IND vs ENG: ਅਭਿਸ਼ੇਕ ਦੇ ਟੀ20 ਪਾਰੀ ’ਚ ਰਿਕਾਰਡ 13 ਛੱਕੇ, ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ, ਇੰਗਲੈਂਡ ਦੀ ਟੀ20 ’ਚ ਸਭ ਤੋਂ ਵੱਡੀ ਹਾਰ, ਰਿਕਾਰਡ…

IND vs ENG
IND vs ENG: ਅਭਿਸ਼ੇਕ ਦੇ ਟੀ20 ਪਾਰੀ ’ਚ ਰਿਕਾਰਡ 13 ਛੱਕੇ, ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ, ਇੰਗਲੈਂਡ ਦੀ ਟੀ20 ’ਚ ਸਭ ਤੋਂ ਵੱਡੀ ਹਾਰ, ਰਿਕਾਰਡ...

ਪੰਜਵੇਂ ਟੀ20 ’ਚ 150 ਦੌੜਾਂ ਨਾਲ ਹਰਾਇਆ ਭਾਰਤ ਨੇ ਇੰਗਲੈਂਡ ਨੂੰ

  • ਅਭਿਸ਼ੇਕ ਦਾ ਤੂਫਾਨੀ ਸੈਂਕੜਾ, 54 ਗੇਂਦਾਂ ’ਚ 135 ਦੌੜਾਂ ਦੀ ਖੇਡੀ ਪਾਰੀ

IND vs ENG: ਸਪੋਰਟਸ ਡੈਸਕ। ਅਭਿਸ਼ੇਕ ਸ਼ਰਮਾ ਦੀ 135 ਦੌੜਾਂ ਦੀ ਰਿਕਾਰਡ ਪਾਰੀ ਨੇ ਭਾਰਤ ਨੂੰ ਪੰਜਵੇਂ ਟੀ-20 ’ਚ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਉਣ ’ਚ ਮਦਦ ਕੀਤੀ। 248 ਦੌੜਾਂ ਦਾ ਪਿੱਛਾ ਕਰ ਰਹੀ ਇੰਗਲੈਂਡ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਕ ਨਹੀਂ ਸਕੀ ਤੇ 10.3 ਓਵਰਾਂ ’ਚ 97 ਦੌੜਾਂ ’ਤੇ ਆਲ ਆਊਟ ਹੋ ਗਈ। ਐਤਵਾਰ ਨੂੰ ਰਿਕਾਰਡ ਦਾ ਨਾਂਅ ਅਭਿਸ਼ੇਕ ਸ਼ਰਮਾ ਦੇ ਨਾਂਅ ਰਿਹਾ। ਅਭਿਸ਼ੇਕ ਭਾਰਤ ਲਈ ਇੱਕ ਟੀ-20ਆਈ ਪਾਰੀ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ। ਉਹ ਭਾਰਤ ਲਈ ਇੱਕ ਪਾਰੀ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਾ ਖਿਡਾਰੀ ਵੀ ਬਣ ਗਿਆ। ਅਭਿਸ਼ੇਕ ਭਾਰਤ ਲਈ ਅਰਧ ਸੈਂਕੜਾ ਤੇ ਸੈਂਕੜਾ ਬਣਾਉਣ ਵਾਲਾ ਦੂਜਾ ਸਭ ਤੋਂ ਤੇਜ਼ ਬੱਲੇਬਾਜ਼ ਹੈ। 150 ਦੌੜਾਂ ਦੀ ਹਾਰ ਇੰਗਲੈਂਡ ਦੀ ਟੀ-20 ਵਿੱਚ ਸਭ ਤੋਂ ਵੱਡੀ ਹਾਰ ਹੈ।

ਇਹ ਖਬਰ ਵੀ ਪੜ੍ਹੋ : Haryana Holidays News: ਬੁੱਧਵਾਰ ਨੂੰ ਹਰਿਆਣਾ ’ਚ ਰਹੇਗੀ ਛੁੱਟੀ, ਜਾਣੋ ਸੈਣੀ ਸਰਕਾਰ ਨੇ ਕਿਉਂ ਲਿਆ ਫੈਸਲਾ

ਮੈਚ ਦੇ ਮੁੱਖ ਤੱਥ | IND vs ENG

  • ਅਭਿਸ਼ੇਕ ਮੈਚ ਦੇ 10.1 ਓਵਰਾਂ ’ਚ ਸੈਂਕੜਾ ਲਾਉਣ ਵਾਲਾ ਪਹਿਲਾ ਅੰਤਰਰਾਸ਼ਟਰੀ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ, 2023 ’ਚ, ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ ਨੇ ਵੈਸਟਇੰਡੀਜ਼ ਵਿਰੁੱਧ 10.2 ਓਵਰਾਂ ’ਚ ਸੈਂਕੜਾ ਲਗਾਇਆ ਸੀ।
  • ਟੀ-20 ਸੀਰੀਜ਼ ’ਚ, ਸੂਰਿਆਕੁਮਾਰ ਯਾਦਵ 5.60 ਦੀ ਔਸਤ ਨਾਲ ਸਿਰਫ਼ 28 ਦੌੜਾਂ ਹੀ ਬਣਾ ਸਕੇ। ਇਹ ਕਿਸੇ ਵੀ ਭਾਰਤੀ ਕਪਤਾਨ ਦਾ ਟੀ-20 ਅੰਤਰਰਾਸ਼ਟਰੀ ਲੜੀ ’ਚ ਸਭ ਤੋਂ ਘੱਟ ਔਸਤ ਹੈ।
  • ਅਭਿਸ਼ੇਕ ਭਾਰਤ ਲਈ 250 ਦੇ ਸਟ੍ਰਾਈਕ ਰੇਟ ਨਾਲ ਸੈਂਕੜਾ ਲਗਾਉਣ ਵਾਲਾ ਤੀਜਾ ਖਿਡਾਰੀ ਹੈ। ਰੋਹਿਤ ਸ਼ਰਮਾ ਨੇ 2017 ’ਚ ਸ਼੍ਰੀਲੰਕਾ ਵਿਰੁੱਧ ਤੇ ਤਿਲਕ ਵਰਮਾ ਨੇ 2024 ’ਚ ਦੱਖਣੀ ਅਫਰੀਕਾ ਵਿਰੁੱਧ 250 ਤੋਂ ਜ਼ਿਆਦਾ ਦੇ ਸਟਰਾਈਕ ਰੇਟ ਨਾਲ ਸੈਂਕੜੇ ਜੜੇ ਸਨ।
  • ਇਸ ਲੜੀ ’ਚ, ਜੋਫਰਾ ਆਰਚਰ ਦੇ ਖਿਲਾਫ 14 ਛੱਕੇ ਮਾਰੇ ਗਏ, ਜੋ ਕਿ ਇੱਕ ਲੜੀ ’ਚ ਕਿਸੇ ਗੇਂਦਬਾਜ਼ ਖਿਲਾਫ ਲਾਏ ਗਏ ਛੱਕਿਆਂ ਦੀ ਦੂਜੀ ਸਭ ਤੋਂ ਵੱਧ ਗਿਣਤੀ ਹੈ। 2021 ’ਚ, ਦੱਖਣੀ ਅਫਰੀਕਾ ਦੇ ਲੁੰਗੀ ਨਗਿਦੀ ਨੇ ਵੈਸਟਇੰਡੀਜ਼ ਵਿਰੁੱਧ 16 ਛੱਕੇ ਮਾਰੇ ਸਨ।

ਇੰਗਲੈਂਡ ਦੀ ਟੀ-20 ’ਚ ਸਭ ਤੋਂ ਵੱਡੀ ਹਾਰ | IND vs ENG

ਇੰਗਲੈਂਡ ਨੂੰ ਦੌੜਾਂ ਦੇ ਮਾਮਲੇ ਵਿੱਚ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇੰਗਲੈਂਡ ਨੂੰ 150 ਦੌੜਾਂ ਨਾਲ ਹਰਾਇਆ। ਇਹ ਭਾਰਤ ਦੀ ਟੀ-20 ’ਚ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ, ਟੀਮ ਨੇ 2023 ’ਚ ਅਹਿਮਦਾਬਾਦ ਦੇ ਮੈਦਾਨ ’ਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਸੀ।

ਸੰਜੂ ਮੈਚ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਨ ਵਾਲੇ ਤੀਜੇ ਭਾਰਤੀ | IND vs ENG

ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਟੀ-20ਆਈ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਨ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਉਸਨੇ ਅੱਜ ਜੋਫਰਾ ਆਰਚਰ ਦੀ ਪਹਿਲੀ ਗੇਂਦ ’ਤੇ ਛੱਕਾ ਮਾਰਿਆ। ਉਨ੍ਹਾਂ ਤੋਂ ਪਹਿਲਾਂ ਯਸ਼ਸਵੀ ਜਾਇਸਵਾਲ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ ਸੀ, ਜਦਕਿ ਭਾਰਤ ਦੇ ਸਾਬਕਾ ਟੀ20 ਕਪਤਾਨ ਤੇ ਹਿਟਮੈਨ ਸ਼ਰਮਾ ਨੇ ਸ੍ਰੀਲੰਕਾ ਦੇ ਆਦਿਲ ਰਾਸ਼ਿਦ ਦੀ ਪਹਿਲੀ ਗੇਂਦ ’ਤੇ ਛੱਕਾ ਜੜਿਆ ਸੀ।

ਭਾਰਤ ਨੇ ਆਪਣਾ ਸਭ ਤੋਂ ਵੱਡਾ ਪਾਵਰਪਲੇ ਸਕੋਰ ਬਣਾਇਆ

ਭਾਰਤ ਨੇ ਐਤਵਾਰ ਨੂੰ ਇੰਗਲੈਂਡ ਵਿਰੁੱਧ ਟੀ-20 ’ਚ ਆਪਣਾ ਸਭ ਤੋਂ ਵੱਡਾ ਪਾਵਰਪਲੇ ਸਕੋਰ ਦਰਜ ਕੀਤਾ। ਟੀਮ ਨੇ ਪਹਿਲੇ 6 ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ ’ਤੇ 95 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2024 ’ਚ, ਟੀਮ ਨੇ ਬੰਗਲਾਦੇਸ਼ ਵਿਰੁੱਧ 82/1 ਦਾ ਸਕੋਰ ਬਣਾਇਆ ਸੀ। IND vs ENG

ਅਭਿਸ਼ੇਕ ਨੇ ਭਾਰਤ ਵੱਲੋਂ ਦੂਜਾ ਸਭ ਤੋਂ ਤੇਜ਼ ਸੈਂਕੜਾ ਜੜਿਆ | IND vs ENG

ਅਭਿਸ਼ੇਕ ਸ਼ਰਮਾ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ 37 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ। ਉਹ ਭਾਰਤ ਲਈ ਟੀ-20 ਅੰਤਰਰਾਸ਼ਟਰੀ ’ਚ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਤੋਂ ਅੱਗੇ ਸਿਰਫ਼ ਰੋਹਿਤ ਸ਼ਰਮਾ ਹਨ, ਜਿਨ੍ਹਾਂ ਨੇ 2017 ’ਚ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਸ਼੍ਰੀਲੰਕਾ ਵਿਰੁੱਧ 35 ਗੇਂਦਾਂ ’ਚ ਸੈਂਕੜਾ ਲਗਾਇਆ ਸੀ।

ਪਾਵਰਪਲੇ ’ਚ ਭਾਰਤ ਲਈ ਅਭਿਸ਼ੇਕ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ

ਅਭਿਸ਼ੇਕ ਸ਼ਰਮਾ ਟੀ-20 ਪਾਰੀ ਦੇ ਪਾਵਰਪਲੇ ’ਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਬਣੇ। ਉਸਨੇ ਇੰਗਲੈਂਡ ਵਿਰੁੱਧ ਇੱਕ ਅਰਧ ਸੈਂਕੜਾ ਸਮੇਤ 58 ਦੌੜਾਂ ਬਣਾਈਆਂ। ਅਭਿਸ਼ੇਕ ਨੇ 54 ਗੇਂਦਾਂ ’ਤੇ 13 ਛੱਕਿਆਂ ਦੀ ਮਦਦ ਨਾਲ 135 ਦੌੜਾਂ ਦੀ ਪਾਰੀ ਖੇਡੀ। ਯਸ਼ਸਵੀ ਜਾਇਸਵਾਲ ਨੇ 2023 ’ਚ ਅਸਟਰੇਲੀਆ ਖਿਲਾਫ ਪਾਵਰਪਲੇ ’ਚ 53 ਦੌੜਾਂ ਬਣਾਈਆਂ ਸਨ।

ਅਭਿਸ਼ੇਕ ਨੇ ਪਾਰੀ ’ਚ ਜੜੇ 13 ਛੱਕੇ | IND vs ENG

ਅਭਿਸ਼ੇਕ ਭਾਰਤ ਲਈ ਇੱਕ ਟੀ-20 ਪਾਰੀ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਖਿਡਾਰੀ ਬਣ ਗਿਆ ਹੈ। ਉਨ੍ਹਾਂ ਆਪਣੀ ਪਾਰੀ ’ਚ 13 ਛੱਕੇ ਮਾਰੇ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਰੋਹਿਤ ਸ਼ਰਮਾ ਦੇ ਨਾਂਅ ਸੀ। ਉਨ੍ਹਾਂ 2017 ’ਚ ਸ਼੍ਰੀਲੰਕਾ ਖਿਲਾਫ 35 ਗੇਂਦਾਂ ’ਚ ਸੈਂਕੜਾ ਲਗਾਉਂਦੇ ਹੋਏ 10 ਛੱਕੇ ਲਗਾਏ ਸਨ।

LEAVE A REPLY

Please enter your comment!
Please enter your name here