ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਆਪ ਵਰਕਰਾਂ ਨੇ ...

    ਆਪ ਵਰਕਰਾਂ ਨੇ ਮੀਤ ਹੇਅਰ ਦੀ ਵੱਡੀ ਜਿੱਤ ’ਤੇ ਲੱਡੂ ਵੰਡੇ

    Lok Sabha Election Results
    ਸੁਨਾਮ: ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਪ ਵਰਕਰ। ਤਸਵੀਰ: ਕਰਮ ਥਿੰਦ

    ਲੋਕਾਂ ਨੇ ਕੰਮਾਂ ਨੂੰ ਦੇਖਦੇ ਹੋਏ ਜਿੱਤ ਦਿਵਾਈ : ਚੇਅਰਮੈਨ

    ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਆੜਤਿਆ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਡਲਾ ਦੀ ਦੁਕਾਨ ’ਤੇ ਆਪ ਸਮਰਥਕਾਂ ਅਤੇ ਆੜਤੀਆਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਵੱਡੀ ਜਿੱਤ ’ਤੇ ਲੱਡੂ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਪੁੱਜੇ। Lok Sabha Election Results

    ਇਹ ਵੀ ਪੜ੍ਹੋ: ਰਿਹਾਇਸ਼ੀ ਕਲੋਨੀ ਨੇੜੇ ਦਰੱਖਤਾਂ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ

    ਇਸ ਮੌਕੇ ਮੁਕੇਸ਼ ਜੁਨੇਜਾ ਨੇ ਕਿਹਾ ਕਿ ਲੋਕਾਂ ਨੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਵੱਡੀ ਜਿੱਤ ਦਿਵਾਈ ਹੈ ਅਤੇ ਇਸੀ ਤਰ੍ਹਾਂ ਹੀ ਜ਼ਿਲ੍ਹਾ ਸੰਗਰੂਰ ਅਤੇ ਸੁਨਾਮ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੰਮ ਕਰਵਾਏ ਜਾਣਗੇ। ਇਸ ਮੌਕੇ ਪ੍ਰਧਾਨ ਰਾਜਨ ਹੋਡਲਾ ਨੇ ਕਿਹਾ ਕਿ ਲੋਕਾਂ ਨੇ ਵਿਕਾਸ ਤੇ ਕੰਮਾਂ ਨੂੰ ਦੇਖਦੇ ਹੋਏ ਆਮ ਪਾਰਟੀ ਨੂੰ ਜਿੱਤ ਦਿਵਾਈ ਹੈ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਜ਼ਿਲ੍ਹੇ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਵਾਉਂਦੇ ਰਹਿਣਗੇ। ਇਸ ਮੌਕੇ ਕ੍ਰਿਸ਼ਨ ਅਦਲੱਖਾ, ਰਾਜਨ ਸਿੰਗਲਾ, ਸਮਿਤ ਅਦਲੱਖਾ, ਧਰਮਪਾਲ, ਸੰਦੀਪ ਦੀਪਾ, ਆਸ਼ੂ ਖੜਿਆਲੀਆ, ਸਤੀਸ਼ ਗਰਗ, ਹਕੂਮਤ ਰਾਏ, ਕ੍ਰਿਸ਼ਨ ਸਿੰਘ, ਹੇਮਰਾਜ ਬਿੱਟੂ, ਮਦਨ ਪੋਪਲੀ, ਵਿੱਕੀ ਗਰਗ ਆਦਿ ਮੌਜ਼ੂਦ ਸਨ। Lok Sabha Election Results

    LEAVE A REPLY

    Please enter your comment!
    Please enter your name here