ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਸੰਸਾਰ ’ਚ ਉਹ ਲੋਕ ਭਾਗਾਂ ਵਾਲੇ ਹਨ ਜੋ ਸੰਤਾਂ ਦੀ ਗੱਲ ਸੁਣ ਕੇ ਅਮਲ ਕਰ ਲਿਆ ਕਰਦੇ ਹਨ। ਅੱਜ ਮਨਮਤੇ ਲੋਕ ਆਪਣੇ-ਆਪਣੇ ਕੰਮ-ਧੰਦਿਆਂ ’ਚ ਲੱਗੇ ਹੋਏ ਹਨ ਅਤੇ ਆਪਣੀ ਹੀ ਵਜ੍ਹਾ ਨਾਲ ਦੁਖੀ ਹਨ ਦੂਜਿਆਂ ਨੂੰ ਦੋਸ਼ ਦੇਣਾ ਸਹੀ ਨਹੀਂ ਹੈ ਤੁਸੀਂ ਕੋਈ ਅਜਿਹਾ ਕਰਮ ਕਰ ਬੈਠਦੇ ਹੋ, ਕੰਮ ’ਚ ਲੀਨ ਹੋ ਜਾਂਦੇ ਹੋ ਜੋ ਗੁਨਾਹ ਬਣ ਜਾਂਦਾ ਹੈ ਅਤੇ ਜਦੋਂ ਉਸਦਾ ਫਲ ਭੋਗਣਾ ਪੈਂਦਾ ਹੈ ਉਦੋਂ ਤੁਸੀਂ ਸੋਚਦੇ ਹੋ ਕਿ ਮੈਂ ਇਹ ਕੰਮ ਨਹੀਂ ਕੀਤਾ, ਮੈਂ ਤਾਂ ਅਜਿਹਾ ਸੋਚ ਕੇ ਨਹੀਂ ਕੀਤਾ ਸੀ ਤੁਹਾਡੇ ਸੋਚਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਸਗੋਂ ਤੁਸੀਂ ਕਿਹੋ ਜਿਹਾ ਕਰਮ ਕੀਤਾ ਹੈ ਇਹ ਵੇਖਣ ਵਾਲੀ ਗੱਲ ਹੈ ਇਸ ਲਈ ਇਨਸਾਨ ਨੂੰ ਬੁਰੇ ਕਰਮ ਨਹੀਂ ਕਰਨੇ ਚਾਹੀਦੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫਕੀਰ ਸਮਝਾਉਦੇ ਹਨ, ਮੁਆਫ਼ ਕਰਦੇ ਹਨ ਪਰ ਅੱਗੇ ਅੱਲ੍ਹਾ, ਰਾਮ ਦੇ ਹੱਥ ’ਚ ਹੁੰਦਾ ਹੈ ਸੰਤ ਨੇ ਤਾਂ ਦੂੁਆ ਕਰਨੀ ਹੁੰਦੀ ਹੈ, ਉਹ ਕਬੂਲ ਕਰਦਾ ਹੈ ਜਾਂ ਨਹੀਂ, ਇਹ ਉਸਦੀ ਮਰਜ਼ੀ ਹੈ ਇਸ ਲਈ ਤੁਸੀਂ ਉਸ ਪਰਮ ਪਿਤਾ, ਪਰਮਾਤਮਾ ਦਾ ਸਿਮਰਨ ਕਰਦੇ ਰਹੋ ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖੋ ਜੇਕਰ ਤੁਸੀਂ ਬੁਰਾਈਆਂ ਦੇ ਹੱਥ ਆਪਣਾ ਪੱਲਾ ਫੜਾ ਦਿੱਤਾ ਤਾਂ ਤੜਫਣ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਹੋਵੇਗਾ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਜਾਣਦੇ ਹੋ ਕਿ ਚੰਗਾ ਕੀ ਹੈ ਅਤੇ ਬੁਰਾ ਕੀ ਹੈ? ਇਸ ਲਈ ਜਿੰਨਾ ਹੋ ਸਕੇ ਓਨਾ ਬੁਰਾਈ ਤੋਂ ਦੂਰ ਰਹੋ ਅਤੇ ਇਹ ਸੰਭਵ ਹੈ, ਕਿਉਕਿ ਸਾਡੇ ਸੰਸਕਾਰ ਅਜਿਹੇ ਹੀ ਹਨ ਅਸੀਂ ਇੱਕ ਧਾਰਮਿਕ ਦੇਸ਼ ’ਚ ਰਹਿੰਦੇ ਹਾਂ ਇੱਥੇ ਧਰਮ ਦਾ ਲਾਲਨ-ਪਾਲਨ ਹੁੰਦਾ ਹੈ ਇਸ ਲਈ ਹੋਰ ਕੁਝ ਨਹੀਂ ਤਾਂ ਸੰਸਕਾਰਾਂ ਦਾ ਤਾਂ ਪਤਾ ਲੱਗਦਾ ਹੀ ਹੈ ਇਸ ਲਈ ਬੁਰਾਈ ਨੂੰ ਛੱਡ ਕੇ ਰੱਖੋ।
ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਪੂਜਨੀਕ ਗੁਰੂ ਜੀ ਫਰਮਾਉਦੇ ਹਨ ਕਿ ਇਨਸਾਨ ਨੂੰ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਕੌਣ, ਕੀ ਕਰ ਰਿਹਾ ਹੈ ਇਸ ਨਾਲ ਤੁਹਾਨੂੰ ਕੀ ਮਤਲਬ? ਬੱਸ, ਤੁਸੀਂ ਆਪਣੇ-ਆਪ ਨੂੰ ਸੁਧਾਰ ਕੇ ਰੱਖੋ ਜੋ ਆਪਣੀ ਥਾਂ ’ਤੇ ਸਹੀ ਹੈ ਉਹ ਹੀ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਇਸ ਸੰਸਾਰ ਤੋਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਜੋ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਲੈ ਕੇ ਜਾਂਦੇ ਹਨ ਉਹ ਦੋਵਾਂ ਜਹਾਨਾਂ ’ਚ ਅਮਰ ਹੋ ਜਾਂਦੇ ਹਨ ਅਤੇ ਜੋ ਪਾਪ-ਕਰਮ ਕਰਕੇ ਜਾਂਦੇ ਹਨ ਉਨ੍ਹਾਂ ਦਾ ਕੋਈ ਨਾਮ ਤੱਕ ਲੈਣਾ ਪਸੰਦ ਨਹੀਂ ਕਰਦਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸ੍ਰੀਰਾਮ ਜੀ ਨੇ ਕਿਸੇ ਦਾ ਕੁਝ ਨਹੀਂ ਵਿਗਾੜਿਆ ਸੀ ਫਿਰ ਵੀ ਕੈਕਈ ਨੇ ਉਨ੍ਹਾਂ ਨੂੰ ਦੋਸ਼ੀ ਬਣਾਇਆ ਇਸ ਤੋਂ ਬਾਅਦ ਕਿਸੇ ਨੇ ਵੀ ਕਿਸੇ ਤਾ ਨਾਂਅ ਕੈਕਈ ਨਹੀਂ ਰੱਖਿਆ ‘ਰਾਮ’ ਸ਼ਬਦ ਤਾਂ ਬਹੁਤਿਆਂ ਨਾਲ ਜੁੜਿਆ ਹੋਇਆ ਹੈ ਪਰ ਕੈਕਈ ਜਾਂ ਮੰਥਰਾ ਕਿਸੇ ਦਾ ਵੀ ਨਾਂਅ ਨਹੀਂ ਹੈ ਇਸ ਲਈ ਇਨਸਾਨ ਨੂੰ ਬੁਰਾਈ ਨਹੀਂ ਕਰਨੀ ਚਾਹੀਦੀ ਕਿਉਕਿ ਬੁਰਾਈ ਇਨਸਾਨ ਨੂੰ ਦੋਵਾਂ ਜਹਾਨਾਂ ’ਚ ਡੁਬੋ ਦਿੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ