ਪੁਲਿਸ ਵੱਲੋਂ 24 ਘੰਟਿਆਂ ਅੰਦਰ ਹੀ ਮੁਲਜ਼ਮ ਗ੍ਰਿਫਤਾਰ, ਬਾਕੀ ਜਾਂਚ ਜਾਰੀ
- ਪਾਤੜਾਂ ਵਿਖੇ 11 ਜੁਲਾਈ ਨੂੰ ਵਾਪਰੀ ਸੀ ਘਟਨਾ, ਲੜਕੀ ਦੀ ਲਾਸ਼ ਹੋਈ ਸੀ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ 15 ਸਾਲਾਂ ਲੜਕੀ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਵੱਲੋਂ ਘਿਨੌਣੀ ਹਰਕਤ ਕਰਨ ਤੋਂ ਬਾਅਦ ਉਕਤ ਲੜਕੀ ਦੇ ਸੱਟਾਂ ਮਾਰ ਕੇ ਗਲ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਦੀ ਲਾਸ ਬਰਾਮਦ ਹੋਈ ਸੀ। (Murder Case)
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ 11 ਜੁਲਾਈ ਨੂੰ 15 ਸਾਲਾਂ ਨਾਬਾਲਗ ਲੜਕੀ ਜੋਂ ਕਿ ਅੱਠਵੀ ਕਲਾਸ ਵਿੱਚ ਪੜਦੀ ਸੀ। ਸ਼ਾਮ ਨੂੰ ਕਰੀਬ 7 ਵਜੇ ਉਹ ਘਰੋ ਦੁੱਧ ਲੈਣ ਲਈ ਢਡਿਆਲ ਰੋਡ ਨੇੜੇ ਮਦਨ ਚੱਕੀ ਪਾਤੜਾਂ ਵਿਖੇ ਗਈ ਸੀ ਜਿਸ ਦੀ ਲਾਸ਼ ਸਰਕਾਰੀ ਐਲੀਮੈਟਰੀ ਸਕੂਲ ਪਾਤੜਾਂ ਤੋਂ ਮਿਲੀ ਸੀ। ਇਸ ਦੌਰਾਨ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਕਾਕਾ ਪੁੱਤਰ ਲੇਟ ਰਾਜ ਸਿੰਘ ਵਾਸੀ ਬਾਲਮੀਕ ਧਰਮਸ਼ਾਲਾ ਬੈਕ ਸਾਇਡ ਸੁੰਦਰ ਬਸਤੀ ਪਾਤੜਾਂ ਖਿਲਾਫ ਕਤਲ ਅਤੇ ਜਬਰ ਜਨਾਹ ਦੇ ਜ਼ੁਰਮਾਂ ਤਹਿਤ ਦਰਜ ਕੀਤਾ।
ਇਹ ਵੀ ਪੜ੍ਹੋ : ਜਦੋਂ ਹੜ੍ਹ ਦੇ ਪਾਣੀ ’ਚ ਉਤਰ ਗਏ ਮੁੱਖ ਮੰਤਰੀ ਮਾਨ, ਵੇਖੋ ਤਸਵੀਰਾਂ
ਉਨ੍ਹਾਂ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਗੁਰਦੀਪ ਸਿੰਘ ਉਪ ਕਪਤਾਨ ਪੁਲਿਸ ਪਾਤੜਾਂ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ, ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਮੁੱਖ ਅਫਸਰ ਥਾਣਾ ਪਾਤੜਾ ਅਤੇ ਐਸ.ਆਈ.ਬਲਜੀਤ ਸਿੰਘ ਇੰਚਾਰਜ ਸਿਟੀ ਪਾਤੜਾ ਦੀ ਟੀਮ ਦਾ ਗਠਨ ਕੀਤਾ ਗਿਆ । (Murder Case) ਇਸ ਟੀਮ ਵੱਲੋਂ ਤਫਤੀਸ ਕਰਦੇ ਹੋਏ ਮਹਿਜ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਗੁਰਪ੍ਰੀਤ ਸਿੰਘ ਕਾਕਾ ਪੁੱਤਰ ਲੇਟ ਰਾਜ ਸਿੰਘ ਨੂੰ ਸਮਾਣਾ-ਪਾਤੜਾਂ ਰੋਡ ਪਿੰਡ ਕਕਰਾਲਾ ਦੇ ਬੱਸ ਅੱਡਾ ਦੇ ਨੇੜਿਓ ਅੱਜ ਸਵੇਰ ਗਿ੍ਰਫਤਾਰ ਕੀਤਾ ਗਿਆ ਹੈ।
ਕਾਤਲ ਨੇ ਲੜਕੀ ਦੇ ਸੱਟਾਂ ਮਾਰ ਕੇ ਗਲ ਘੋਟ ਕੇ ਮੌਤ ਦੇ ਘਾਟ ਉਤਾਰਿਆ (Murder Case)
ਉਨ੍ਹਾਂ ਦੱਸਿਆ ਕਿ ਤਫਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਜੋ ਕਿ ਅੱਠਵੀ ਕਾਲਸ ਵਿੱਚ ਪੜ੍ਹਦੀ ਸੀ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਕਾਕਾ ਨੇ ਦਸਵੀੱ ਪਾਸ ਕੀਤੀ ਹੋਈ ਹੈ ਹੁਣ ਆਈਟੀਆਈ ਪਾਤੜਾਂ ਵਿਖੇ ਪੜ੍ਹਦਾ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਲੜਕੀ ਤੇ ਮਾੜੀ ਨਜਰ ਰੱਖਦਾ ਸੀ ਜਿਸ ਦੇ ਤਹਿਤ ਸ਼ਾਮ ਨੂੰ ਜਦੋਂ ਲੜਕੀ ਆਪਣੇ ਘਰ ਤੋਂ ਦੁੱਧ ਲੈਣ ਲਈ ਆਈ ਸੀ ਤਾਂ ਮੁਲਜ਼ਮ ਗੁਰਪ੍ਰੀਤ ਸਿੰਘ ਕਾਕਾ ਨੇ ਮੌਕਾ ਦੇਖਕੇ ਲੜਕੀ ਨੂੰ ਜ਼ਬਰਦਸਤੀ ਸਰਕਾਰੀ ਐਲੀਮੈਟਰੀ ਸਕੂਲ ਪਿੰਡ ਪਾਤੜਾਂ ਵਿੱਚ ਲੈ ਗਿਆ ਜਿੱਥੇ ਪਹਿਲਾ ਇਸ ਨਾਲ ਜਬਰ-ਜਨਾਹ ਕੀਤਾ ਫਿਰ ਮੂੰਹ ਅਤੇ ਸਿਰ ’ਤੇ ਸੱਟਾਂ ਮਾਰਕੇ, ਗਲ ਘੋਟਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਫਰਾਰ ਹੋ ਗਿਆ। ਐਸਐਸਪੀ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਪੁਲਿਸ ਹਰ ਪਹਿਲੂ ਤੋਂ ਬਰੀਕੀ ਨਾਲ ਤਫਤੀਸ਼ ਕਰ ਰਹੀ ਹੈ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਦਾ ਪੁਲਿਸ ਰਿਮਾਡ ਹਾਸਲ ਕਰਕੇ ਡੁੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।