ਪੰਜਾਬ ਪੁਲਿਸ ਦੇ ਜਵਾਨ ਦੀ ਗੋਲੀ ਲੱਗਣ ਨਾਲ ਅਚਨਚੇਤ ਮੌਤ

Punjab police

ਲੌਂਗੋਵਾਲ (ਕ੍ਰਿਸ਼ਨ ਲੌਂਗੋਵਾਲ)। Punjab police : ਸੰਗਰੂਰ ਤੋਂ ਇੱਕ ਦੁਖਦ ਖਬਰ ਮਿਲੀ ਹੈ। ਪੰਜਾਬ ਪੁਲਿਸ ਦੇ ਇੱਕ ਜਵਾਨ ਦੇ ਅਸਲਾ ਸਾਫ਼ ਕਰਦੇ ਸਮੇਂ ਗੋਲੀ ਲੰਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਭਜੋਤ ਸਿੰਘ ਚਹਿਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਗੰਨਮੈਨ ਪ੍ਰਭਜੋਤ ਸਿੰਘ ਚਹਿਲ ਜਿਹੜੇ ਕੇ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ।

ਲੰਬੇ ਸਮੇਂ ਤੋਂ ਗੌਬਿੰਦ ਸਿੰਘ ਲੌਂਗੋਵਾਲ ਨਾਲ ਗੰਨਮੈਨ ਵਜੋਂ ਡਿਊਟੀ ਨਿਭਾ ਰਹੇ ਉਕਤ ਜਵਾਨ ਦੀ ਅੱਜ ਸਵੇਰੇ ਡਿਊਟੀ ‘ਤੇ ਜਾਣ ਲਈ ਤਿਆਰ ਹੁੰਦਿਆਂ ਅਸਲਾ ਸਾਫ ਕਰਦਿਆਂ ਅਚਨਚੇਤ ਚੱਲੀ ਗੋਲੀ ਕਾਰਨ ਮੌਤ ਹੋ ਗਈ। ਬਹੁਤ ਹੀ ਅਫਸੋਸਨਾਕ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਅਤੇ ਮ੍ਰਿਤਕ ਪ੍ਰਭਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਲਿਜਾਇਆ ਗਿਆ। (Punjab police)

Also Read : Weather Update Punjab: ਆਮ ਨਾਲੋਂ 5.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਇਹ ਜਿਲ੍ਹਾ

LEAVE A REPLY

Please enter your comment!
Please enter your name here