Christmas ਸਮਾਰੋਹ ਦੌਰਾਨ ਕਈ ਥਾਈਂ ਖੁਸ਼ੀਆਂ ‘ਤੇ ਭਾਰੀ ਪਏ ਹਾਦਸੇ

13 ਜਣਿਆਂ ਦੀ ਮੌਤ
ਮੱਧ ਅਮਰੀਕੀ ਦੇਸ਼ ਹੋਂਡੁਰਾਸ ਪ੍ਰਸ਼ਾਸਨ ਨੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਦੀ ਸੂਚਨਾ ਜਾਰੀ ਕੀਤੀ

ਤੇਗੁਸਿਗਾਲੱਪਾ (ਏਜੰਸੀ)। ਮੱਧ ਅਮਰੀਕੀ ਦੇਸ਼ ਹੋਂਡੁਰਾਸ ‘ਚ ਕ੍ਰਿਸਮਸ Christmas ਸਮਾਰੋਹ ਦੌਰਾਨ ਘੱਟ ਤੋਂ ਘੱਟ 13 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਿਕ ਜ਼ਿਆਦਾਤਰ ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ ਹਨ। ਹੋਡੁਰਾਸ ਦੇ ਸੜਕ ਤੇ ਆਵਾਜਾਈ ਡਾਇਰੈਕਟੋਰੇਟ ਦੇ ਉੱਪ ਨਿਰੀਖਕ ਜੋਸ ਕਾਲੋਰਸ ਲਾਗੋਸ ਨੇ ਦੱਸਿਆ ਕਿ ਇਹ ਮੌਤਾਂ ਮੰਗਲਵਾਰ ਤੋਂ ਬੁੱਧਵਾਰ ਤੱਕ ਕ੍ਰਿਸਮਸ ਸਮਾਰੋਹ ਦੌਰਾਨ ਹੋਈਆਂ। ਅੱਠ ਜਣਿਆਂ ਦੀ ਮੌਤ ਸੜਕ ਹਾਦਸੇ ਕਾਰਨ ਹੋਈ। ਇਹ ਸੜਕ ਹਾਦਸੇ ਕੋਮਾਯਾਗੁਆ, ਖਾੜੀ ਦੀਪ ਅਤੇ ਸਾਂਤਾ ਬਾਰਬਰਾ ਖ਼ੇਤਰ ‘ਚ ਹੋਈਆਂ। ਪ੍ਰਸ਼ਾਸਨ ਮੁਤਾਬਿਕ 24 ਦਸੰਬਰ ਦੀ ਰਾਤ ਨੂੰ ਆਤਿਸ਼ਬਾਜੀ ਕਾਰਨ ਅੱਠ ਜਣੇ ਜਖ਼ਮੀ ਵੀ ਹੋਏ। ਪੁਲਿਸ ਦੀ ਰਿਪੋਰਟ ਮੁਤਾਬਿਕ ਇਸ ਮਿਆਦ ਦੌਰਾਨ ਕੁੱਲ 275 ਜਣਿਆਂ ਦੇ ਕਥਿਤ ਤੌਰ ‘ਤੇ ਵੱਖ-ਵੱਖ ਅਪਰਾਧਾਂ ਲਈ ਹਿਰਾਸਤ ‘ਚ ਲਿਆ ਗਿਆ ਹੈ ਅਤੇ 40 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here