ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home ਸੂਬੇ ਪੰਜਾਬ ਗਾਂ ਨੂੰ ਬਚਾਉਣ...

    ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੋਇਆ ਸੜਕ ਹਾਦਸਾ, ਇੱਕ ਦਰਜ਼ਨ ਦੇ ਕਰੀਬ ਵਿਅਕਤੀ ਜ਼ਖਮੀ

    Road Accident Sachkahoon

    ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੋਇਆ ਸੜਕ ਹਾਦਸਾ, ਇੱਕ ਦਰਜ਼ਨ ਦੇ ਕਰੀਬ ਵਿਅਕਤੀ ਜ਼ਖਮੀ

    (ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਮਲੋਟ ਰੋਡ ’ਤੇ ਅੱਜ ਇੱਕ ਪਿਕਅੱਪ ਡਾਲਾ ਜੋ ਹੁਸਨਰ ਤੋਂ ਰਾਮਪੁਰਾ ਜਾ ਰਿਹਾ ਸੀ ਦੇ ਅੱਗੇ ਇੱਕ ਗਾਂ ਆਉਣ ਕਾਰਨ, ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਡਾਲੇ ਦਾ ਸੰਤੁਲਨ ਵਿਗੜ ਗਿਆ ਕੰਟਰੋਲ ’ਚ ਨਾ ਆਉਣ ਕਾਰਨ ਡਾਲਾ ਅੱਗੇ ਖੜ੍ਹੇ ਇੱਕ ਟਰਾਲੇ ਨਾਲ ਟਕਰਾ ਗਿਆ ਜਿਸਦੇ ਸਿੱਟੇ ਵਜੋਂ ਪਿਕਅੱਪ ਡਾਲੇ ’ਚ ਸਵਾਰ 8 ਜਣੇ ਗੰਭੀਰ ਜ਼ਖਮੀ ਹੋ ਗਏ।

    ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ ਦੱਸਿਆ ਕਿ ਹਾਦਸੇ ਸਬੰਧੀ ਸੂਚਨਾ ਮਿਲੀ ਤਾਂ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮਣੀਕਰਨ ਸ਼ਰਮਾ, ਸੰਦੀਪ ਗਿੱਲ ਘਟਨਾ ਸਥਾਨ ’ਤੇ ਪਹੁੰਚੇ ਜ਼ਖਮੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚਾਇਆ ਗਿਆ ਜ਼ਖਮੀਆਂ ਦੀ ਸ਼ਨਾਖਤ ਸਤਨਾਮ ਸਿੰਘ (25) ਪੁੱਤਰ ਜਗਸੀਰ ਸਿੰਘ, ਗੁਰਦਰਸ਼ਨ ਸਿੰਘ (24) ਪੁੱਤਰ ਰਾਜਾ ਸਿੰਘ, ਜਗਦੀਪ ਸਿੰਘ (22) ਪੁੱਤਰ ਗੁਰਮੇਲ ਸਿੰਘ, ਰਾਮ ਸਿੰਘ (38) ਪੁੱਤਰ ਤੇਜਾ ਸਿੰਘ, ਸੰਦੀਪ ਸਿੰਘ (22) ਪੁੱਤਰ ਦਰਸ਼ਨ ਸਿੰਘ, ਬਲਜੀਤ ਸਿੰਘ (35) ਪੁੱਤਰ ਭੂਰਾ ਸਿੰਘ, ਰਣਜੀਤ ਸਿੰਘ (40) ਪੁੱਤਰ ਚਾਨਣ ਸਿੰਘ, ਅਤੇ ਗੁਰਨਾਮ ਸਿੰਘ (40) ਵਜੋਂ ਹੋਈ ਜ਼ਖਮੀਆਂ ’ਚੋਂ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ