ਵਿਧਾਨ ਸਭਾ ਚੋਣਾਂ : ਆਪ ਨੇ ਜਾਰੀ ਕੀਤੀ 19 ਉਮੀਦਵਾਰਾਂ ਦੀ ਪਹਿਲੀ ਸੂਚੀ

ਨਵੀਂ ਦਿੱਲੀ। ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਅੱਜ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਐੱਚਐੱਸ ਫੂਲਕਾ ਤੇ ਹਿੰਮਤ ਸ਼ੇਰਗਿਲ ਨੂੰ ਟਿਕਟ ਦਿੱਤਾ ਹੈ।
ਇਸ ਤੋਂ ਇਲਾਵਾ ਹਰਜੋਤ ਬੈਂਸ ਅਤੇ ਰਾਜਕੁਮਾਰ ਦਾ ਵੀ ਸੂਚੀ ‘ਚ ਨਾਂਅ ਸ਼ਾਮਲ ਹੈ। ਅਰਜੁਨ ਪੁਰਸਕਾਰ ਵਿਜੇਤਾ ਅਰਜੁਨ ਸਿੰਘ ਚੀਮਾ ਨੂੰ ਵੀ ਪਾਰਟੀ ਨੇ ਟਿਕਟ ਦੇ ਦਿਤਾ ਹੈ।

ਫੂਲਕਾ ਨੂੰ ਦਾਖਾ ਤੋਂ, ਸ਼ੇਰਗਿਲ ਨੂੰ ਮੋਹਾਲੀ ਤੋਂ, ਬੈਂਸ ਨੂੰ ਸਾਹਨੇਵਾਲ ਤੋਂ ਅਤੇ ਰਾਜਕੁਮਾਰ ਨੂੰ ਬਲਾਚੌਰ ਤੋਂ ਟਿਕਟ ਦਿੱਤੀ ਗਈ ਹੈ, ਨਾਲ ਹੀ ਆਪ ਨੇ ਪੰਜਾਬ ਚੋਣ ਪ੍ਰਚਾਰ ਦੀ ਕਮਾਨ ਭਗਵੰਤ ਮਾਨ ਨੂੰ ਸੌਂਪੀ ਹੈ। ਮਾਨ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।

AAp