Crime News: ਅੰਨ੍ਹੇ ਕਤਲ ਦੀ ਗੁੱਥੀ ਅਬੋਹਰ ਪੁਲਿਸ ਨੇ ਸਿਰਫ 6 ਘੰਟਿਆਂ ’ਚ ਸੁਲਝਾਈ

Crime News
Crime News: ਅੰਨ੍ਹੇ ਕਤਲ ਦੀ ਗੁੱਥੀ ਅਬੋਹਰ ਪੁਲਿਸ ਨੇ ਸਿਰਫ 6 ਘੰਟਿਆਂ ’ਚ ਸੁਲਝਾਈ

ਕਤਲ ’ਚ ਲੋਂੜੀਂਦੇ 4 ਮੁਲਜਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ : ਐਸਐਸਪੀ | Crime News

ਅਬੋਹਰ (ਮੇਵਾ ਸਿੰਘ)। Crime News: ਬੀਤੀ ਦੇਰ ਰਾਤ ਅਬੋਹਰ ਦੇ ਜੇਪੀ ਪਾਰਕ ਵਿੱਚ ਬੈਠੇ 2 ਨੋਜਵਾਨਾਂ ਵਿੱਚੋਂ ਇੱਕ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਅਤੇ ਦੂਸਰੇ ਨੂੰ ਵੀ ਅੱਧਮਰਿਆ ਕਰਕੇ ਸੁੱਟਣ ਦੀ ਗੁੱਥੀ ਨੂੰ ਅਬੋਹਰ ਪੁਲਿਸ ਨੇ ਵੱਖ-ਵੱਖ ਟੀਮਾਂ ਦੇ ਸਾਂਝੇ ਯਤਨਾਂ ਸਦਕਾ ਸਿਰਫ 6 ਘੰਟਿਆਂ ਵਿੱਚ ਸੁਲਝਾਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਫਾਜਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਅਬੋਹਰ ਪੁਲਿਸ ਦੀ ਟੀਮ ਨੇ ਵੱਖ-ਵੱਖ ਸਾਧਨਾਂ ਰਾਹੀਂ ਘਟਨਾ ਨੂੰ ਅੰਜਾਮ ਦੇਣ ਵਾਲੇ 4 ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਦੀ ਗ੍ਰਿਫਤਾਰੀ ਲਈ ਉਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Body Donation: ਮਰਨ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾ ਜਾਂਦੇ ਹਨ ਡੇਰਾ ਸ਼ਰਧਾਲੂ

ਪੁਲਿਸ ਅਨੁਸਾਰ ਹੱਤਿਆ ਦਾ ਕਾਰਨ ਨੌਜਵਾਨਾਂ ਦੀ ਆਪਸੀ ਰੰਜਿਸ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਅਬੋਹਰ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵੀ ਖੰਨਾ ਦੀ ਦੁਰਗਾ ਨਗਰੀ ਗਲੀ ਨੰ: 2 ਨਿਵਾਸੀ ਰਾਹੁਲ ਉਰਫਾ ਬੋਨਾ ਪੁੱਤਰ ਜੀਤਾ ਸਿੰਘ, ਰੋਹਿਤ ਪੂੁੱਤਰ ਅਸ਼ੋਕ ਕੁਮਾਰ ਨਿਵਾਸੀ ਨਵੀਂ ਅਬਾਦੀ ਗਲੀ ਨੰ: 18, ਅਮਨ ਪੁੱਤਰ ਹੰਸਰਾਜ ਨਿਵਾਸੀ ਆਰੀਆ ਨਗਰ ਅਤੇ ਮਨੀ ਉਰਫ ਗੁਗਾ ਪੁੱਤਰ ਰਾਜੂ ਨਿਵਾਸੀ ਨਵੀਂ ਅਬਾਦੀ ਨਾਲ ਪੁਰਾਣੀ ਰੰਜਿਸ ਸੀ। ਬੀਤੀ ਰਾਤ ਰਵੀ ਤੇ ਉਸ ਦਾ ਦੋਸਤ ਵਿਕਰਮ ਜੇਪੀ ਪਾਰਕ ਵਿੱਚ ਬੈਠਕੇ ਸਰਾਬ ਪੀ ਰਹੇ ਸਨ। Crime News

ਜਿਸ ਦਾ ਪਤਾ ਚੱਲਦੇ ਹੀ ਰਵੀ ਨਾਲ ਰੰਜਿਸ ਰੱਖਣ ਵਾਲੇ ਉਕਤ ਚਾਰੇ ਜਣੇ ਰਾਤੀ ਕਰੀਬ 10-30 ਵਜੇ ਤੇਜਧਾਰ ਹਥਿਆਰਾਂ ਨਾਲ ਪਾਰਕ ਵਿੱਚ ਪਹੁੰਚੇ ਅਤੇ ਰਵੀ ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਉਸਦਾ ਦੋਸਤ ਵਿਕਰਮ ਭੱਜਣ ਲੱਗਿਆ ਤਾਂ ਹਮਲਾਵਰਾਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਤੇ ਉਸ ਤੇ ਵੀ ਕਈ ਵਾਰ ਕਰਕੇ ਅੱਧਮਰੀ ਹਾਲਤ ਵਿੱਚ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਨੰ: 2 ਦੀ ਪੁਲਿਸ ਨੇ ਉਕਤ ਚਾਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਜ਼ਿਲ੍ਹਾ ਫਾਜਿਲਕਾ ਨੇ ਕਿਹਾ ਕਿ ਚਾਰਾਂ ਮੁਲਜਮਾਂ ਨੁੰ ਜਲਦੀ ਕਾਬੂ ਕਰ ਲਿਆ ਜਾਵੇਗਾ। Crime News