ਅਭਿਨੰਦਨ ਵਰਥਮਾਨ ਨੂੰ ਵੀਰ ਚੱਕਰ ਨਾਲ ਕੀਤਾ ਸੀ ਸਨਮਾਨਿਤ | MiG-21
- ਅਭਿਨੰਦਨ ਨੇ ਛੇ ਮਹੀਨਿਆਂ ਬਾਅਦ ਭਰੀ ਜੰਗੀ ਜਹਾਜ਼ ਦੀ ਉੱਡਾਣ
- 27 ਫਰਵਰੀ ਨੂੰ ਅਭਿਨੰਦਨ ਨੇ ਪਾਕਿ ਜਹਾਜ਼ ਮਿੱਗ-21 ਨੂੰ ਮਾਰਿਆ ਸੁੱਟਿਆ ਸੀ
ਪਠਾਨਕੋਟ (ਸੱਚ ਕਹੂੰ ਨਿਊਜ਼)। ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਅੱਜ ਕਾਕਪਿਟ ’ਚ ਪਰਤੇ ਤੇ ਉਨ੍ਹਾਂ ਭਾਰਤੀ ਹਵਾਈ ਫੌਜ ਮੁਖੀ ਬੀ. ਐਸ. ਧਨੋਆ ਨਾਲ ਜੰਗੀ ਜਹਾਜ਼ ਮਿੱਗ-21 ’ਚ ਉੱਡਾਣ ਭਰੀ ਫਰਵਰੀ ’ਚ ਜੰਮੂ-ਕਸ਼ਮੀਰ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫ਼ਲੇ ’ਤੇ ਆਤਮਘਾਤੀ ਅੱਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ ਸਥਿੱਤ ਅੱਤਵਾਦੀ ਅੱਡਿਆਂ ’ਤੇ 27 ਫਰਵਰੀ ਨੂੰ ਹਵਾਈ ਫੌਜ ਨੇ ਕਾਰਵਾਈ ਕੀਤੀ ਸੀ ਭਾਰਤ ਦੀ ਇਸ ਕਾਰਵਾਈ ’ਤੇ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਸੀ ਅਭਿਨੰਦਨ ਨੇ ਪਾਕਿਸਤਾਨ ਦੇ ਐਫ-16 ਜੰਗੀ ਜਹਾਜ਼ ਨੂੰ ਡੇਗਿਆ ਸੀ ਪਰ ਉਨ੍ਹਾਂ ਦਾ ਜਹਾਜ਼ ਵੀ ਹਾਦਸਾਗ੍ਰਸਤ ਹੋ ਗਿਆ ਸੀ ਤੇ ਉਹ ਪਾਕਿਸਤਾਨ ਹੱਦ ’ਚ ਪਹੁੰਚ ਗਏ ਸਨ ਉਨ੍ਹਾਂ ਨੂੰ ਪਾਕਿਸਤਾਨ ’ਚ ਹਿਰਾਸਤ ’ਚ ਲੈ ਲਿਆ ਗਿਆ ਸੀ ਭਾਰਤ ਵੱਲੋਂ ਚਾਰੇ ਪਾਸੇ ਦਬਾਅ ਤੋਂ ਬਾਅਦ ਅਭਿਨੰਦਨ ਨੂੰ ਪਾਕਿਸਤਾਨ ਨੂੰ ਛੇਤੀ ਹੀ ਰਿਹਾਅ ਕਰਨਾ ਪਿਆ ਸੀ। (MiG-21)
ਦੇਸ਼ ਪਰਤਣ ਤੋਂ ਬਾਅਦ ਵਿੰਗ ਕਮਾਂਡਰ ਪਿਛਲੇ ਕਈ ਮਹੀਨਿਆਂ ਤੋਂ ਮਿੱਗ ਨਹੀਂ ਉਡਾ ਰਹੇ ਸਨ ਤੇ ਸੋਮਵਾਰ ਨੂੰ ਹਵਾਈ ਫੌਜ ਮੁਖੀ ਧਨੋਆ ਨਾਲ ਇਸ ਜਾਂਬਾਜ਼ ਨੇ ਫਿਰ ਉੱਡਾਣ ਭਰੀ ਅਭਿਨੰਦਨ ਨੂੰ ਜਦੋਂ ਪਾਕਿਸਤਾਨੀ ਫੌਜ ਨੇ ਫੜਿਆ ਸੀ, ਉਦੋਂ ਜੋ ਬਹਾਦਰੀ ਉਨ੍ਹਾਂ ਵਿਖਾਈ, ਜਿਸ ਦੀ ਅੱਜ ਵੀ ਸ਼ਲਾਘਾ ਕੀਤੀ ਜਾਂਦੀ ਹੈ ਇਸ ਲਈ ਉਨ੍ਹਾਂ ਨੂੰ ਅਜ਼ਾਦੀ ਦਿਵਸ ਮੌਕੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਸੀ ਪਾਕਿਸਤਾਨ ਤੋਂ ਪਰਤਣ ਤੋਂ ਬਾਅਦ ਵਿੰਗ ਕਮਾਂਡਰ ਨੂੰ ਮੁੜ ਜਹਾਜ਼ ਉੱਡਾਣ ਸਬੰਧੀ ਤਮਾਮ ਸੰਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਸਨ ਉਸ ਸਮੇਂ ਹਵਾਈ ਫੌਜ ਮੁਖੀ ਨੇ ਸਪੱਸ਼ਟ ਕੀਤਾ ਸੀ ਕਿ ਮੈਡੀਕਲ ਫਿਟਨੈਸ ਤੋਂ ਬਾਅਦ ਹੀ ਅਭਿਨੰਦਨ ਨੂੰ ਮੁੜ ਜਹਾਜ਼ ਉੱਡਾਣ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। (MiG-21)