Sunam Accident News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਟਿੱਬੀ ਰਵੀਦਾਸਪੁਰਾ ਵਿਖੇ ਦੋ ਤਿੰਨ ਝੋਪੜੀਆਂ ਦੇ ਉੱਤੇ ਅਚਾਨਕ ਇੱਕ ਗਾਰੇ ‘ਚ ਬਣੀ ਕੰਧ ਡਿੱਗ ਗਈ, ਜਿਸ ਨਾਲ ਉੱਥੇ ਇੱਕ ਘਰ ਦੇ ਵਿੱਚ ਪਿਆ ਸਾਰਾ ਸਮਾਨ ਟੁੱਟ ਗਿਆ ਅਤੇ ਵਿਅਕਤੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਇਸ ਮੌਕੇ ਉੱਥੇ ਦੋ ਹੋਰ ਝੋਪੜੀਆਂ ਵਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਝੋਪੜੀ ਉੱਪਰ ਵੀ ਕੰਧ ਡਿੱਗ ਗਈ ਜਿਸ ਨਾਲ ਉਹਨਾਂ ਦਾ ਸਮਾਨ ਟੁੱਟ ਗਿਆ। ਇਸ ਮੌਕੇ ਜੇਰੇ ਇਲਾਜ ਭੂਸ਼ਣ ਕੁਮਾਰ ਨੇ ਦੱਸਿਆ ਕਿ ਉਹ ਅੰਦਰ ਬੈਠਿਆ ਸੀ ਤਾਂ ਅਚਾਨਕ ਕੰਧ ਡਿੱਗ ਗਈ ਜਿਸ ਨਾਲ ਉਸ ਦਾ ਟੀਵੀ, ਫਰੀਜ ਤੇ ਹੋਰ ਸਾਰਾ ਕੁਝ ਟੁੱਟ ਗਿਆ ਅਤੇ ਉਸ ਦਾ ਕਾਫੀ ਜਾਨੀ ਨੁਕਸਾਨ ਹੋ ਗਿਆ। ਉਸ ਦੇ ਸੱਟਾਂ ਵੀ ਲੱਗੀਆਂ ਹਨ।