Rajinder Pal Kaur: ਗੱਡੀ ਹਾਦਸਾਗ੍ਰਸਤ ਹੋਣ ਕਾਰਨ ‘ਆਪ’ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜਖ਼ਮੀ

Rajinder Pal Kaur
Rajinder Pal Kaur: ਗੱਡੀ ਹਾਦਸਾਗ੍ਰਸਤ ਹੋਣ ਕਾਰਨ ‘ਆਪ’ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜਖ਼ਮੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। Rajinder Pal Kaur: ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਖਨੌਰੀ ਬਾਰਡਰ ਲਾਗੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ’ਚ ਵਿਧਾਇਕਾ ਛੀਨਾ ਸਣੇ ਉਨ੍ਹਾਂ ਦੇ ਨਾਲ ਗੱਡੀ ਸਵਾਰ ਸੁਰੱਖਿਆ ਕਰਮਚਾਰੀ ਤੇ ਹੋਰ ਜਖ਼ਮੀ ਹੋ ਗਈ। ਵਿਧਾਇਕ ਛੀਨਾ ਪਿਛਲੇ ਦਿਨੀ ਅਮਰੀਕਾ ਵਿਖੇ ਹੋਈ ਇੱਕ ਕਾਨਫਰੰਸ ਵਿੱਚ ਹਿੱਸਾ ਲੈ ਕੇ ਲੁਧਿਆਣਾ ਪਰਤ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕ ਛੀਨਾ ਆਪਣੇ ਗੰਨਮੈਨ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੇਰ ਰਾਤ ਦਿੱਲੀ ਤੋਂ ਪਰਤ ਰਹੇ ਸਨ। ਇਸ ਦੌਰਾਨ ਅਚਾਨਕ ਹੀ ਗੱਡੀ ਸੰਤੁਲਨ ਖੋ ਗਈ।

ਇਹ ਖਬਰ ਵੀ ਪੜ੍ਹੋ : Sushil Kumar: ਇਸ ਸਮੇਂ ਦੀ ਸਭ ਤੋਂ ਵੱਡੀ ਖਬਰ, ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਦਿੱਤ…

ਜਿਸ ਨੂੰ ਡਰਾਇਵਰ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਡਿਵਾਇਡਰ ਨਾਲ ਟਕਰਾ ਕੇ ਹਾਦਸਾਗ੍ਰਸ਼ਤ ਹੋ ਗਈ। ਜਿਸ ਕਾਰਨ ਗੱਡੀ ’ਚ ਸਵਾਰ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਦੇ ਚਿਹਰੇ ’ਤੇ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਨਾਲ ਦੇ ਵੀ ਜਖ਼ਮੀ ਹੋ ਗਏ। ਇਸ ਉਪਰੰਤ ਐਂਬੂਲੈਂਸ ਰਾਹੀ ਜਖ਼ਮੀਆਂ ਨੂੰ ਕੈਂਥਲ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਮੁਢਲੀ ਸਹਾਇਤਾ ਉਪਰੰਤ ਉਨ੍ਹਾਂ ਨੂੰ ਅੱਗੇ ਰੈਫ਼ਰ ਕਰ ਦਿੱਤਾ। ਹਾਲ ਦੀ ਘੜੀ ਵਿਧਾਇਕ ਛੀਨਾ ਦਾ ਲੁਧਿਆਣਾ ਵਿਖੇ ਇਲਾਜ਼ ਚੱਲ ਰਿਹਾ ਹੈ।

ਜਿਕਰਯੋਗ ਹੈ ਕਿ ਰਾਜਿੰਦਰ ਪਾਲ ਕੌਰ ਛੀਨਾ 2022 ’ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੇ ਤੇ ਭਾਰੀ ਫਰਕ ਨਾਲ ਜਿੱਤੇ ਤੇ ਹੁਣ ਉਹ 4- 6 ਅਗਸਤ ਤੱਕ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (ਐਨਸੀਐਸਐਲ) ਵੱਲੋਂ ਆਯੋਜਿਤ ਕੀਤੀ ਜਾ ਰਹੀ ਕਾਨਫਰੰਸ ’ਚ ਸ਼ਾਮਲ ਹੋਣ ਲਈ ਬੋਸਟਨ (ਅਮਰੀਕਾ) ਗਏ ਸਨ। ਜਿੱਥੋਂ ਉਹ ਦੇਰ ਰਾਤ ਦਿੱਲੀ ਏਅਰਪੋਰਟ ’ਤੇ ਉੱਤਰੇ ਤੇ ਉਥੋਂ ਆਪਣੇ ਪਰਿਵਾਰ ਤੇ ਸੁਰੱਖਿਆ ਕਰਮਚਾਰੀਆਂ ਨਾਲ ਲੁਧਿਆਣਾ ਵਾਪਸ ਆ ਰਹੇ ਸਨ। Rajinder Pal Kaur