ਸਾਊਦੀ ਅਰਬ ਦੇ ਦਬਾਅ ਹੇਠ ਹਾਦੀ ਨੇ ਯਮਨ ਵਿੱਚ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ
ਸਾਨਾ । ਯਮਨ ਦੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ (Abdrabbuh Mansur Hadi) ਨੇ ਸਾਊਦੀ ਅਰਬ ਦੇ ਦਬਾਅ ਹੇਠ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹ ਘਰ ਵਿੱਚ ਨਜ਼ਰਬੰਦ ਹਨ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ। ਅਖਬਾਰ ਨੇ ਐਤਵਾਰ ਨੂੰ ਆਪਣੀ ਰਿਪੋਰਟ ’ਚ ਸਾਊਦੀ ਅਰਬ ਅਤੇ ਯਮਨ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਨੇ ਕਥਿਤ ਤੌਰ ’ਤੇ ਰਿਆਦ ’ਚ ਗੱਲਬਾਤ ਦੌਰਾਨ ਹਾਦੀ ਨੂੰ ਲਿਖਤੀ ਹੁਕਮ ਦਿੱਤਾ ਸੀ। ਜਿਸ ਵਿੱਚ ਰਾਸ਼ਟਰਪਤੀ ਪਰਿਸ਼ਦ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਪ੍ਰੈਜ਼ੀਡੈਂਸ਼ੀਅਲ ਕੌਂਸਲ ਦੀ ਡੈਲੀਗੇਸ਼ਨ ਦੀ ਵਿਵਸਥਾ ਹੈ।
ਅਖਬਾਰ ਨੇ ਕਿਹਾ ਕਿ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਹਾਦੀ ’ਤੇ ਅਹੁਦਾ ਛੱਡਣ ਲਈ ਦਬਾਅ ਪਾਇਆ ਅਤੇ ਉਸ ਦੀਆਂ ਕਥਿਤ ਭ੍ਰਿਸ਼ਟ ਗਤੀਵਿਧੀਆਂ ਦੇ ਸਬੂਤ ਜਾਰੀ ਕਰਨ ਦੀ ਧਮਕੀ ਦਿੱਤੀ। ਇਕ ਸਾਊਦੀ ਅਧਿਕਾਰੀ ਨੇ ਦੱਸਿਆ ਕਿ ਸਾਊਦੀ ਅਧਿਕਾਰੀਆਂ ਨੇ ਹਾਦੀ ਨੂੰ ਰਿਆਦ ਸਥਿਤ ਉਸ ਦੇ ਘਰ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਸ ਨਾਲ ਗੱਲਬਾਤ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਦਾਅਵਿਆਂ ਦਾ ਕੁਝ ਹੋਰ ਅਧਿਕਾਰੀਆਂ ਨੇ ਖੰਡਨ ਕੀਤਾ ਹੈ। ਵਰਣਨਯੋਗ ਹੈ ਕਿ ਹਾਦੀ ਨੇ ਯਮਨ ਵਿੱਚ ਸੱਤ ਸਾਲਾਂ ਦੀ ਲੜਾਈ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਅਹੁਦਾ ਛੱਡ ਦਿੱਤਾ ਅਤੇ ਆਪਣੀ ਸੱਤਾ ਨਵੀਂ ਬਣੀ ਰਾਸ਼ਟਰਪਤੀ ਪ੍ਰੀਸ਼ਦ ਨੂੰ ਸੌਂਪ ਦਿੱਤੀ, ਜਿਸ ਵਿੱਚ ਅੱਠ ਸਿਆਸੀ ਨੇਤਾ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ