ਦਿੱਲੀ ਦੀਆਂ 7 ਸੀਟਾਂ ’ਤੇ ਇਕੱਲੇ ਲੜੇਗੀ ਆਪ : ਰਵਿੰਦ ਕੇਜਰੀਵਾਲ 

(ਏਜੰਸੀ) ਨਵੀਂ ਦਿੱਲੀ। ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਦਿੱਲੀ ਦੀਆਂ ਸਾਰੀਆਂ (7) ਸੀਟਾਂ ’ਤੇ ਵੀ ਚੋਣ ਲੜਨ ਜਾ ਰਹੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸਾਰੀਆਂ ਸੱਤ ਸੀਟਾਂ ਜਿੱਤਣ ਲਈ ਕੰਮ ਕੀਤਾ ਜਾਵੇਗਾ, ਇੰਡੀਆ ਗੱਠਜੋੜ ਨਾਲ ਸੀਟਾਂ ਦੀ ਵੰਡ ਸਬੰਧੀ ਕੋਈ ਸਮਝੌਤਾ ਤੈਅ ਨਹੀਂ ਹੋਇਆ ਹੈ। ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਸਬੰਧੀ ਐਲਾਨ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ 13 ਸੀਟਾਂ ’ਤੇ ਇਕੱਲੇ ਚੋਣ ਲੜਨ ਜਾ ਰਹੀ ਹੈ। ਇੰਡੀਆ ਗੱਠਜੋੜ ਲਈ ਇਹ ਬਹੁਤ ਵੱਡਾ ਝਟਕਾ ਹੈ, ਕਿਉਂਕਿ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਭੂਮਿਕਾ ਹੈ। Delhi News

ਫਿਲਹਾਲ ਦੋਵਾਂ ਸੂਬਿਆਂ ’ਚ ਕੁੱਲ 20 ਸੀਟਾਂ ’ਤੇ ‘ਆਪ’ ਬਨਾਮ ਕਾਂਗਰਸ ਬਨਾਮ ਭਾਜਪਾ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ, ਅਜਿਹੇ ’ਚ ਵੋਟਾਂ ਦੀ ਵੰਡ ਸੰਭਵ ਹੈ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਪੱਛਮੀ ਬੰਗਾਲ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਸੀਟਾਂ ਦੀ ਵੰਡ ਇੰਡੀਆ ਗੱਠਜੋੜ ਲਈ ਇੱਕ ਮੁਸ਼ਕਲ ਕੰਮ ਹੈ। ਇਨ੍ਹਾਂ ਸੂਬਿਆਂ ਵਿੱਚ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਭਗ ਰੱਦ ਹੋ ਚੁੱਕਾ ਹੈ। Delhi News