ਖਿਡਾਰੀਆਂ ਦਾ ਅਬੋਹਰ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ | Sports News
Sports News: ਅਬੋਹਰ, (ਮੇਵਾ ਸਿੰਘ)। ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਕਰਵਾਈਆਂ ਗਈਆਂ ਕੌਮੀ ਪੱਧਰ ਦੀਆਂ ਕੁਰਾਸ਼ ਸਕੂਲ ਨੈਸ਼ਨਲ ਖੇਡਾਂ ਵਿੱਚ ਅਬੋਹਰ ਦੇ ਦੋ ਸਕੂਲੀ ਵਿਦਿਆਰਥੀਆਂ ਨੇ ਸੋਨੇ ਅਤੇ ਕਾਂਸੀ ਦੇ ਮਾਡਲ ਜਿੱਤ ਕੇ ਪੰਜਾਬ ਦੇ ਸ਼ਹਿਰ ਅਬੋਹਰ ਦਾ ਨਾਂਅ ਰੌਸ਼ਨ ਕੀਤਾ, ਇਨ੍ਹਾਂ ਵਿਦਿਆਰਥੀਆਂ ਦੇ ਅਬੋਹਰ ਪਹੁੰਚਣ ’ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕਰਨ ਤੋਂ ਬਾਅਦ ਸਨਮਾਨਿਤ ਵੀ ਕੀਤਾ ਗਿਆ।
ਇਹ ਮੁਕਾਬਲਾ 2 ਜਨਵਰੀ ਤੋਂ 6 ਜਨਵਰੀ ਤੱਕ ਹੋਇਆ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਰਾਸ਼ ਕੋਚ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਦੇ 10ਵੀਂ ਜਮਾਤ ਦੇ ਵਿਦਿਆਰਥੀ ਵੀਰ ਕੁਮਾਰ ਪੁੱਤਰ ਵਿਜੇ ਕੁਮਾਰ ਅਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਦੀਪਿਕਾ ਰਾਣੀ ਪੁੱਤਰੀ ਮਦਨ ਲਾਲ ਨੇ ਅੰਡਰ 17 ਆਰੀਆ ਵਰਗ ਵਿੱਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Farmers Protest: ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ’ਤੇ ਲੱਗੀ ਪਾਬੰਦੀ
ਵੀਰ ਕੁਮਾਰ ਨੇ 40 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਸੋਨ ਤਗਮਾ ਅਤੇ ਦੀਪਿਕਾ ਨੇ 48 ਕਿਲੋ ਭਾਰ ਵਰਗ ਵਿੱਚ ਭਾਗ ਲੈਂਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ। ਅੱਜ ਜਦੋਂ ਇਹ ਦੋਵੇਂ ਰੇਲ ਗੱਡੀ ਰਾਹੀਂ ਅਬੋਹਰ ਪੁੱਜੇ ਤਾਂ ਜ਼ਿਲ੍ਹਾ ਕੁਰਾਸ਼ ਦੇ ਅਧਿਕਾਰੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੇਵਾਮੁਕਤ ਸਾਈ ਜੂਡੋ ਕੋਚ ਰਜਿੰਦਰ ਕੁਮਾਰ ਬਿਸ਼ਨੋਈ, ਸਮਾਜ ਸੇਵਕ ਸੁਧੀਰ ਕੁਮਾਰ ਸੋਨੀ, ਪੰਜਾਬ ਜੂਡੋ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਕੁਲਦੀਪ ਸੋਨੀ, ਇਫਕੋ ਦੇ ਸਾਬਕਾ ਇੰਚਾਰਜ ਜਗਦੀਸ਼ ਖੋਦ, ਪ੍ਰਵੀਨ ਕੁਮਾਰ, ਅਨਿਲ ਸਿਆਗ, ਪ੍ਰਿੰਸ ਕੁਮਾਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼. ਸਚਦੇਵਾ, ਸ਼ਿਵਾਲਿਕ ਸਕੂਲ ਦੇ ਮੈਨੇਜਰ ਸ੍ਰੀ ਭਗਵਾਨ ਮਹਾਰ, ਡਾ: ਰਵਿੰਦਰ ਢਾਕਾ, ਤਮੰਨਾ ਰਾਣੀ, ਮਦਨ ਲਾਲ, ਮਾ. ਦਇਆ ਰਾਮ ਅਤੇ ਹੋਰ ਪਤਵੰਤੇ ਹਾਜ਼ਰ ਸਨ।