ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਬਾਰੇ ਜਾਣੋ, ਜਿਨਾਂ ਨੇ ਸ਼ਰਾਬੀ ਹਾਥੀ ਨਾਲ ਲਈ ਸੀ ਟੱਕਰ

Gobind Singh Jayanti
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਬਾਰੇ ਜਾਣੋ, ਜਿਨਾਂ ਨੇ ਸ਼ਰਾਬੀ ਹਾਥੀ ਨਾਲ ਲਈ ਸੀ ਟੱਕਰ

Gobind Singh Jayanti ਭਾਈ ਬਚਿੱਤਰ ਸਿੰਘ ਦਾ ਨਾਂਅ ਸਿੱਖ ਇਤਿਹਾਸ ’ਚ ਬਹੁਤ ਮਹੱਤਵ ਰੱਖਦਾ ਹੈ। ਸਿੱਖ ਜਗਤ ’ਚ ਉਨਾਂ ਦੇ ਬਹਾਦਰੀ ਦੇ ਕਿੱਸੇ ਬਹੁਤ ਮਸ਼ੂਹਰ ਹਨ। ਭਾਈ ਬਚਿੱਤਰ ਸਿੰਘ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਭਾਈ ਮਨੀ ਸਿੰਘ ਦੇ ਸਪੁੱਤਰ ਸਨ। ਭਾਈ ਬਚਿੱਤਰ ਸਿੰਘ ਜੀ ਦਾ ਜਨਮ 6 ਮਈ 1664 ਨੂੰ ਹੋਇਆ। ਭਾਈ ਬਚਿੱਤਰ ਸਿੰਘ ਜੀ ਇੱਕ ਬਹਾਦਰ ਸਿਪਾਹੀ, ਦਲੇਰ ਨੌਜਵਾਨ ਸੀ। ਭਾਈ ਬਚਿੱਤਰ ਸਿੰਘ ਜੰਗ ਵਿਚ ਹਮੇਸ਼ਾਂ ਹੀ ਸਭ ਤੋਂ ਅੱਗੇ ਹੋ ਕੇ ਲੜਦੇ ਸਨ। ਤੇਗ਼ ਚਲਾਉਣ ਵਿਚ ਏਨੇ ਮਾਹਿਰ ਸਨ ਕਿ ਕਈ-ਕਈ ਬੰਦਿਆਂ ਨਾਲ ਇਕੱਲੇ ਹੀ ਲੜ ਸਕਦੇ ਸਨ। ਭਾਈ ਬਚਿੱਤਰ ਸਿੰਘ ਨੇ ਗੁਰੂ ਸਾਹਿਬ ਦੀਆਂ ਜ਼ਿਆਦਾਤਰ ਜੰਗਾਂ ਵਿਚ ਹਿੱਸਾ ਲਿਆ ਸੀ। (Gobind Singh Jayanti)

ਸ਼ਰਾਬੀ ਹਾਥੀ ਨਾਲ ਟਾਕਰਾ ਲੈਣਾ 

ਸ੍ਰੀ ਅਨੰਦਪੁਰ ਸਾਹਿਬ ਦੇ ਇਕ ਯੁੱਧ ਸਮੇਂ ਜਦੋਂ ਪਹਾੜੀ ਰਾਜਿਆਂ ਦੀ ਸੈਨਾ ਖਾਲਸੇ ਨੂੰ ਜਿੱਤਣ ਵਿਚ ਅਸਫ਼ਲ ਰਹੀ ਸੀ ਤਾਂ ਰਾਜਿਆਂ ਨੇ ਆਖਰੀ ਹਥਿਆਰ ਵਜੋਂ ਕਿਲ੍ਹਾ ਲੋਹਗੜ੍ਹ ’ਤੇ ਕਬਜ਼ਾ ਕਰਨ ਲਈ ਇਕ ਸਕੀਮ ਬਣਾਈ। ਸਕੀਮ ਵੀ ਅਜਿਹੀ ਕੀ ਜਿਸ ਨੂੰ ਸੁਣ ਕੇ ਵੱਡੇ-ਵੱਡੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇ। ਪਰ ਸਿੱਖਾਂ ਫੌਜਾਂ ’ਚ ਅਜਿਹੇ ਸਿਪਾਹੀ ਸਨ ਕਿ ਉਹ ਕਿਸੇ ਵੀ ਨਾਲ ਲੜ੍ਹ ਸਕਦੇ ਸਨ ਭਾਵੇਂ ਉਹ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ। ਉਨ੍ਹਾਂ ਸਿੱਖ ਸਿਪਾਹੀਆਂ ’ਚੋਂ ਭਾਈ ਬਚਿੱਤਰ ਸਿੰਘ ਇੱਕ ਸਨ। ਜਿਨ੍ਹਾਂ ਸਾਹਮਣੇ ਪਹਾੜੀਆਂ ਰਾਜਿਆਂ ਵੱਲੋਂ ਬਣਾਈ ਗਈ ਖਤਰਨਾਕ ਸਕੀਮ ਵੀ ਧਰੀ-ਧਰਾਈ ਰਹਿ ਗਈ। ਜਦੋਂ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਮਸਤ ਕਰਕੇ ਅਤੇ ਉਸ ਨੂੰ ਢਾਲਾਂ ਅਤੇ ਤਵਿਆਂ ਨਾਲ ਸੁਰੱਖਿਅਤ ਕਰਕੇ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਲਈ ਭੇਜ ਦਿੱਤਾ।

Gobind Singh Jayanti

ਓਧਰ ਭਾਈ ਬਚਿੱਤਰ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸ਼ਰਾਬੀ ਹਾਥੀ ਨਾਲ ਲੜਨ ਲਈ ਤਿਆਰ ਹੋ ਗਿਆ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਨੂੰ ਨਾਗਣੀ (ਵਲੇਵੇਂਦਾਰ ਬਰਛਾ) ਦੇ ਕੇ ਮਸਤ ਹਾਥੀ ਦਾ ਟਾਕਰਾ ਕਰਨ ਲਈ ਭੇਜਿਆ। ਹਾਥੀ ਪੂਰੀ ਤਰ੍ਹਾਂ ਸੰਜੋਅ ਨਾਲ ਢੱਕਿਆ ਹੋਇਆ ਸੀ। ਸਿਰਫ਼ ਸੁੰਡ ਦਾ ਮੂੰਹ ਹੀ ਨੰਗਾ ਸੀ। ਭਾਈ ਬਚਿੱਤਰ ਸਿੰਘ ਨੇ ਉਸ ਦੇ ਮੱਥੇ ’ਤੇ ਐਸੀ ਨਾਗਣੀ ਚਲਾਈ ਕਿ ਹਾਥੀ ਚੀਕ-ਚਿਹਾੜਾ ਪਾਉਂਦਾ ਹੋਇਆ ਪਿੱਛੇ ਵੱਲ ਭੱਜਿਆ ਤੇ ਦੁਸ਼ਮਣ ਦੇ ਅਨੇਕਾਂ ਸਿਪਾਹੀ ਉਸ ਦੇ ਪੈਰਾਂ ਥੱਲੇ ਆ ਕੇ ਜਖਮੀ ਹੋ ਗਏ। ਗੁਰੂ ਜੀ ਬਚਿੱਤਰ ਸਿੰਘ ਦੀ ਇਸ ਬਹਾਦਰ ਤੋਂ ਬਹੁਤ ਖੁਸ਼ ਹੋਏ।