਹ ਹਰਿਆਣਾ ਦੇ ਨਵੇਂ ਬਣੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਆਪਣਾ ਕਾਰਜਭਾਰ ਸੰਭਾਲਣ ਦੇ ਨਾਲ ਹੀ ਆਪਣੀ ਪੁਰਾਣੀ ਫਾਰਮ ‘ਚ ਨਜ਼ਰ ਆਏ ਸ੍ਰੀ ਵਿੱਜ ਨੇ ਆਪਣੇ ਵਿਭਾਗ ਨਾਲ ਸਬੰਧਤ ਸਾਰੇ ਅਧਿਕਾਰੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਠੀਕ ਢੰਗ ਨਾਲ ਕੰਮ ਕਰਨਾ ਸਿੱਖ ਲੈਣ ਅਤੇ ਜੋ ਅਧਿਕਾਰੀ ਉਨ੍ਹਾਂ ਅਨੁਸਾਰ ਕੰਮ ਨਹੀਂ ਕਰਨਾ ਚਾਹੁੰਦੇ, ਉਹ ਜਲਦ ਹੀ ਵੀਆਰਐਸ ਲੈ ਕੇ ਵਿਭਾਗ ਨੂੰ ਛੱਡ ਦੇਣ ਕਿਉਂਕਿ ਉਹ ਆਪਣੇ ਤਰੀਕੇ ਨਾਲ ਹੀ ਹਮੇਸ਼ਾ ਤੋਂ ਕੰਮ ਕਰਦੇ ਆਏ ਹਨ ਅਤੇ ਅੱਗੇ ਵੀ ਉਸੇ ਤਰੀਕੇ ਨਾਲ ਹੀ ਕੰਮ ਕਰਦੇ ਰਹਿਣਗੇ ਅਨਿਲ ਵਿੱਜ ਨੇ ਕਿਹਾ ਕਿ ਉਹ ਆਪਣੀਆਂ ਆਦਤਾਂ ਇਸ ਉਮਰ ‘ਚ ਆ ਕੇ ਨਹੀਂ ਬਦਲ ਸਕਦੇ ਹਨ ਇਸ ਲਈ ਅਧਿਕਾਰੀ ਖੁਦ ਹੀ ਆਪਣੇ ਕੰਮ ਕਰਨ ਦੇ ਤਰੀਕੇ ਬਦਲ ਲੈਣ ਵਿੱਜ ਨੇ ਕਿਹਾ ਕਿ ਉਹ ਸ਼ੁਰੂ ਤੋਂ ਜਨਤਾ ਦੇ ਹਿੱਤ ‘ਚ ਤੁਰੰਤ ਕੰਮ ਕਰਨ ‘ਤੇ ਵਿਸ਼ਵਾਸ ਕਰਦੇ ਹਨ ਅਤੇ ਅਧਿਕਾਰੀਆਂ ਨੂੰ ਵੀ ਸਮਝ ਲੈਣਾ ਚਾਹੀਦਾ
ਕਿ ਉਨ੍ਹਾਂ ਨੂੰ ਜਨਤਾ ਲਈ ਉਨ੍ਹਾਂ ਨੂੰ ਲਾਇਆ ਗਿਆ ਹੈ ਇਸ ਲਈ ਲਈ ਜਨਤਾ ਦੇ ਹਿੱਤ ‘ਚ ਤੁਰੰਤ ਕੰਮ ਕਰਨਾ ਸ਼ੁਰੂ ਕਰ ਦੇਣੇ ਅਨਿਲ ਵਿੱਜ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਨੂੰ ਗ੍ਰਹਿ ਵਿਭਾਗ ਦਾ ਕਾਰਜਕਾਰ ਮਿਲਿਆ ਹੈ, ਇਸ ਲਈ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਹਰਿਆਣਾ ਪੁਲਿਸ ਚੰਗੇ ਢੰਗ ਨਾਲ ਕੰਮ ਕਰੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਪੁਲਿਸ ਪਹਿਲਾਂ ਤੋਂ ਹੀ ਚੰਗਾ ਕੰਮ ਕਰਦੀ ਆਈ ਹੈ, ਪਰ ਕੁਝ ਕਮੀਆਂ ਹਰ ਵਾਰ ਰਹਿ ਜਾਂਦੀਆਂ ਹਨ ਉਨ੍ਹਾਂ ਕਮੀਆਂ ਨੂੰ ਉਹ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਉਹ ਨਹੀਂ ਚਾਹੁੰਦੇ ਕਿ ਕਿਸੇ ਖਿਲਾਫ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਮਿਲੇ, ਇਸ ਲਈ ਸਾਰੇ ਅਧਿਕਾਰੀ ਚੰਗੀ ਤਰ੍ਹਾਂ ਕੰਮ ਕਰਦੇ ਹੋਏ ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ
ਹਰਿਆਣਾ ‘ਚ 23 ਸਾਲਾਂ ਦੇ ਅੰਤਰਾਲ ਬਾਅਦ ਹੋਵੇਗਾ ਵੱਖਰਾ ਗ੍ਰਹਿ ਮੰਤਰੀ
ਹਰਿਆਣਾ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਜਨਨਾਇਕ ਜਨਤਾ ਪਾਰਟੀ (ਜਜਪਾ) ਗਠਜੋੜ ਸਰਕਾਰ ਦੇ 14 ਨਵੰਬਰ ਨੂੰ ਹੋਏ ਪਹਿਲੇ ਮੰਤਰੀ ਮੰਡਲ ਵਿਸਤਾਰ ‘ਚ ਸੂਬੇ ‘ਚ 23 ਸਾਲ ਬਾਅਦ ਵੱਖਰਾ ਗ੍ਰਹਿ ਮੰਤਰੀ ਬਣਾਇਆ ਗਿਆ ਹੈ ਆਮ ਤੌਰ ‘ਤੇ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਰਹਿੰਦਾ ਹੈ ਪਰ ਇਸ ਵਾਰ ਇਹ ਜ਼ਿੰਮੇਵਾਰੀ ਅੰਬਾਲਾ ਕੈਂਟ ਤੋਂ ਛੇਵੀ ਵਾਰ ਵਿਧਾਇਕ ਬਣੇ ਅਨਿਲ ਵਿੱਜ ਨੂੰ ਸੌਂਪੀ ਗਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।