ਆਪ ਦੇ ਹਲਕਾ ਇੰਚਾਰਜ ਨੇ ਇੱਕਲੇ ਹੀ ਕੀਤਾ ਅਨਾਜ ਮੰਡੀ ਦਾ ਦੌਰਾ
ਗੁਰੂਹਰਸਹਾਏ ( ਸਤਪਾਲ ਥਿੰਦ ) ਕੋਰੋਨਾ ਨਾਲ ਨਜਿੱਠਣ ਲਈ ਜਿੱਥੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਣਾ ਜ਼ੋਰ ਲਗਾ ਰਹੀ ਹੈ ਉੱਥੇ ਹੀ ਵੱਖ ਵੱਖ ਪਾਰਟੀਆਂ ਦੇ ਆਗੂ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੇ ਹਨ ਪਰ ਕਈ ਸਿਆਸੀ ਲੀਡਰ ਤਾਂ ਆਪਣਾ ਲਾਮ ਲਸ਼ਕਰ ਲੈ ਕੇ ਹੀ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਵਿੱਚ ਜਾ ਰਹੇ ਹਨ ਪਰ ਇੱਕ ਮਿਸਾਲ ਪੈਦਾ ਕਰਦਿਆਂ ਬਿਨਾਂ ਕਿਸੇ ਹਜ਼ੂਮ ਨੂੰ ਨਾਲ ਲਏ ਮਲਕੀਤ ਥਿੰਦ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰੂਹਰਸਹਾਏ ਨੇ ਅੱਜ ਗੁਰੂਹਰ ਸਹਾਏ ਮੰਡੀ ਦਾ ਦੌਰਾ ਕੀਤਾ
ਇਸ ਮੌਕੇ ਉਨ੍ਹਾਂ ਨੇ ਮੰਡੀ ਵਿੱਚ ਵੱਖ ਵੱਖ ਆੜ੍ਹਤੀਆਂ ਦੁਕਾਨਾਂ ਤੇ ਲੇਬਰ ਵਾਲਿਆਂ ਨੂੰ ਗੱਲਬਾਤ ਕਰਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਣ ਲਈ ਆਪਸੀ ਦੂਰੀ ਬਣਾ ਕੇ ਰੱਖਣ ਲਈ ਸੁਚੇਤ ਕੀਤਾ। ਇਸ ਮੌਕੇ ਸੱਚ ਕਹੂੰ ਨਾਲ ਗੱਲਬਾਤ ਦੌਰਾਨ ਮਲਕੀਤ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਫੈਲ ਚੁੱਕੇ ਕੋਰੋਨਾ ਵਰਗੀ ਮਾਂ ਮਾਰੀ ਬਿਮਾਰੀ ਖਿਲਾਫ ਸਾਨੂੰ ਸੁਚੇਤ ਰਹਿਣਾ ਅਤੇ ਆਪਣੇ ਹੱਥਾ ਦੀ ਸਫ਼ਾਈ ,ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾਂਦੀ ਹੈ
ਹੱਥਾਂ ਨੂੰ ਪੂਰੀ ਤਰ੍ਹਾਂ ਸਾਫ ਅਤੇ ਮਾਸਕ ਲੈ ਕੇ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਸ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੇ ਇਕੱਲੇ ਹੀ ਮੰਡੀਆਂ ਚ ਜਾ ਕੇ ਲੋਕਾਂ ਨੂੰ ਸੁਚੇਤ ਕਰਨ ਦਾ ਪ੍ਰਣ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।