Opium: ਅਫੀਮ ਸਣੇ ਏਸੀ ਮਕੈਨਿਕ ਤੇ ਗਾਂਜੇ ਸਣੇ ਮਜ਼ਦੂਰ ਕਾਬੂ

Opium
ਲੁਧਿਆਣਾ : ਗਾਂਜੇ ਸਣੇ ਕਾਬੂ ਕੀਤੇ ਗਏ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਿਕਰਮਜੀਤ ਸਿੰਘ।

(ਜਸਵੀਰ ਸਿੰਘ ਗਹਿਲ) ਲੁਧਿਆਣਾ। Opium: ਸੀਆਈਏ -2 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਦੋ ਮਾਮਲਿਆਂ ਵਿੱਚ ਅੱਧਾ ਕਿੱਲੋ ਅਫੀਮ ਤੇ 15 ਕਿੱਲੋ ਗਾਂਜੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ’ਚੋਂ ਇੱਕ ਏਸੀ ਮਕੈਨਿਕ ਹੈ ਤੇ ਦੂਜਾ ਮਜ਼ਦੂਰ ਹੈ।

ਜਾਣਕਾਰੀ ਦਿੰਦਿਆਂ ਇੰਚਾਰਜ ਸੀਆਈਏ- 2 ਲੁਧਿਆਣਾ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੱਕੀ ਪੁਰਸਾਂ, ਵਹੀਕਲਾਂ ਦੀ ਚੈਕਿੰਗ ਦੇ ਸਬੰਧ ’ਚ ਚੌਂਕ ਪਿੰਡ ਖਾਸੀ ਕਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਏਐੱਸਆਈ ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਸੂਰਜ ਆਪਣੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਲਈ ਪਿੰਡ ਕੱਕਾ ਧੌਲਾ ਪੁਲੀ ਕੋਲ ਖੜ੍ਹਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਜਮਾਲਪੁਰ ਵਿਖੇ ਮੁਕੱਦਮੇ ਦਰਜ ਕਰਕੇ ਸੂਰਜ ਵਾਸੀ ਪਿੰਡ ਖਾਸੀ ਕਲਾਂ ਨੂੰ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। Opium

ਇਹ ਵੀ ਪੜ੍ਹੋ: Canal News: ਰਜਵਾਹੇ ’ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ

ਉਨ੍ਹਾਂ ਦੱਸਿਆ ਕਿ ਸੂਰਜ ਦਾ ਅਦਾਲਤ ਪਾਸੋਂ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਦੂਸਰੇ ਮਾਮਲੇ ਸਬੰਧੀ ਜਾਣੀਕਾਰੀ ਦਿੰਦਿਆਂ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਉਪਕਾਰ ਨਗਰ ਪੁਲੀ ਵਿਖੇ ਏਐੱਸਆਈ ਜਸਵਿੰਦਰ ਸਿੰਘ ਨੂੰ ਮਿਲੀ ਇਤਲਾਹ ਤਹਿਤ ਰਾਮ ਚੰਦਰ ਸ਼ਾਹ ਵਾਸੀ ਪਿੰਡ ਸਿਰਵਾਲ (ਬਿਹਾਰ) ਹਾਲ ਮੁਹੱਲਾ ਕੁੰਦਨਪੁਰੀ ਖਿਲਾਫ਼ ਥਾਣਾ ਡਵੀਜਨ ਨੰਬਰ- 8 ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਉਸਨੂੰ ਰਾਮ ਪਾਰਕ ਮੁਹੱਲਾ ਗੁੁਰੂ ਨਾਨਕਪੁਰਾ ’ਚੋਂ 15 ਕਿੱਲੋ ਗਾਂਜੇ ਸਣੇ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਇਸ ਦਾ ਵੀ ਅਦਾਲਤ ਪਾਸੋਂ ਇਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਉਨਾਂ ਇਹ ਵੀ ਦੱਸਿਆ ਕਿ ਸੂਰਜ ਐੱਨਡੀਪੀਐੱਸ ਐਕਟ ਤਹਿਤ ਇੱਕ ਮਾਮਲੇ ਵਿੱਚ ਜ਼ੇਲ੍ਹ ’ਚੋਂ ਜਮਾਨਤ ’ਤੇ ਆਇਆ ਹੋਇਆ ਹੈ। ਜਦਕਿ ਰਾਮ ਚੰਦਰ ਸ਼ਾਹ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ।