Patiala News: ਮਾਲਵਾ ਜੋਨ ਦੇ ‘ਆਪ’ ਐੱਸਸੀ ਵਿੰਗ ਦੀ ਮੀਟਿੰਗ ਹੋਈ

Patiala News
ਪਟਿਆਲਾ : ਸਰਪੰਚ ਜਸਪਾਲ ਸਿੰਘ ਜੱਸੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੂੰ ਗੁਲਦਸਤਾ ਭੇਂਟ ਕਰਦੇ ਹੋਏ।

ਸਰਪੰਚ ਜਸਪਾਲ ਸਿੰਘ ਜੱਸੀ ਨੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੂੰ ਗੁਲਦਸਤਾ ਭੇਂਟ ਕਰਕੇ ਕੀਤਾ ਸਨਮਾਨ

Patiala News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਐਸਸੀ ਵਿੰਗ ਮਾਲਵਾ ਈਸਟ ਜੋਨ ਦੀ ਪਲੇਠੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਪ੍ਰਧਾਨ ਦਾ ਪਟਿਆਲਾ ਪਹੁੰਚਣ ’ਤੇ ਸੂਬਾ ਸਕੱਤਰ ਤੇ ਮਾਲਵਾ ਜੋਨ ਦੇ ਇੰਚਾਰਜ ਅਮਰੀਕ ਸਿੰਘ ਬੰਗੜ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ.ਨੇ ਹਾਜਰ ਜੋਨ ਇੰਚਾਰਜ ਕਪਿਲ ਟਾਂਕ, ਤੇ ਜ਼ਿਲ੍ਹਾ ਪ੍ਰਧਾਨ, ਹਲਕਾ ਕੁਆਰਡੀਨੇਟਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜੋ ਲੋਕ ਹਿੱਤ ਵਿਚ ਕੰਮ ਕੀਤੇ ਹਨ, ਉਨ੍ਹਾਂ ਨੂੰ ਪਿੰਡ-ਪਿੰਡ ਤੇ ਘਰ-ਘਰ ਪਹੁੰਚਾ ਕੇ ਲਾਭ ਲੈਣ ਲਈ ਪ੍ਰੇਰਿਆ ਜਾਵੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਉੱਚ ਮਿਆਰੀ ਸਿੱਖਿਆ, ਸਿਹਤ ਸਹੂਲਤਾਂ, ਬਿਜਲੀ ਤੇ ਰੁਜ਼ਗਾਰ ’ਤੇ ਵੱਡੇ ਪੱਧਰ ’ਤੇ ਕੰਮ ਕਰ ਰਹੀ।

ਇਹ ਵੀ ਪੜ੍ਹੋ: Diwali Cleaning Tips: ਕੀ ਤੁਸੀਂ ਵੀ ਦੀਵਾਲੀ ਦੀ ਸਫਾਈ ਕਰਨ ਜਾ ਰਹੇ ਹੋ ਤਾਂ ਰੁਕੋ, ਪਹਿਲਾਂ ਪੜ੍ਹੋ ਇਹ ਖਬਰ

ਗੁਰਪ੍ਰੀਤ ਸਿੰੰਘ ਨੇ ਕਿਹਾ ਕਿ ਅੱਜ ਤੱਕ 55000 ਤੋਂ ਵੀ ਵੱਧ ਬੱਚਿਆਂ ਨੂੰ ਬਿਨ੍ਹਾਂ ਸਿਫਾਰਸ ’ਤੇ ਬਿਨਾਂ ਰਿਸ਼ਵਤ ਦੇ ਆਧਾਰ ’ਤੇ ਨਿਰੋਲ ਮੈਰਿਟ ’ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਅੱਗੇ ਵੀ ਇਸ ਤਰ੍ਹਾਂ ਲੋਕ ਹਿੱਤ ਵਿੱਚ ਕੰਮ ਜਾਰੀ ਰਹਿਣਗੇ। ਇਸ ਮੌਕੇ ਪਿੰਡ ਖੇੜਾ ਜੱਟਾਂ ਤੋਂ ਸਰਪੰਚ ਜਸਪਾਲ ਸਿੰਘ ਜੱਸੀ ਵੱਲੋਂ ਪੰਜਾਬ ਐੱਸਸੀ ਵਿੰਗ ਹਲਕਾ ਸਮਾਣਾ ਦਾ ਕੋਆਰਡੀਨੇਟਰ ਲੱਗਾਉਣ ਲਈ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੇ. ਪੀ. ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ, ਪਰਮਜੀਤ ਸਿੰਘ ਪਿੰਕੀ, ਲਾਭ ਸਿੰਘ ਤੇ ਜਗਰਾਜ ਸਿੰਘ, ਪਟਿਆਲਾ ਸ਼ਹਿਰੀ, ਪਟਿਆਲਾ ਰੂਰਲ, ਸੰਗਰੂਰ, ਮਲੇਰਕੋਟਲਾ, ਮੋਹਾਲੀ ਤੇ ਰੋਪੜ ਤੋਂ ਹਲਕਾ ਕੁਆਰਡੀਨੇਟਰਜ ਵੀ ਨੇ ਸ਼ਮੂਲੀਅਤ ਕੀਤੀ। Patiala News