ਮਾਪਿਆਂ ਵਿੱਚ ਛਾਈ ਚਿੰਤਾ, ਭਾਰਤ ਸਰਕਾਰ ਜਲਦੀ ਕੱਢਣ ਦੇ ਯਤਨ ਕਰੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਯੁੱਧ ਭਾਰਤੀ ਵਿਦਿਆਰਥੀਆਂ ਲਈ ਵੱਡੀ ਆਫ਼ਤ ਬਣਿਆ ਹੋਇਆ ਹੈ। ਪਟਿਆਲਾ ਜ਼ਿਲ੍ਹੇ ਦੇ ਲਗਭਗ 30 ਵਿਦਿਆਰਥੀ ਅਤੇ ਉੱਥੇ ਕੰਮ ਕਰਨ ਗਏ ਲੋਕ ਫਸੇ ਹੋਏ ਹਨ, ਜਿਨ੍ਹਾਂ ਦੇ ਪਰਿਵਾਰਕ ਮੈਬਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵੱਡੀ ਗਿਣਤੀ ਵਿਦਿਆਰਥੀ ਉੱਥੇ ਬੰਕਰਾਂ ਵਿੱਚ ਲੁਕਛਿਪ ਕੇ ਹੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਰਹੇ ਹਨ। ਵਿਦਿਆਰਥੀਆਂ ਦੇ ਕਈ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਹੁਣ ਉੱਥੇ ਖਾਣ ਪੀਣ ਦੀ ਵੀ ਦਿੱਕਤ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਵੱਧਣ ਲੱਗੀ ਹੈ।
ਹਾਸਲ ਕੀਤੀ ਜਾਣਕਾਰੀ ਮੁਤਾਬਿਕ ਪਟਿਆਲਾ ਜ਼ਿਲ੍ਹੇ ਦੇ ਡੇਢ ਦਰਜ਼ਨ ਦੇ ਕਰੀਬ ਵਿਦਿਆਥੀ ਉੱਥੇ ਆਪਣੀ ਐਮਬੀਬੀਐਸ ਦੀ ਪੜਾਈ ਲਈ ਪੁੱਜੇ ਹੋਏ ਹਨ। ਇਸ ਦੇ ਨਾਲ ਹੀ ਚਾਰ ਵਿਅਕਤੀ ਵਰਕ ਪਰਮਿਟ ਦੇ ਤੌਰ ਤੇ ਗਏ ਹੋਏ ਸਨ ਅਤੇ ਕਈ ਟੁਰਸਿਟ ਦੇ ਤੌਰ ਤੇ ਗਏ ਹੋਏ ਹਨ ਜੋਂ ਕਿ ਇਸ ਯੁੱਧ ਕਾਰਨ ਉੱਥੇ ਫਸੇ ਹੋਏ ਹਨ। ਜਸਪ੍ਰੀਤ ਕੌਰ ਪੁੱਤਰੀ ਬਿੰਦਰਪਾਲ ਸਿੰਘ ਵਾਸੀ ਉਲਾਣਾ ਘਨੌਰ ਜੋਂ ਕਿ ਪਿਛਲੇ ਸਾਲ ਹੀ ਯੂਕਰੇਨ ਪੜ੍ਹਾਈ ਲਈ ਗਈ ਸੀ। ਜਸਪ੍ਰੀਤ ਦੇ ਪਿਤਾ ਬਿੰਦਰਪਾਲ ਨੇ ਦੱਸਿਆ ਕਿ ਨੀਟ ਦਾ ਪੇਪਰ ਕਲੀਅਰ ਕਰਨ ਤੋਂ ਬਾਅਦ ਉਨ੍ਹਾਂ ਦੀ ਪੁੱਤਰੀ ਐਮਬੀਬੀਐਸ ਦੀ ਪੜ੍ਹਾਈ ਲਈ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁੱਤਰੀ ਖਾਰਕੀਵ ਵਿੱਚ ਫਸੀ ਹੋਈ ਹੈ ਅਤੇ ਉੱਥੇ ਯੁੱਧ ਦਾ ਸਭ ਤੋਂ ਵੱਧ ਅਸਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਸਮੇਤ 300 ਬੱਚਿਆਂ ਵੱਲੋਂ ਇੱਕ ਬੰਕਰ ਵਿੱਚ ਪਨਾਹ ਲਈ ਹੋਈ ਹੈ ਅਤੇ ਉੱਥੇ ਧਕਾਮਿਆਂ ਨਾਲ ਸਭ ਕੁਝ ਹਿੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਵੱਲੋਂ ਇੱਥੋਂ ਜਲਦੀ ਕੱਢਣ ਲਈ ਆਖਿਆ ਜਾ ਰਿਹਾ ਹੈ, ਪਰ ਅਸੀਂ ਕੁਝ ਨਹੀਂ ਕਰ ਪਾ ਰਹੇ। ਬਿੰਦਰਪਾਲ ਨੇ ਦੱਸਿਆ ਕਿ ਉੱਥੇ ਸ਼ਾਮ ਨੂੰ ਲਾਈਟ ਬੰਦ ਹੋ ਜਾਂਦੀ ਹੈ ਅਤੇ ਸ਼ਾਮ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਨੈਂਟ ਵੀ ਬੰਦ ਰਹਿੰਦਾ ਹੈ। ਹੁਣ ਤਾ ਉੱਥੇ ਖਾਣ ਪੀਣ ਲਈ ਲਈ ਵੀ ਦਿੱਕਤ ਖੜ੍ਹੀ ਹੋਣ ਲੱਗੀ ਹੈ।
ਇਸ ਤੋਂ ਇਲਾਵਾ ਯੂਕਰੇਨ ਵਿੱਚ ਫਸੇ ਹੋਰਨਾ ਵਿਦਿਆਰਥੀਆਂ ’ਚ ਅਨਮੋਲ ਪੁੱਤਰ ਹਰਮੀਤ ਸਿੰਘ ਵਾਸੀ ਪਟਿਆਲਾ, ਫਤਿਹਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਾਦਸੋਂ ਰੋਡ ਪਟਿਆਲਾ, ਅਸਫਨ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ, ਅਭੀਨੰਦਨ ਕੁਮਾਰ ਪੁੱਤਰ ਕਾਕਾ ਰਾਮ ਵਾਸੀ ਪਟਿਆਲਾ, ਨਵਨੀਤ ਕੌਰ ਪੁੱਤਰੀ ਹਰਭਜਨ ਸਿੰਘ ਵਾਸੀ ਰਾਜਪੁਰਾ, ਤਰਲੋਕ ਰਾਜ ਪੁੱਤਰ ਤਿਲਕ ਰਾਜ ਵਾਸੀ ਰਾਜਪੁਰਾ, ਅਜੈ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਵਾਸੀ ਪਟਿਆਲਾ, ਚੰਦਨ ਪੁੱਤਰ ਗੁਰਵਿੰਦਰ ਸਿੰਘ ਬਾਜਵਾ ਵਾਸੀ ਨਾਭਾ, ਰਵੀਨਾ ਕੌਰ ਪੁੱਤਰੀ ਗੁਰਮੀਤ ਸਿੰਘ ਵਾਸੀ ਰਾਜਪੁਰਾ, ਅਸਵਿਨ ਸੰਧੂ ਪੁੱਤਰ ਸੇਰ ਸਿੰਘ ਸੰਧੂ ਵਾਸੀ ਹੀਰਾ ਬਾਗ ਪਟਿਆਲਾ, ਪਰਿਆਨਾ ਚੌਧਰੀ ਪੁੱਤਰੀ ਨਵੀਨ ਚੌਧਰੀ ਵਾਸੀ ਪਟਿਆਲਾ, ਸੁਭਮਨ ਭੱਟ ਵਾਸੀ ਪਟਿਆਲਾ, ਅਭੀਸ਼੍ਰੀ ਮਲਹੋਤਰਾ ਪੁੱਤਰ ਅਭਿਲਾਸ ਮਲਹੋਤਰਾ ਵਾਸੀ ਪਟਿਆਲਾ, ਜਸਕਰਨ ਸਿੰਘ ਪੁੱਤਰ ਦਿਲਵਰ ਸਿੰਘ ਵਾਸੀ ਫਤਿਹਪੁਰ ਰਾਜਪੁਤਾ, ਸਭਨਦੀਪ ਕੌਰ ਪੁੱਤਰੀ ਜਗਪਾਲ ਸਿੰਘ ਵਾਸੀ ਪਟਿਆਲਾ, ਗੋਰਵ ਗੁੱਪਤਾ ਪੁੱਤਰ ਪ੍ਰੇਮ ਲਾਲ ਗੁੱਪਤਾ ਵਾਸੀ ਮਾਡਲ ਟਾਊਨ ਪਟਿਆਲਾ, ਸਿਮਰਨਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸਰਹਿੰਦੀ ਬਾਜਾਰ ਪਟਿਆਲਾ, ਭਾਰਤੀ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਭਗਵਾਨ ਕਲੌਨੀ ਨਾਭਾ, ਭੱਵਿਆ ਪੁੱਤਰੀ ਸੁਸੀਲ ਕੁਮਾਰ ਵਾਸੀ ਗਾਂਧੀ ਕਲੌਨੀ ਰਾਜਪੁਰਾ, ਉੱਤਕਰਸ ਗਰਗ ਪੁੱਤਰ ਹਿਤੇਸ ਗਰਗ ਵਾਸੀ ਅਫਸਰ ਕਲੋਨੀ ਪਟਿਆਲਾ, ਨਵਤੇਜ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ, ਜਸਵਿੰਦਰ ਕੌਰ ਪਤਨੀ ਨਵਤੇਜ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ, ਅਮਰਿੰਦਰ ਸਿੰਘ ਪੁੱਤਰ ਨਵਤੇਜ ਸਿੰਘ ਸਰਹਿੰਦ ਰੋਡ ਪਟਿਆਲਾ, ਸਤਿਆਲਾ ਪਤਨੀ ਅਮਰਿੰਦਰ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ, ਬਿਕਰਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਭਾਦਸੋਂ ਰੋਡ ਪਟਿਆਲਾ, ਲਵਿਸ ਧੀਮਾਨ ਪੁੱਤਰ ਰਾਜ ਕੁਮਾਰ ਵਾਸੀ ਪੁਰਾਣਾ ਬਿਸਨ ਨਗਰ ਪਟਿਆਲਾ, ਵਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਤਲਵੰਡੀ ਮਲਿਕ, ਜਗਦੀਪ ਸਿੰਘ ਪੁੱਤਰ ਬੁੱਧਾ ਸਿੰਘ ਵਾਸੀ ਪਾਤੜ੍ਹਾਂ ਸ਼ਾਮਲ ਹਨ।
ਮਾਪੇ ਆਪਣੇ ਬੱਚਿਆਂ ਦਾ ਵਧਾ ਰਹੇ ਨੇ ਹੌਸਲਾ
ਇੱਧਰ ਕਈ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਇਸ ਔਖੀ ਘੜ੍ਹੀ ’ਚ ਫੋਨ ਤੇ ਗੱਲਬਾਤ ਦੌਰਾਨ ਹੌਸਲਾ ਵਧਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਮਾਤਮਾਂ ਤੇ ਭਰੋਸਾ ਰੱਖਣ ਲਈ ਕਹਿ ਰਹੇ ਹਨ। ਮਾਪਿਆਂ ਨੇ ਕਿਹਾ ਕਿ ਭਾਰਤ ਸਰਕਾਰ ਉੱਥੇ ਫਸੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਲਈ ਯਤਨ ਕਰੇ ਤਾ ਜੋਂ ਬੱਚਿਆਂ ’ਚ ਨਕਾਰਤਾਮਕ ਖਿਆਲ ਨਾ ਆਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੇਤ ਇੱਥੋਂ ਦੇ ਆਗੂ ਕੇਂਦਰ ਸਰਕਾਰ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਆਪਣੀ ਡਿਊਟੀ ਨਿਭਾਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ