11 ਵਜੇ ਤੱਕ ਸਮੁੱਚੇ ਹਲਕੇ ’ਚ | Lok Sabha Election 2024
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੰਸਦੀ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਆਪਣੇ ਹਲਕਾ ਕੇਂਦਰੀ ਵਿਖੇ ਪਰਿਵਾਰ ਸਮੇਤ ਪੁੱਜ ਕੇ ਆਪਣੀ ਵੋਟ ਪਾਈ। ਉਮੀਦਵਾਰ ਪਰਾਸ਼ਰ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਲੋਕਤੰਤਰ ’ਚ ਵੋਟ ਰਾਹੀ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੋਕੇ ਉਨ੍ਹਾ ਨਾਲ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਧੀਆਂ ਨੇ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਦੱਸ ਦਈਏ ਕਿ ਸੰਸਦੀ ਹਲਕਾ ਲੁਧਿਆਣਾਂ ’ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਚੱਲ ਰਿਹਾ ਹੈ। ਜਿਸ ਦੇ ਤਹਿਤ 11 ਵਜੇ ਤੱਕ 22.19 ਫੀਸਦ ਵੋਟ ਪੋਲ ਹੋ ਚੁੱਕੀ ਹੈ। ਜਿਉਂ-ਜਿਉਂ ਗਰਮੀ ਵਧ ਰਹੀ ਹੈ ਕੁੱਝ ਕੁ ਪੋਲੰਗ ਬੂਥਾਂ ’ਤੇ ਵੋਟਰਾਂ ਦੀ ਆਮਦ ਵੀ ਘੱਟਣ ਦੀ ਜਾਣਕਾਰੀ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 11 ਵਜੇ ਤੱਕ ਲੁਧਿਆਣਾ ਕੇਂਦਰੀ 23.64 ਫੀਸਦ ਵੋਟ ਪੋਲ ਹੋਣ ਨਾਲ 9 ਵਿਧਾਨ ਸਭਾ ਹਲਕਿਆਂ ’ਚ ਸਭ ਤੋਂ ਅੱਗੇ ਚੱਲ ਰਿਹਾ ਹੈ। (Lok Sabha Election 2024)
ਇਹ ਵੀ ਪੜ੍ਹੋ : Weather Update: ਗਰਮੀ ਦੀ ਮਾਰ ਨਾਲ ਹਾਲੋਂ-ਬੇਹਾਲ ਅੱਧਾ ਭਾਰਤ
ਐਮਪੀ ਅਰੋੜਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਾਈ ਵੋਟ | Ludhiana Lok Sabha Seat Election
- ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਵੋਟ ਪਾਉਣ ਲਈ ਆਏ ਲੁਧਿਆਣਾ | Ludhiana Lok Sabha Seat Election
ਲੁਧਿਆਣਾ (ਰਘਬੀਰ ਸਿੰਘ)। ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਸਵੇਰੇ ਪੋਲਿੰਗ ਸ਼ੁਰੂ ਹੋਣ ਸਮੇਂ ਆਪਣੀ ਪਤਨੀ ਸੰਧਿਆ ਅਰੋੜਾ ਤੇ ਪੁੱਤਰ ਕਾਵਿਆ ਅਰੋੜਾ ਸਮੇਤ ਪਰਿਵਾਰਕ ਮੈਂਬਰਾਂ ਨਾਲ ਸਿਵਲ ਲਾਈਨ ਲੁਧਿਆਣਾ ਸਥਿਤ ਕੁੰਦਨ ਵਿਦਿਆ ਮੰਦਰ ਦੇ ਅਹਾਤੇ ’ਚ ਬਣਾਏ ਗਏ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਵੋਟ ਪਾਉਣ ਆਏ ਸਨ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਉਨ੍ਹਾਂ ਲਈ ਯਾਦਗਾਰ ਪਲ ਸੀ ਕਿਉਂਕਿ ਉਨ੍ਹਾਂ ਨੇ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਵੋਟ ਪਾਈ ਸੀ। ਅਰੋੜਾ ਨੇ ਦੱਸਿਆ ਕਿ ਵੋਟਿੰਗ ਬਹੁਤ ਹੀ ਸਾਂਤੀਪੂਰਵਕ ਢੰਗ ਨਾਲ ਹੋ ਰਹੀ ਹੈ। ਉਨ੍ਹਾਂ ਹਰ ਵੋਟਰ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਅਤੇ ਨੌਜਵਾਨ ਵੋਟਰਾਂ ਨੂੰ ਉਤਸ਼ਾਹ ਨਾਲ ਵੋਟ ਪਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। (Ludhiana Lok Sabha Seat Election)