Abhishek Sharma: ਟੀ20 ਰੈਂਕਿੰਗ ’ਚ ਅਭਿਸ਼ੇਕ ਸ਼ਰਮਾ ਦਾ ਵਿਸ਼ਵ ਰਿਕਾਰਡ

Abhishek Sharma
Abhishek Sharma: ਟੀ20 ਰੈਂਕਿੰਗ ’ਚ ਅਭਿਸ਼ੇਕ ਸ਼ਰਮਾ ਦਾ ਵਿਸ਼ਵ ਰਿਕਾਰਡ

ਗੇਂਦਬਾਜ਼ੀ ’ਚ ਵਰੁਣ ਚੱਕਰਵਰਤੀ ਨੰਬਰ-1 ਗੇਂਦਬਾਜ਼

  • 14 ਸਾਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਬੱਲੇਬਾਜ਼

ਸਪੋਰਟਸ ਡੈਸਕ। Abhishek Sharma: ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀ-20 ਬੱਲੇਬਾਜ਼ੀ ਰੈਂਕਿੰਗ ’ਚ ਵਿਸ਼ਵ ਰਿਕਾਰਡ ਬਣਾਇਆ ਹੈ। ਉਹ ਟੀ-20 ਰੈਂਕਿੰਗ ਦੇ 14 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਧ ਰੇਟਿੰਗ ਅੰਕਾਂ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਇੰਗਲੈਂਡ ਦੇ ਡੇਵਿਡ ਮਲਾਨ ਦਾ ਪੰਜ ਸਾਲਾਂ ਦਾ ਰਿਕਾਰਡ ਤੋੜਿਆ। ਆਈਸੀਸੀ ਨੇ 2011 ’ਚ ਟੀ-20 ਰੈਂਕਿੰਗ ਪੇਸ਼ ਕੀਤੀ ਸੀ। ਏਸ਼ੀਆ ਕੱਪ ’ਚ ਸ਼੍ਰੀਲੰਕਾ ਵਿਰੁੱਧ ਮੈਚ ਤੋਂ ਬਾਅਦ, ਅਭਿਸ਼ੇਕ 931 ਰੇਟਿੰਗ ਅੰਕਾਂ ’ਤੇ ਪਹੁੰਚ ਗਏ ਹਨ।

ਇਹ ਖਬਰ ਵੀ ਪੜ੍ਹੋ : Gold-Silver Price Today: ਨਵੇਂ ਮਹੀਨੇ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵੀ ਹੋਈਆਂ ਅਪਡੇਟ

ਇਹ ਟੀ-20 ਕ੍ਰਿਕੇਟ ’ਚ ਕਿਸੇ ਵੀ ਬੱਲੇਬਾਜ਼ ਵੱਲੋਂ ਹਾਸਲ ਕੀਤੇ ਗਏ ਸਭ ਤੋਂ ਵੱਧ ਰੇਟਿੰਗ ਅੰਕ ਹਨ। ਪਿਛਲਾ ਰਿਕਾਰਡ ਮਲਾਨ ਦੇ ਕੋਲ ਸੀ। ਮਲਾਨ ਨੇ 2020 ’ਚ 919 ਅੰਕ ਪ੍ਰਾਪਤ ਕੀਤੇ ਸਨ। ਅਭਿਸ਼ੇਕ ਪਾਕਿਸਤਾਨ ਵਿਰੁੱਧ ਆਖਰੀ ਮੈਚ ’ਚ ਸਿਰਫ 6 ਦੌੜਾਂ ਹੀ ਬਣਾ ਸਕੇ ਸਨ, ਇਸ ਤਰ੍ਹਾ ਉਨ੍ਹਾਂ ਨੇ 5 ਅੰਕ ਗੁਆ ਦਿੱਤੇ ਹਨ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਵਿੱਚ, ਉਹ 926 ਅੰਕਾਂ ਨਾਲ ਪਹਿਲੇ ਸਥਾਨ ’ਤੇ ਬਣੇ ਹੋਏ ਹਨ। Abhishek Sharma

ਤੀਜੇ ਨੰਬਰ ’ਤੇ ਤਿਲਕ ਵਰਮਾ, ਟਾਪ-10 ’ਚ ਤਿੰਨ ਭਾਰਤੀ | Abhishek Sharma

ਇਸ ਸਮੇਂ ਤਿੰਨ ਭਾਰਤੀ ਟਾਪ-10 ਟੀ-20 ਬੱਲੇਬਾਜ਼ਾਂ ’ਚ ਸ਼ਾਮਲ ਹਨ। ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਫਾਈਨਲ ’ਚ ਅਜੇਤੂ 69 ਦੌੜਾਂ ਬਣਾਉਣ ਵਾਲੇ ਤਿਲਕ ਵਰਮਾ 819 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ ’ਤੇ ਹਨ। ਕਪਤਾਨ ਸੂਰਿਆਕੁਮਾਰ ਯਾਦਵ (698 ਅੰਕ) ਅੱਠਵੇਂ ਸਥਾਨ ’ਤੇ ਹਨ। ਇੰਗਲੈਂਡ ਦਾ ਫਿਲ ਸਾਲਟ ਦੂਜੇ ਸਥਾਨ ’ਤੇ ਹੈ, ਤੇ ਜੋਸ ਬਟਲਰ ਚੌਥੇ ਸਥਾਨ ’ਤੇ ਹੈ। ਏਸ਼ੀਆ ਕੱਪ ’ਚ ਭਾਰਤ ਵਿਰੁੱਧ ਸੈਂਕੜਾ ਲ੍ਰਾਉਣ ਵਾਲਾ ਸ਼੍ਰੀਲੰਕਾ ਦਾ ਪਥੁਮ ਨਿਸ਼ਾਂਕਾ ਪੰਜਵੇਂ ਸਥਾਨ ’ਤੇ ਹੈ।

ਗੇਂਦਬਾਜ਼ੀ ਰੈਂਕਿੰਗ ’ਚ ਨੰਬਰ 1 ਗੇਂਦਬਾਜ਼ ਵਰੁਣ ਚੱਕਰਵਰਤੀ

ਭਾਰਤ ਦਾ ਵਰੁਣ ਚੱਕਰਵਰਤੀ 803 ਅੰਕਾਂ ਨਾਲ ਟੀ-20 ਗੇਂਦਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਹੈ। ਵਰੁਣ ਚੋਟੀ ਦੇ 10 ਵਿੱਚ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਕੁਲਦੀਪ ਯਾਦਵ 12ਵੇਂ ਸਥਾਨ ’ਤੇ ਹੈ, ਤੇ ਅਕਸ਼ਰ ਪਟੇਲ 13ਵੇਂ ਸਥਾਨ ’ਤੇ ਹੈ। ਜਸਪ੍ਰੀਤ ਬੁਮਰਾਹ 29ਵੇਂ ਸਥਾਨ ’ਤੇ ਹੈ। ਰਵੀ ਬਿਸ਼ਨੋਈ (16ਵੇਂ) ਤੇ ਅਰਸ਼ਦੀਪ ਸਿੰਘ (23ਵੇਂ) ਬੁਮਰਾਹ ਤੋਂ ਉੱਪਰ ਹਨ। ਨਿਊਜ਼ੀਲੈਂਡ ਦਾ ਜੈਕਬ ਡਫੀ ਦੂਜੇ ਸਥਾਨ ’ਤੇ ਹੈ, ਤੇ ਅਸਟਰੇਲੀਆ ਦਾ ਐਡਮ ਜ਼ਾਂਪਾ ਤੀਜੇ ਸਥਾਨ ’ਤੇ ਹੈ।

ਸੈਮ ਨੇ ਹਾਰਦਿਕ ਪੰਡਯਾ ਨੂੰ ਪਛਾੜ ਕੇ ਨੰਬਰ-1 ਆਲਰਾਊਂਡਰ ਦੀ ਜਗ੍ਹਾ ਕੀਤੀ ਪੱਕੀ

ਪਾਕਿਸਤਾਨ ਦੇ ਸੈਮ ਅਯੂਬ ਨੇ ਭਾਰਤੀ ਸਟਾਰ ਹਾਰਦਿਕ ਪੰਡਯਾ ਨੂੰ ਪਛਾੜ ਕੇ ਟੀ-20 ਕ੍ਰਿਕਟ ’ਚ ਨੰਬਰ-1 ਆਲਰਾਊਂਡਰ ਬਣ ਗਿਆ ਹੈ। ਸੈਮ ਦੇ 241 ਰੇਟਿੰਗ ਅੰਕ ਹਨ, ਜਦੋਂ ਕਿ ਹਾਰਦਿਕ ਦੇ 233 ਅੰਕ ਹਨ। ਅਫਗਾਨਿਸਤਾਨ ਦੇ ਮੁਹੰਮਦ ਨਬੀ ਤੀਜੇ ਸਥਾਨ ’ਤੇ ਹਨ, ਤੇ ਨੇਪਾਲ ਦੇ ਦੀਪੇਂਦਰ ਸਿੰਘ ਚੌਥੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਪੰਜਵੇਂ ਸਥਾਨ ’ਤੇ ਹਨ।

ਭਾਰਤ ਪਹਿਲਾਂ ਹੀ ਟੀਮ ਰੈਂਕਿੰਗ ’ਚ ਨੰਬਰ-1 ’ਤੇ | Abhishek Sharma

ਭਾਰਤ ਪਹਿਲਾਂ ਹੀ ਟੀ-20 ਟੀਮ ਰੈਂਕਿੰਗ ’ਚ ਨੰਬਰ-1 ’ਤੇ ਹੈ। ਟੀਮ ਇੰਡੀਆ ਦੇ 272 ਅੰਕ ਹਨ। ਅਸਟਰੇਲੀਆ (266 ਅੰਕ) ਦੂਜੇ ਸਥਾਨ ’ਤੇ ਹੈ, ਤੇ ਇੰਗਲੈਂਡ (257 ਅੰਕ) ਤੀਜੇ ਸਥਾਨ ’ਤੇ ਹੈ। ਪਾਕਿਸਤਾਨ 233 ਅੰਕਾਂ ਨਾਲ ਸੱਤਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਚੌਥੇ ਸਥਾਨ ’ਤੇ ਹੈ, ਦੱਖਣੀ ਅਫਰੀਕਾ ਪੰਜਵੇਂ ਸਥਾਨ ’ਤੇ ਹੈ, ਤੇ ਵੈਸਟਇੰਡੀਜ਼ ਛੇਵੇਂ ਸਥਾਨ ’ਤੇ ਹੈ।