ਪਰਵਾਨ ਚੜ੍ਹਦੇ ਭਾਰਤ-ਬ੍ਰਾਜ਼ੀਲ ਸਬੰਧ
ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਭਾਰਤ ਯਾਤਰਾ ਦੌਰਾਨ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਖੇਤੀ, ਖੁਰਾਕ ਪ੍ਰੋਸੈੱਸਿੰਗ, ਜੈਵ ਊੁਰਜਾ, ਵਿਗਿਆਨ ਅਤੇ ਤਕਨੀਕੀ, ਖਦਾਨ, ਸੱਭਿਆਚਾਰਕ ਅਦਾਨ-ਪ੍ਰਦਾਨ, ਸਿਹਤ, ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਸਮੇਤ ਵੱਖ-ਵੱਖ ਖੇਤਰਾਂ ‘ਚ 15 ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ ਇਸ ਤੋਂ ਇਲਾਵਾ ਤੇਲ ਅਤੇ ਕੁਦਰਤੀ ਗੈਸ ਦੇ ਖੇਤਰ ‘ਚ ਸਹਿਯੋਗ ਨੂੰ ਲੈ ਕੇ ਸਮਝੌਤਾ ਹੋਇਆ ਨਾਲ ਹੀ ਦੋਵੇਂ ਦੇਸ਼ ਨਿਵੇਸ਼ ਵਧਾਉਣ ਅਤੇ ਅਪਰਾਧਿਕ ਮਾਮਲਿਆਂ ‘ਚ ਇੱਕ-ਦੂਜੇ ਦਾ ਸਹਿਯੋਗ ਕਰਨ ‘ਤੇ ਵੀ ਸਹਿਮਤ ਹੋਏ ਬੋਲਸੋਨਾਰੋ ਭਾਰਤ ਦੇ 72ਵੇਂ ਗਣਤੰਤਰ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਦੀ ਹੈਸੀਅਤ ਨਾਲ ਭਾਰਤ ਆਏ ਹੋਏ ਸਨ
ਉਹ ਇੱਥੇ ਚਾਰ ਦਿਨ ਰਹੇ ਜਨਵਰੀ 2019 ‘ਚ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ 11ਵੇਂ ਬ੍ਰਿਕਸ ਸਿਖ਼ਰ ਸੰਮੇਲਨ ‘ਚ ਭਾਗ ਲੈਣ ਲਈ ਜਦੋਂ ਪੀਐਮ ਨਰਿੰਦਰ ਮੋਦੀ ਬ੍ਰਾਜੀਲ ਗਏ ਸਨ, ਉਸ ਸਮੇਂ ਉਨ੍ਹਾਂ ਨੇ ਬੋਲਸੋਨਾਰੋ ਨੂੰ ਗਣਤੰਤਰ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਦੀ ਹੈਸੀਅਤ ਨਾਲ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ
ਹਾਲਾਂਕਿ ਇਸ ਤੋਂ ਪਹਿਲਾਂ ਸਾਲ 1996 ‘ਚ ਰਾਸ਼ਟਰਪਤੀ ਫਰਨਾਰਡੋ ਹੈਨਰੀਕੁਏ ਫਾਰਡੋਰਸ ਅਤੇ 2004 ‘ਚ ਰਾਸ਼ਟਰਪਤੀ ਲੁਈਸ ਇਨਾਸਿਲਇਓ ਲੂਲਾ ਡਿਸੀਲਵਾ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ‘ਚ ਭਾਰਤ ਆ ਚੁੱਕੇ ਹਨ, ਪਰ ਬੋਲਸੋਨਾਰੋ ਦੀ ਭਾਰਤ ਯਾਤਰਾ ਇਸ ਲਈ ਅਹਿਮ ਸੀ, ਕਿਉਂਕਿ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਕ ਵਿਦੇਸ਼ ਯਾਤਰਾ ਸੀ ਦੱਖਣੀ ਅਮਰੀਕੀ ਦੇਸ਼ ਬ੍ਰਾਜੀਲ ਦੇ ਨਾਲ ਭਾਰਤ ਦੇ ਹਮੇਸ਼ਾ ਤੋਂ ਚੰਗੇ ਰਿਸ਼ਤੇ ਰਹੇ ਹਨ
ਭੂਗੋਲਿਕ ਦੂਰੀ ਹੋਣ ਦੇ ਬਾਵਜੂਦ ਦੋਵੇਂ ਕਈ ਸੰਸਾਰਿਕ ਮੰਚਾਂ ‘ਤੇ ਇਕੱਠੇ ਖੜ੍ਹੇ ਦਿਸਦੇ ਹਨ ਦੋਵੇਂ ਦੇਸ਼ ਕਈ ਦੁਵੱਲੇ ਅਤੇ ਬਹੁਪੱਖੀ ਸਮਝੌਤਿਆਂ ‘ਚ ਸ਼ਾਮਲ ਹਨ ਸੰਯੁਕਤ ਰਾਸ਼ਟਰ ਅਤੇ ਉਸ ਤੋਂ ਬਾਹਰ ਕਈ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਜੰਗੀ ਸਾਂਝੇਦਾਰ ਹਨ, ਬ੍ਰਿਕਸ, ਜੀ-20, ਜੀ-4, ਵਿਸ਼ਵ ਵਪਾਰ ਸੰਗਠਨ ਅਤੇ ਅੰਤਰਰਾਸ਼ਟਰੀ ਸੋਲਰ ਸਹਿਯੋਗ ਸੰਗਠਨ ਵਰਗੇ ਮੰਚਾਂ ‘ਤੇ ਦੋਵਾਂ ਦੇਸ਼ਾਂ ਵਿਚਕਾਰ ਬਿਹਤਰ ਤਾਲਮੇਲ ਦੇਖਿਆ ਗਿਆ ਹੈ
ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਸਾਰਿਕ ਅਰਥਵਿਵਸਥਾ ਅਤੇ ਦੂਜੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਭਾਰਤ ਬ੍ਰਾਜੀਲ ਇੱਕੋ ਦ੍ਰਿਸ਼ਟੀਕੋਣ ਰੱਖਦੇ ਹਨ ਬੋਲਸੋਨਾਰੋ ਦੇ ਭਾਰਤ ਦੌਰੇ ਦੌਰਾਨ ਵੀ ਦੋਵੇਂ ਦੇਸ਼ ਬਹੁਪੱਖੀ ਮੁੱਦਿਆਂ ‘ਤੇ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਰੱਖਿਆ ਕੌਂਸਲ, ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ‘ਚ ਜ਼ਰੂਰੀ ਸੁਧਾਰ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹੋਏ ਹਨ
ਸਾਲ 2006 ‘ਚ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਚਾਰ ਰੋਜ਼ਾ ਦੌਰੇ ‘ਤੇ ਬ੍ਰਾਜੀਲ ਗਏ ਸਨ ਇਹ 38 ਸਾਲ ਬਾਅਦ ਕਿਸੇ ਭਾਰਤੀ ਪੀਐਮ ਦੀ ਬ੍ਰਾਜੀਲ ਯਾਤਰਾ ਸੀ
ਇਸ ਯਾਤਰਾ ਤੋਂ ਬਾਅਦ ਭਾਰਤ-ਬ੍ਰਾਜੀਲ ਸਬੰਧਾਂ ‘ਚ ਲਗਾਤਾਰ ਮਜ਼ਬੂਤੀ ਆਈ ਡਾ. ਸਿੰਘ ਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧਤਾ ਦੁਹਰਾਈ ਸਾਲ 2016 ‘ਚ ਗੋਆ ‘ਚ ਹੋਏ ਅੱਠਵੇਂ ਬ੍ਰਿਕਸ ਸਿਖ਼ਰ ਸੰਮੇਲਨ ‘ਚ ਭਾਗ ਲੈਣ ਲਈ ਬ੍ਰਾਜੀਲ ਦੇ ਰਾਸ਼ਟਰਪਤੀ ਮਿਸ਼ੇਲ ਤੇਮੇਰ ਨੇ ਭਾਰਤ ਦਾ ਦੌਰਾ ਕੀਤਾ ਸੀ
ਮਿਸ਼ੇਲ ਦੀ ਭਾਰਤ ਯਾਤਰਾ ਦੌਰਾਨ ਵੀ ਭਾਰਤ ਬ੍ਰਾਜੀਲ ਵਿਚਕਾਰ ਕਈ ਅਹਿਮ ਮਸਲਿਆਂ ‘ਤੇ ਸਹਿਮਤੀ ਬਣੀ ਸੀ ਭਾਰਤ-ਬ੍ਰਾਜੀਲ ਵਿਚਕਾਰ 1948 ‘ਚ ਕੂਟਨੀਤਿਕ ਸਬੰਧ ਸ਼ੁਰੂ ਹੋਏ, ਹੁਣ ਜੰਗੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਨੇ ਇੱਕ ਵਿਆਪਕ ਕਾਰਜਯੋਜਨਾ ਤਿਆਰ ਕੀਤੀ ਹੈ ਸਾਲ 2023 ਦੋਵਾਂ ਦੇਸ਼ਾਂ ਵਿਚਕਾਰ ਸਿਆਸੀ ਸਬੰਧਾਂ ਦੀ ਪਲੈਟਿਨਮ ਜੂਬਲੀ ਸਾਲ ਹੋਵੇਗਾ
ਬੋਲਸੋਨਾਰੋ ਦੀ ਇਸ ਯਾਤਰਾ ਦੌਰਾਨ ਭਾਰਤ ਅਤੇ ਬ੍ਰਾਜੀਲ ਦਾ ਮੁੱਖ ਫੋਕਸ ਸੁਸਤ ਹੁੰਦੇ ਵਪਾਰਕ ਰਿਸ਼ਤਿਆਂ ‘ਚ ਦੁਬਾਰਾ ਜਾਨ ਫੂਕਣ ‘ਤੇ ਰਿਹਾ ਹਾਲਾਂਕਿ ਵਪਾਰਕ ਸਬੰਧ ਪਿਛਲੇ ਕੁਝ ਸਾਲਾਂ ‘ਚ ਬਿਹਤਰ ਹੋਏ ਹਨ,
ਦੋਵਾਂ ਵਿਚਕਾਰ 2018-19 ‘ਚ ਦੁਵੱਲਾ ਵਪਾਰ 8.2 ਅਰਬ ਅਮਰੀਕੀ ਡਾਲਰ ਦਾ ਰਿਹਾ ਇਸ ‘ਚ 3.8 ਅਰਬ ਡਾਲਰ ਦਾ ਭਾਰਤੀ ਨਿਰਯਾਤ ਅਤੇ 4.4 ਅਰਬ ਡਾਲਰ ਦਾ ਭਾਰਤ ਦਾ ਆਯਾਤ ਸ਼ਾਮਲ ਹੈ ਬੋਲਸੋਨਾਰੋ ਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਆਪਣਾ ਦੁਵੱਲਾ ਵਪਾਰ 2022 ਤੱਕ 15 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ ਗੰਨਾ ਕਿਸਾਨਾਂ ਦੇ ਮਾਮਲੇ ‘ਚ ਵੀ ਬ੍ਰਾਜੀਲ ਦੇ ਭਾਰਤ ਖਿਲਾਫ਼ ਵਿਸ਼ਵ ਵਪਾਰ ਸੰਗਠਨ ‘ਚ ਜਾਣ ਦੇ ਮੁੱਦਿਆਂ ਨੂੰ ਦੋਵਾਂ ਪੱਖਾਂ ਨੇ ਆਪਸੀ ਗੱਲਬਾਤ ਨਾਲ ਸੁਲਝਾਉਣ ਦਾ ਫੈਸਲਾ ਲਿਆ ਹੈ
ਭਾਰਤ ਅਤੇ ਬ੍ਰਾਜੀਲ ਵਿਚਕਾਰ ਮੁਕਤ ਵੀਜ਼ਾ ਸਿਸਟਮ ਵੀ ਲਾਗੂ ਹੈ ਦੋਵੇਂ ਦੇਸ਼ਾਂ ਦੇ ਸੈਲਾਨੀ ਅਤੇ ਕਾਰੋਬਾਰੀ ਬਿਨਾਂ ਵੀਜ਼ੇ ਦੇ ਇੱਕ-ਦੂਜੇ ਦੇ ਦੇਸ਼ ‘ਚ ਆ ਜਾ ਸਕਦੇ ਹਨ ਅਕਤੂਬਰ 2019 ‘ਚ ਰਾਸ਼ਟਰਪਤੀ ਬੋਲਸੋਨਾਰੋ ਨੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਯਾਤਰਾ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਤੋਂ ਪਹਿਲਾਂ 22 ਦੇਸ਼ਾਂ ਦੇ ਨਾਲ ਸਾਡਾ ਮੁਕਤ ਵੀਜਾ ਸਮਝੌਤਾ ਹੈ, ਪਰ ਬ੍ਰਾਜੀਲ ਵਰਗੇ ਵੱਡੇ ਅਤੇ ਮਜ਼ਬੂਤ ਅਰਥਵਿਵਸਥਾ ਵਾਲੇ ਦੇਸ਼ ਦੇ ਨਾਲ ਮੁਕਤ ਵੀਜਾ ਸਮਝੌਤਾ ਅਹਿਮ ਮੰਨਿਆ ਜਾ ਰਿਹਾ ਹੈ ਹੁਣੇ ਪਿਛਲੇ ਦਿਨੀਂ ਹੀ ਮੋਦੀ ਸਰਕਾਰ ਨੇ ਭਾਰਤ ਅਤੇ ਬ੍ਰਾਜੀਲ ਵਿਚਕਾਰ ਸਮਾਜਿਕ ਸੁਰੱਖਿਆ ਲਈ ਸਮਝੌਤਾ ਪੱਤਰ ‘ਤੇ ਦਸਤਖ਼ਤ ਕਰਨ ਨੂੰ ਮਨਜੂਰੀ ਦਿੱਤੀ ਹੈ
ਵਿਦੇਸ਼ਾਂ ‘ਚ ਘੱਟ ਸਮੇਂ ਲਈ ਕੰਮ ਕਰਨ ਵਾਲੇ ਭਾਰਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਭਾਰਤੀ ਕੰਪਨੀਆਂ ਦੀ ਮੁਕਾਬਲੇਬਾਜ਼ੀ ਸਮਰੱਥਾ ਨੂੰ ਵਧਾਉਣ ਦੇ ਨਜ਼ਰੀਏ ਨਾਲ ਭਾਰਤ ਦਾ ਕਈ ਦੇਸ਼ਾਂ ਨਾਲ ਸਮਾਜਿਕ ਸੁਰੱਖਿਆ ਸਮਝੌਤਾ (ਐਸਐਸਏ) ਹੈ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਦੋਂ ਕਿ ਬ੍ਰਾਜੀਲ 21 ਕਰੋੜ ਦੀ ਅਬਾਦੀ ਅਤੇ 1800 ਅਰਬ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਅਰਥਵਿਵਸਥਾ ਦੇ ਲਿਹਾਜ਼ ‘ਚ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਹੋਣਾ ਜ਼ਰੂਰੀ ਵੀ ਹੈ
ਸਾਬਕਾ ਫੌਜ ਮੁਖੀ ਰਹੇ 65 ਸਾਲਾ ਬੋਲਸੋਨਾਰੋ ਨੇ ਅਕਤੂਬਰ 2018 ਦੀਆਂ ਰਾਸ਼ਟਰਪਤੀ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਕੇ ਪਿਛਲੇ ਸਾਲ ਜਨਵਰੀ ‘ਚ ਰਾਸ਼ਟਰਪਤੀ ਅਹੁਦਾ ਸੰਭਾਲਿਆ ਸੀ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਕਿ ਉਹ ਵਿਕਾਸਸ਼ੀਲ ਦੇਸ਼ਾਂ ਲਈ ਵੀ ਆਪਣੀਆਂ ਨੀਤੀਆਂ ‘ਚ ਬਦਲਾਅ ਕਰਨਗੇ ਭਾਰਤ ਲਈ ਮੁਕਤ ਵੀਜ਼ੇ ਦਾ ਐਲਾਨ ਬੋਲਸੋਨਾਰੋ ਦੀਆਂ ਇਨ੍ਹਾਂ ਨੀਤੀਆਂ ਦਾ ਨਤੀਜਾ ਕਿਹਾ ਜਾ ਰਿਹਾ ਹੈ ਅਜਿਹੇ ‘ਚ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਬੋਲਸੋਨਾਰੋ ਦੇ ਭਾਰਤ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ
ਐਨ. ਕੇ. ਸੋਮਾਨੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।