(ਸੁਖਜੀਤ ਮਾਨ) ਬਠਿੰਡਾ। ਲੰਘੇ ਵੀਰਵਾਰ ਦੇਰ ਰਾਤ ਮਾਲ ਰੋਡ ਨੇੜੇ ਬਾਹੀਆ ਫੋਰਟ ਦੀ ਬੈਕ ਸਾਈਡ ’ਤੇ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ ਜ਼ਖਮੀ ਕੀਤੇ ਦੋ ਵਿਅਕਤੀਆਂ ’ਚੋਂ ਇੱਕ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਵੱਲੋਂ ਦਿੱਤੀ ਗਈ। (Murder Case)
ਇਹ ਵੀ ਪੜ੍ਹੋ : ਨਜਾਇਜ਼ ਬੱਸਾਂ ਵਾਲਿਆ ਨੂੰ ਭਾਂਜੜਾ ਪਵਾ ਰਹੇ ਨੇ ਪੀਆਰਟੀਸੀ ਦੇ ਚੇਅਰਮੈਨ ਹਡਾਣਾ
ਐਸਐਸਪੀ ਨੇ ਦੱਸਿਆ ਕਿ 2 ਨਵੰਬਰ ਨੂੰ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਹੀਆ ਫੋਰਟ ਦੀ ਬੈਕ ਸਾਈਡ, ਬਿਰਲਾ ਮਿਲ ਰੋਡ ’ਤੇ ਫਾਇਰਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹਹ ਫਾਇਰਿੰਗ ਮੁਲਜ਼ਮ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਠਿੰਡਾ ਵੱਲੋਂ ਕੀਤੀ ਗਈ ਸੀ ਇਸ ਫਾਇਰਿੰਗ ਦੌਰਾਨ ਦੋ ਵਿਅਕਤੀ ਸ਼ਿਵਮਪਾਲ ਵਾਸੀ ਬਠਿੰਡਾ ਅਤੇ ਐਡਵੋਕੇਟ ਰੇਸ਼ਮ ਸਿੰਘ ਵਾਸੀ ਬੁਰਜ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸੀ ਜ਼ਖਮੀਆਂ ’ਚੋਂ ਸ਼ਿਵਮ ਪਾਲ ਦੀ ਮੌਤ ਹੋ ਗਈ ਪੁਲਿਸ ਵੱਲੋਂ ਇਸ ਸਬੰਧ ’ਚ ਗਗਨਦੀਪ ਸਿੰਘ ਖਿਲਾਫ਼ ਅਸਲਾ ਐਕਟ ਤੋਂ ਇਲਾਵਾ ਧਾਰਾ 302, 307 ਤਹਿਤ ਮਾਮਲਾ ਦਰਜ਼ ਕੀਤਾ ਸੀ। (Murder Case)
ਇਸ ਮਾਮਲੇ ’ਚ ਐਸਪੀ ਸਿਟੀ ਨਰਿੰਦਰ ਸਿੰਘ, ਕੁਲਦੀਪ ਸਿੰਘ ਬਰਾੜ ਡੀਐਸਪੀ ਸਿਟੀ-1 ਅਤੇ ਇੰਸਪੈਕਟਰ ਪ੍ਰਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਕੋਤਵਾਲੀ ਵੱਲੋਂ ਮੌਕੇ ’ਤੇ ਪੁੱਜ ਕੇ ਪੜਤਾਲ ਕੀਤੀ ਗਈ ਟੀਮਾਂ ਨੇ ਮੁਲਜ਼ਮ ਨੂੰ 24 ਘੰਟਿਆਂ ਅੰਦਰ ਗਿ੍ਰਫ਼ਤਾਰ ਕਰਕੇ ਉਸ ਵੱਲੋਂ ਵਾਰਦਾਤ ਦੌਰਾਨ ਵਰਤੀ ਗਈ 12 ਬੋਰ ਰਾਈਫਲ ਵੀ ਬਰਾਮਦ ਕਰਵਾ ਲਈ ਗਈ ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਪਹਿਲਾਂ ਵੀ ਥਾਣਾ ਕੈਨਾਲ ਕਲੋਨੀ ’ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਹੈ।