Moga News: ਕਿਸਾਨਾਂ ਦੇ ਵਿਰੋਧ ਤੋਂ ਘਬਰਾਏ ਆਪ ਵਿਧਾਇਕ ਨੇ ਦੌਰਾ ਕੀਤਾ ਰੱਦ : ਦੌਧਰ

Moga News
Moga News: ਕਿਸਾਨਾਂ ਦੇ ਵਿਰੋਧ ਤੋਂ ਘਬਰਾਏ ਆਪ ਵਿਧਾਇਕ ਨੇ ਦੌਰਾ ਕੀਤਾ ਰੱਦ : ਦੌਧਰ

Moga News: (ਵਿੱਕੀ ਕੁਮਾਰ) ਮੋਗਾ। ਅੱਜ ਪਿੰਡ ਦੌਧਰ ਵਿਖੇ ਇੱਕ ਗਲੀ ਅਤੇ ਟਿਊਬਵੈਲ ਦਾ ਨੀਂਹ ਪੱਥਰ ਰੱਖਣ ਲਈ ਆਪ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਆਉਣ ਦੀ ਖਬਰ ਜਦੋਂ ਕਿਸਾਨਾਂ ਨੂੰ ਮਿਲੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਗਏ ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੇ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਹੂੰਝ ਕੇ ਸੈਂਕੜੇ ਕਿਸਾਨ ਗ੍ਰਿਫਤਾਰ ਕਰਨ ਬਾਰੇ ਸਵਾਲ ਪੁੱਛੇ ਜਾਣ।

ਇਹ ਵੀ ਪੜ੍ਹੋ: Punjab Farmers News: 4 ਮਈ ਨੂੰ ਕਿਸਾਨਾਂ ਨਾਲ ਹੋਣ ਜਾ ਰਹੀ ਮੀਟਿੰਗ ਬਾਰੇ ਜਗਜੀਤ ਸਿੰਘ ਡੱਲੇਵਾਲ ਦਾ ਆਇਆ ਵੱਡਾ ਬਿਆਨ…

ਚੋਰੀ ਕੀਤੇ ਸਮਾਨ ਦੀ ਭਰਪਾਈ ਅਤੇ ਗੁਰਲਾਲ ਘਨੌਰ ਸਮੇਤ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ। ਚਾਰ ਘੰਟੇ ਉਡੀਕਣ ਤੋਂ ਬਾਅਦ ਕਿਸਾਨ ਸਮਝ ਗਏ ਕਿ ਵਿਧਾਇਕ ਕਿਸਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਭੁਲੇਖਾ ਪਾਊ ਢੰਗ ਨਾਲ ਸਮਾਂ ਬਦਲਕੇ ਜਾਂ ਦੇਰ ਸਵੇਰ ਉਦਘਾਟਨੀ ਕੰਮ ਨਿਪਟਾਉਣ ਦੀ ਤਾਕ ਵਿਚ ਹਨ। ਇਹ ਦਰਸਾਉਂਦਾ ਹੈ ਕਿ ਇਹ ਸਰਕਾਰ ਅਤੇ ਪਾਰਟੀ ਦੀ ਨੈਤਿਕ ਹਾਰ ਹੈ। ਇਸ ਮੌਕੇ ਜਗਰਾਜ ਸਿੰਘ ਦੱਦਾਹੂਰ, ਗੁਰਦੀਪ ਸਿੰਘ ਮੀਨਿਆ, ਕਰਮਜੀਤ ਸਿੰਘ,ਸੁਖਜੀਤ ਸਿੰਘ ਰਣਜੀਤ ਸਿੰਘ, ਤੋਤਾ ਸਿੰਘ ਦੌਧਰ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।