ਚੈੱਕ ਡਿਸਆਨਰ ਦੇ ਮਾਮਲੇ ਵਿੱਚ ਮੁਲਜ਼ਮ ਨੂੰ 6 ਮਹੀਨੇ ਦੀ ਸਜ਼ਾ
ਸੱਚ ਕਹੂੰ ਨਿਊਜ਼, ਬਰਨਾਲਾ/ ਹੰਡਿਆਇਆ। ਮਾਣਯੋਗ ਅਦਾਲਤ ਨੇ ਚੈੱਕ ਬਾਊਂਸ ਹੋ ਜਾਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ 6 ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ 16 ਦਸੰਬਰ 2014 ਨੂੰ ਗੁਰਚਰਨ ਸਿੰਘ ਨੇ ਉਸ ਪਾਸੋਂ 50 ਹਜ਼ਾਰ ਰੁਪਏ ਕਰਜ਼ ਦੇ ਰੂਪ ਵਿੱਚ ਉਧਾਰ ਹਾਸਿਲ ਕੀਤੇ ਸਨ ਅਤੇ ਰਕਮ ਵਾਪਸ ਕਰਨ ਦੀ ਮਨਸ਼ਾ ਨਾਲ 16 ਸਤੰਬਰ 2017 ਨੂੰ 83 ਹਜ਼ਾਰ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ। ਜੋ ਖਾਤੇ ਵਿੱਚ ਰਕਮ ਨਾ ਹੋਣ ਕਰਕੇ ਚੈੱਕ ਡਿਸਆਨਰ ਹੋ ਗਿਆ।
ਜਿਸ ਦੇ ਸਬੰਧ ਵਿੱਚ ਰਾਕੇਸ਼ ਕੁਮਾਰ ਵੱਲੋਂ ਆਪਣੇ ਵਕੀਲ ਧੀਰਜ ਕੁਮਾਰ ਬਰਨਾਲਾ ਰਾਹੀਂ ਗੁਰਚਰਨ ਸਿੰਘ ਦੇ ਖ਼ਿਲਾਫ਼ ਇਕ ਸ਼ਿਕਾਇਤ ਅਦਾਲਤ ਮੈਡਮ ਬਬਲਜੀਤ ਕੌਰ, ਜੁਡੀਸੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਪਾਸ ਦਾਇਰ ਕੀਤੀ ਗਈ। ਜਿਸ ਵਿੱਚ ਮੁੱਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਗੁਰਚਰਨ ਸਿੰਘ ਦੇ ਖਾਤੇ ਵਿੱਚ ਰਕਮ ਨਾ ਹੋਣ ਦੇ ਬਾਵਜੂਦ ਰਾਕੇਸ਼ ਕੁਮਾਰ ਨੂੰ ਚੈੱਕ ਜਾਰੀ ਕਰਕੇ ਜ਼ੁਰਮ ਕੀਤਾ ਹੈ। ਜਿਸ ਦੇ ਤਹਿਤ ਮਾਨਯੋਗ ਅਦਾਲਤ ਮੈਡਮ ਬਬਲਜੀਤ ਕੌਰ ਜੁਡੀਸੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਵੱਲੋਂ ਮੁਲਜ਼ਮ ਗੁਰਚਰਨ ਸਿੰਘ ਨੂੰ ਉਕਤ ਮਾਮਲੇ ਵਿੱਚ 6 ਮਹੀਨੇ ਦੀ ਸਜਾ ਦਾ ਹੁਕਮ ਸੁਣਾਇਆ ਤੇ 83 ਹਜ਼ਾਰ ਰੁਪਏ ਹਰਜ਼ਾਨੇ ਦੇ ਰੂਪ ਵਿੱਚ ਵਾਪਸ ਕਰਨ ਦਾ ਹੁਕਮ ਸੁਣਾਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ