ਲੋਕ ਦੀਆਂ ਮੁੱਖ ਸਮਸਿਆਵਾਂ ਦਾ ‘ਆਪ’ ਹੱਲ ਕਰੇਗੀ : ਚੀਮਾ

Harpal Cheema Sachkahoon

ਲੋਕ ਦੀਆਂ ਮੁੱਖ ਸਮਸਿਆਵਾਂ ਦਾ ‘ਆਪ’ ਹੱਲ ਕਰੇਗੀ : ਚੀਮਾ

(ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਿਰੋਧੀ ਧਿਰ ਦੇ ਆਗੂ (Harpal Cheema) ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਰਿਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਉਤਾਵਲੇ ਹੋਏ ਨਜ਼ਰ ਆ ਰਹੇ ਹਨ। ਹਲਕੇ ਦੇ ਪਿੰਡਾਂ ਵਿੱਚ ਅੰਦਰ ਵੋਟਰਾਂ ਨਾਲ ਰਾਬਤਾ ਕਾਇਮ ਕਕਨ ਸਮੇਂ ਸੰਬੋਧਨ ਕਰ ਰਹੇ ਸੀ।

ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਨਕਲਾਬੀ ਲੋਕ ਹਨ ਉਹ ਹਮੇਸ਼ਾਂ ਦੇਸ਼ ਲਈ ਨਵੀਂ ਕ੍ਰਾਂਤੀ ਲਿਆਉਣ ਲਈ ਅੱਗੇ ਆ ਕੇ ਅਗਵਾਈ ਕਰਦੇ ਰਹੇ ਹਨ।  ਇਸ ਵਾਰ ਪੰਜਾਬ ਅੰਦਰ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ ਛੁਟਕਾਰਾ ਦਿਵਾਉਣ ਲਈ ਆਮ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਉਣ ਲਈ ਤਿਆਰ ਬੈਠੇ ਹਨ। ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਹਿਲਾਂ ਕਦਮ ਚੁੱਕੇਗੀ। ਸਿਹਤ ਦੇ ਨਾਲ ਸਿੱਖਿਆ ਮੁਫ਼ਤ ਅਤੇ ਮਿਆਰੀ ਦਰਜ਼ੇ ਦੇ ਦੇਣ ਲਈ ਲੋਕਾਂ ਨਾਲ ਵਾਅਦਾ ਕਰਦੀ ਹੈ। ਪੰਜਾਬ ਅੰਦਰ ਰੁਜਗਾਰ ਦੇ ਮੌਕੇ ਵਧਾਉਣ ਲਈ ਹਰ ਯਤਨ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਪ੍ਰੀਤ ਖੇਤਲਾ, ਸਤ ਖੇਤਲਾ, ਬਲਦੇਵ ਸਿੰਘ ਅਤੇ ਹੋਰ ਵਰਕਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here