ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News Rishikesh Acc...

    Rishikesh Accident News: ਕੌਡੀਆਲਾ ਨੇੜੇ ਹਾਦਸਾ, ਰੋਡਵੇਜ਼ ਬੱਸ ਤੇ ਕਾਰ ਦੀ ਟੱਕਰ, ਕਈ ਜ਼ਖਮੀ

    Rishikesh Accident News
    Rishikesh Accident News: ਕੌਡੀਆਲਾ ਨੇੜੇ ਹਾਦਸਾ, ਰੋਡਵੇਜ਼ ਬੱਸ ਤੇ ਕਾਰ ਦੀ ਟੱਕਰ, ਕਈ ਜ਼ਖਮੀ

    Rishikesh Accident News: ਰਿਸ਼ੀਕੇਸ਼ (ਏਜੰਸੀ)। ਐਤਵਾਰ ਨੂੰ ਰਿਸ਼ੀਕੇਸ਼ ਦੇ ਕੌਡਿਆਲਾ ਨੇੜੇ ਦੋ ਵਾਹਨਾਂ ਦਾ ਹਾਦਸਾ ਹੋ ਗਿਆ। ਸਵੇਰੇ ਤੜਕੇ ਦਿੱਲੀ ਤੋਂ ਗੋਪੇਸ਼ਵਰ ਜਾ ਰਹੀ ਇੱਕ ਰੋਡਵੇਜ਼ ਬੱਸ ਤੇ ਹਰਿਆਣਾ ਤੋਂ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਾਰ ਦੀ ਆਪਸ ’ਚ ਟੱਕਰ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਇਹ ਘਟਨਾ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ। ਬੱਸ ਕੌਡਿਆਲਾ ਰਾਹੀਂ ਗੋਪੇਸ਼ਵਰ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਕਾਰ ਗਲਤ ਦਿਸ਼ਾ ਤੋਂ ਆਈ ਜਿਸ ਕਾਰਨ ਦੋਵੇਂ ਵਾਹਨ ਆਪਸ ’ਚ ਟਕਰਾ ਗਏ। ਕਾਰ ’ਚ ਸਵਾਰ ਦੋ-ਤਿੰਨ ਜ਼ਖਮੀ ਯਾਤਰੀਆਂ ਨੂੰ ਰਿਸ਼ੀਕੇਸ਼ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸ਼ੁਕਰ ਹੈ ਕਿ ਬੱਸ ’ਚ ਸਵਾਰ ਬਾਕੀ ਯਾਤਰੀ ਸੁਰੱਖਿਅਤ ਹਨ। Rishikesh Accident News

    ਇਹ ਖਬਰ ਵੀ ਪੜ੍ਹੋ : Amritsar News: 30 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ