ਪੰਜਾਬ ਅਤੇ ਚੰਡੀਗੜ ਦਾ ਲਾਇਆ ਗਿਆ ਇੰਚਾਰਜ
ਚੰਡੀਗੜ। ਹਰਿਆਣਾ ਦੇ ਖਜਾਨਾ ਮੰਤਰੀ ਮੰਤਰੀ ਕੈਪਟਨ (ਸੇਵਾਮੁਕਤ )ਅਭਿਮੰਨਿਊ ਨੂੰ ਮੁੜ ਤੋਂ ਪੰਜਾਬ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ, ਹਾਲਾਂਕਿ ਉਹ ਸਿਰਫ਼ ਲੋਕ ਸਭਾ ਚੋਣਾਂ ਸਬੰਧੀ ਗਤੀਵਿਧੀਆਂ ਦੇ ਇਨਚਾਰਜ ਦੇ ਤੌਰ ‘ਤੇ ਕੰਮਕਾਜ ਦੇਖਣਗੇ ਪਿਛਲੀ ਵਾਰ ਵਾਂਗ ਕੈਪਟਨ ਅਭਿਮੰਨਿਊ ਨੂੰ ਵਿਵਾਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਅਤੇ ਹਰਿਆਣਾ ਸਰਕਾਰ ਕਈ ਮੁੱਦੇ ਇੱਕ ਦੂਜੇ ਦੇ ਖ਼ਿਲਾਫ਼ ਹਨ, ਜਿਸ ਕਾਰਨ ਲਈ ਪੰਜਾਬ ਵਿੱਚ ਕੰਮ ਕਰਨਾ ਔਖਾ ਹੋ ਸਕਦਾ ਹੈ। ਐਸ.ਵਾਈ.ਐਲ. ਦਾ ਪਾਣੀ ਅਤੇ ਚੰਡੀਗੜ ਦਾ ਅਧਿਕਾਰ ਇਹੋ ਜਿਹੇ ਮੁੱਦੇ ਹਨ, ਜਿਹੜੇ ਕਿ ਮੁੱਦੇ ਹਮੇਸ਼ਾ ਹੀ ਚੋਣਾਂ ਸਮੇਂ ਬਾਹਰ ਨਿਕਲ ਕੇ ਆਉਂਦੇ ਹਨ।
ਅਭਿਮੰਨਿਊ ਨੂੰ ਪੰਜਾਬ ਦੇ ਨਾਲ ਹੀ ਚੰਡੀਗੜ ਭਾਜਪਾ ਦਾ ਇੰਚਾਰਜ ਵੀ ਲਗਾਇਆ ਗਿਆ ਹੈ ਪਰ ਚੰਡੀਗੜ ਵਿਖੇ ਉਨਾਂ ਨੂੰ ਕੋਈ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ।
ਕੈਪਟਨ ਅਭਿਮੰਨਿਊ ਦੇ ਲੋਕ ਸਭਾ ਚੋਣਾਂ ਲਈ ਇੰਚਾਰਜ ਬਨਣ ਤੋਂ ਬਾਅਦ ਕਈ ਲੋਕ ਸਭਾ ਦੇ ਉਮੀਦਵਾਰਾਂ ਅਤੇ ਪੰਜਾਬ ਦੇ ਹੋਰ ਅਹੁਦੇਦਾਰਾਂ ਵਿੱਚ ਦੌੜ ਵੀ ਸ਼ੁਰੂ ਹੋ ਜਾਏਗੀ, ਕਿਉਂਕਿ ਭਾਜਪਾ ਦੀ ਪੰਜਾਬ ਇਕਾਈ ‘ਚ ਧੜੇਬੰਦੀ ਹੋਣੇ ਕਾਰਨ ਹਰ ਕੋਈ ਕੈਪਟਨ ਅਭਿਮੰਨਿਊ ‘ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਸ਼ ਕਰੇਗਾ ਪੰਜਾਬ ਦਾ ਇੱਕ ਗੁੱਟ ਹੈ, ਜਿਹੜਾ ਕੈਪਟਨ ਅਭਿਮੰਨਿਊ ਨੂੰ ਪਸੰਦ ਨਹੀਂ ਕਰਦਾ ਹੈ ਅਤੇ ਹਰਿਆਣੇ ਦੇ ਦੂਜੇ ਕੈਬਨਿਟ ਮੰਤਰੀ ਨਾਲ ਉਨਾਂ ਦੇ ਸਬੰਧ ਕਾਫ਼ੀ ਜਿਆਦਾ ਸੁਖਾਲੇ ਹਨ।
ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਆਪਣਾ ਵੱਖਰਾ ਗੁੱਟ ਲੈ ਕੇ ਚਲਦੇ ਹਨ। ਇਸ ਲਈ ਪੰਜਾਬ ਵਿੱਚ ਸਾਰੇ ਗੁੱਟਾ ਨੂੰ ਸੰਤੁਸ਼ਟ ਕਰਕੇ ਨਾਲ ਲੈ ਕੇ ਚਲਣਾ ਵੀ ਕੈਪਟਨ ਅਭਿਮੰਨਿਊ ਲਈ ਕਾਫ਼ੀ ਜਿਆਦਾ ਮੁਸ਼ਕਿਲ ਹੋਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।